ਮੰਗਲਵਾਰ, ਨਵੰਬਰ 4, 2025 12:15 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਖੇਡ ਕ੍ਰਿਕਟ

ਮੋਹਾਲੀ ਨੇ ਜਿੱਤਿਆ ਅੰਡਰ-16 ਅੰਤਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਦਾ ਖਿਤਾਬ, ਫਾਈਨਲ ਵਿੱਚ ਰੋਪੜ ਨੂੰ ਹਰਾਕੇ ਬਣਾਇਆ ਦਬਦਬਾ

by Gurjeet Kaur
ਮਈ 2, 2025
in ਕ੍ਰਿਕਟ, ਖੇਡ
0

ਮੋਹਾਲੀ, 2 ਮਈ: ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਨੇ ਅੰਡਰ-16 ਇੰਟਰ-ਜ਼ਿਲ੍ਹਾ ਪੰਜਾਬ ਕ੍ਰਿਕਟ ਐਸੋਸੀਏਸ਼ਨ ਟੂਰਨਾਮੈਂਟ 2025 ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਟਾਈਟਲ ਆਪਣੇ ਨਾਂ ਕਰ ਲਿਆ ਹੈ। ਇਹ ਚਾਰ ਦਿਨਾਂ ਟੂਰਨਾਮੈਂਟ 29 ਅਪ੍ਰੈਲ ਤੋਂ 2 ਮਈ ਤੱਕ ਨਵੇਂ ਪੀ.ਸੀ.ਏ. ਸਟੇਡਿਅਮ, ਮੁਲਾਂਪੁਰ, ਨਿਊ ਚੰਡੀਗੜ੍ਹ ਵਿਖੇ ਖੇਡਿਆ ਗਿਆ।
ਰੋਪੜ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਲਿਆ ਅਤੇ ਪਹਿਲੀ ਪਾਰੀ ‘ਚ 223 ਦੌੜਾਂ ਬਣਾਈਆਂ। ਜਵਾਬ ਵਿਚ ਮੋਹਾਲੀ ਨੇ ਸ਼ਾਨਦਾਰ 415 ਦੌੜਾਂ ਬਣਾਕੇ 192 ਦੌੜਾਂ ਦੀ ਵੱਡੀ ਲੀਡ ਹਾਸਿਲ ਕੀਤੀ। ਰੋਪੜ ਨੇ ਦੂਜੀ ਪਾਰੀ ‘ਚ ਮੁਕਾਬਲਾ ਕਰਦਿਆਂ ਮੋਹਾਲੀ ਨੂੰ 117 ਸਕੋਰ ਦਾ ਟਾਰਗੇਟ ਦਿੱਤਾ, ਜਿਸਨੂੰ ਮੋਹਾਲੀ ਨੇ ਸਿਰਫ 3 ਵਿਕਟਾਂ ਦੇ ਨੁਕਸਾਨ ‘ਤੇ ਹਾਸਿਲ ਕਰ ਲਿਆ ਅਤੇ ਇਹ ਖਿਤਾਬ ਆਪਣੇ ਨਾਂ ਕਰ ਲਿਆ।

ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਦੇ ਸੈਕ੍ਰਟਰੀ ਸ. ਮਨਜਿੰਦਰ ਸਿੰਘ ਬੈਦਵਾਨ (ਬਿੱਟੂ ਬੈਦਵਾਨ) ਅਤੇ ਪ੍ਰਧਾਨ ਕਰਨਲ ਸੰਦੀਪ ਭਨੋਟ ਨੇ ਟੀਮ ਦੀ ਜਿੱਤ ਨੂੰ ਲਗਾਤਾਰ ਮਿਹਨਤ ਅਤੇ ਟੀਮ ਵਰਕ ਦਾ ਨਤੀਜਾ ਦੱਸਿਆ।
ਸ. ਬੈਦਵਾਨ ਨੇ ਖਿਡਾਰੀਆਂ, ਕੋਚਿੰਗ ਸਟਾਫ ਅਤੇ ਚੋਣਕਰਤਾਵਾਂ ਨੂੰ ਵਧਾਈ ਦਿੰਦਿਆਂ ਕਿਹਾ, “ਸਾਡੀ ਟੀਮ ਨੇ ਸਾਰੀ ਲੀਗ ਅਤੇ ਨਾਕਆਉਟ ਮੰਚ ‘ਤੇ ਦਮਦਾਰ ਪ੍ਰਦਰਸ਼ਨ ਕੀਤਾ। ਇਹ ਜਿੱਤ ਟੀਮ ਦੀ ਇੱਕਜੁੱਟਤਾ, ਨਿਰੰਤਰਤਾ ਅਤੇ ਸਮਰਪਣ ਨੂੰ ਦਰਸਾਉਂਦੀ ਹੈ।”

ਲੀਗ ਪੜਾਅ ‘ਚ ਪ੍ਰਦਰਸ਼ਨ:
ਇਸ ਟੂਰਨਾਮੈਂਟ ‘ਚ 22 ਜ਼ਿਲ੍ਹਾ ਟੀਮਾਂ ਨੇ ਹਿੱਸਾ ਲਿਆ, ਜੋ ਕਿ 4 ਪੂਲਾਂ ‘ਚ ਵੰਡੀਆਂ ਗਈਆਂ। ਮੋਹਾਲੀ ਨੂੰ ਪੂਲ ਏ ਵਿੱਚ ਰੋਪੜ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਕਪੂਰਥਲਾ ਅਤੇ ਹੁਸ਼ਿਆਰਪੁਰ ਨਾਲ ਰੱਖਿਆ ਗਿਆ। ਮੋਹਾਲੀ ਨੇ ਕਪੂਰਥਲਾ ਅਤੇ ਹੁਸ਼ਿਆਰਪੁਰ ‘ਤੇ ਸਿੱਧੀਆਂ ਜਿੱਤਾਂ ਹਾਸਿਲ ਕੀਤੀਆਂ, ਜਦਕਿ ਨਵਾਂਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਖ਼ਿਲਾਫ਼ ਪਹਿਲੀ ਪਾਰੀ ਦੀ ਲੀਡ ਲਈ। ਰੋਪੜ ਇਕਲੌਤੀ ਟੀਮ ਸੀ ਜਿਸਨੇ ਮੋਹਾਲੀ ਤੋਂ ਪਹਿਲੀ ਪਾਰੀ ਦੀ ਲੀਡ ਲਈ। 17 ਅੰਕਾਂ ਨਾਲ ਮੋਹਾਲੀ ਨੇ ਆਪਣੇ ਪੂਲ ‘ਚ ਟਾਪ ਕਰਦਿਆਂ ਨਾਕਆਉਟ ‘ਚ ਦਾਖਲਾ ਲਿਆ।

ਨਾਕਆਉਟ ਰਾਊਂਡ ‘ਚ ਸ਼ਾਨਦਾਰ ਪ੍ਰਦਰਸ਼ਨ:
ਕਵਾਰਟਰ ਫਾਈਨਲ ਵਿੱਚ ਮੋਹਾਲੀ ਨੇ ਜਲੰਧਰ ਨੂੰ ਇਕ ਪਾਰੀ ਅਤੇ 162 ਦੌੜਾਂ ਨਾਲ ਹਰਾਇਆ। ਸੈਮੀਫਾਈਨਲ ਵਿੱਚ ਪਟਿਆਲਾ ਨੂੰ ਇਕ ਪਾਰੀ ਅਤੇ 230 ਦੌੜਾਂ ਨਾਲ ਹਰਾ ਕੇ ਫਾਈਨਲ ਲਈ ਰਸਤਾ ਬਣਾਇਆ।

ਮੋਹਾਲੀ ਲਈ ਪ੍ਰਮੁੱਖ ਪ੍ਰਦਰਸ਼ਨਕਾਰ:
ਬੱਲੇਬਾਜ਼ੀ:
• ਯੁਗ ਅਕਸ਼ਤ ਗਗਨੇਜਾ – ਕੁੱਲ 521 ਦੌੜਾਂ; 2 ਸੈਂਕੜੇ (ਫਾਈਨਲ ‘ਚ 109, ਸੈਮੀਫਾਈਨਲ ‘ਚ 104), 3 ਅਰਧ ਸੈਂਕੜੇ।
• ਅਨਹਦ ਸਿੰਘ ਸੰਧੂ – ਕੁੱਲ 458 ਦੌੜਾਂ, 4 ਅਰਧ ਸੈਂਕੜੇ।
• ਹਰਜਗਤੇਸ਼ਵਰ ਸਿੰਘ ਖਹਿਰਾ (ਵਿਕਟਕੀਪਰ-ਬੈਟਸਮੈਨ) – ਕੁੱਲ 310 ਦੌੜਾਂ, 2 ਸੈਂਕੜੇ (139 ਨਵਾਂਸ਼ਹਿਰ ਖ਼ਿਲਾਫ਼, 108 ਪਟਿਆਲਾ ਖ਼ਿਲਾਫ਼), 11 ਕੈਚ, 4 ਰਨਆਉਟ, 5 ਸਟੰਪ।
• ਔਜਸ ਸ਼ਰਮਾ – ਕੁੱਲ 261 ਦੌੜਾਂ, 2 ਅਰਧ ਸੈਂਕੜੇ।
• ਪੁਲਕਿਤ ਰਾਣਾ – ਕੁੱਲ 150 ਦੌੜਾਂ, 2 ਅਰਧ ਸੈਂਕੜੇ।
ਬੌਲਿੰਗ ਆਲਰਾਊਂਡਰ:
• ਅਭਿਸ਼ੇਕ ਰਾਣਾ – ਕੁੱਲ 50 ਵਿਕਟਾਂ; ਨਾਲ ਹੀ 275 ਦੌੜਾਂ (1 ਸੈਂਕੜਾ, 1 ਅਰਧ ਸੈਂਕੜਾ)।
• ਸ਼ਿਵਮ ਮਾਤਰੀ – ਕੁੱਲ 28 ਵਿਕਟਾਂ; 299 ਦੌੜਾਂ, 4 ਅਰਧ ਸੈਂਕੜੇ।
• ਆਯਨ ਸ੍ਰਿਵਾਸਤਵ – ਕੁੱਲ 19 ਵਿਕਟਾਂ; 270 ਦੌੜਾਂ, 3 ਅਰਧ ਸੈਂਕੜੇ।
ਇਹ ਜਿੱਤ ਮੋਹਾਲੀ ਅੰਡਰ-16 ਟੀਮ ਦੀ ਗਹਿਰਾਈ, ਅਨੁਸ਼ਾਸਨ ਅਤੇ ਸਮਰਪਣ ਦਾ ਪ੍ਰਤੀਕ ਹੈ। ਜ਼ਿਲ੍ਹਾ ਕ੍ਰਿਕਟ ਐਸੋਸੀਏਸ਼ਨ ਮੋਹਾਲੀ ਇਨ੍ਹਾਂ ਨੌਜਵਾਨ ਖਿਡਾਰੀਆਂ ਨੂੰ ਹੋਰ ਨਿਖਾਰਨ ਅਤੇ ਉਨ੍ਹਾਂ ਦੇ ਖੇਡ ਜੀਵਨ ਨੂੰ ਆਗੇ ਵਧਾਉਣ ਲਈ ਵਚਨਬੱਧ ਹੈ।

Tags: cricketcricket match mohaliCricket Tournamentmohali cricket association tournamentplayerspro punjab tvsports news
Share207Tweet130Share52

Related Posts

BCCI ਨੇ ਭਾਰਤੀ ਮਹਿਲਾ ਵਿਸ਼ਵ ਕੱਪ ਜੇਤੂ ਟੀਮ ਲਈ ਕੀਤਾ ਵੱਡਾ ਐਲਾਨ

ਨਵੰਬਰ 3, 2025

ਸ਼੍ਰੇਅਸ ਅਈਅਰ ਦੀ ਸਿਹਤ ਬਾਰੇ BCCI ਨੇ ਦਿੱਤਾ ਵੱਡਾ ਅਪਡੇਟ, ਭਾਰਤ ਵਾਪਸ ਆਉਣ ‘ਚ ਲੱਗ ਸਕਦਾ ਹੈ ਕੁਝ ਸਮਾਂ

ਨਵੰਬਰ 1, 2025

IND vs AUS: ਦੂਜੇ T20 ‘ਚ ਭਾਰਤ ਨੂੰ ਮਿਲੀ ਹਾਰ, ਆਸਟ੍ਰੇਲੀਆ ਨੇ 4 ਵਿਕਟਾਂ ਨਾਲ ਜਿੱਤ ਕੀਤੀ ਪ੍ਰਾਪਤ

ਅਕਤੂਬਰ 31, 2025

ICU ਤੋਂ ਬਾਹਰ ਆ ਸ਼੍ਰੇਅਸ ਅਈਅਰ ਦਾ ਪਹਿਲਾ ਬਿਆਨ ਆਇਆ ਸਾਹਮਣੇ, ਜਾਣੋ ਕਿਵੇਂ ਹੈ ਹੁਣ ਖਿਡਾਰੀ ਦੀ ਸਿਹਤ

ਅਕਤੂਬਰ 30, 2025

ਭਾਰਤ-ਆਸਟ੍ਰੇਲੀਆ ਦਾ ਪਹਿਲਾ T-20 ਮੈਚ ਮੀਂਹ ਕਾਰਨ ਰੱਦ, ਸਿਰਫ਼ 58 ਗੇਂਦਾਂ ਖੇਡੀਆਂ ਜਾ ਸਕੀਆਂ

ਅਕਤੂਬਰ 29, 2025

ICU ਤੋਂ ਬਾਹਰ ਆਏ ਕ੍ਰਿਕਟਰ ਸ਼੍ਰੇਅਸ ਅਈਅਰ, ਸਿਡਨੀ ਹਸਪਤਾਲ ‘ਚ ਨੇ ਦਾਖਲ, ਜਾਣੋ ਹੁਣ ਕਿਵੇਂ ਹੈ ਸਿਹਤ

ਅਕਤੂਬਰ 28, 2025
Load More

Recent News

ਲੁਧਿਆਣਾ ‘ਚ 3 ਬਿਜ਼ਲੀ ਕਰਮਚਾਰੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ: 60 ਹਜ਼ਾਰ ‘ਚ ਗੈਰਕਾਨੂੰਨੀ ਕਨੈਕਸ਼ਨ ਦੇਣ ਦਾ ਦੋਸ਼

ਨਵੰਬਰ 3, 2025

ਪੰਜਾਬ ਦੀਆਂ ਮਹਿਲਾਵਾਂ ਨੂੰ ਅਗਲੇ ਬਜਟ ‘ਚ ਮਿਲੇਗਾ 1000 ਰੁਪਏ ਮਹੀਨਾ: ਸੀਐਮ ਭਗਵੰਤ ਮਾਨ ਦਾ ਤਰਨਤਾਰਨ ‘ਚ ਐਲਾਨ

ਨਵੰਬਰ 3, 2025

ਹਿਮਾਚਲ ‘ਚ ਦੋ ਦਿਨ ਮੀਂਹ ਅਤੇ ਬਰਫਬਾਰੀ ਦਾ ਅਲਰਟ: ਪਹਾੜਾਂ ‘ਚ ਵਧੇਗੀ ਠੰਢ

ਨਵੰਬਰ 3, 2025

ਸਾਈਨਸ ਦੀ ਸਮੱਸਿਆ ਤੋਂ ਹੋ ਪੀੜਤ, ਤਾਂ ਇਨ੍ਹਾਂ ਭੋਜਨਾਂ ਤੋਂ ਬਣਾਓ ਦੂਰੀ

ਨਵੰਬਰ 3, 2025

ਪੰਜਵੀਂ ਵਾਰ SGPC ਦੇ ਪ੍ਰਧਾਨ ਬਣੇ ਧਾਮੀ, ਮਿੱਠੂ ਸਿੰਘ ਨੂੰ 99 ਵੋਟਾਂ ਨਾਲ ਹਰਾਇਆ

ਨਵੰਬਰ 3, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.