ਤੇਜ ਗਰਮੀ ਤੋਂ ਪ੍ਰੇਸ਼ਾਨ ਉੱਤਰ ਪੱਛਮੀ ਭਾਰਤ ਦੇ ਲੋਕਾਂ ਨੂੰ ਛੇਤੀ ਹੀ ਮੌਨਸੂਨ ਦੇ ਆਉਣ ਨਾਲ ਰਾਹਤ ਮਿਲਣ ਵਾਲੀ ਹੈ। ਦੇਸ਼ ਦੀ ਕੌਮੀ ਰਾਜਧਾਨੀ ਨਵੀਂ ਦਿੱਲੀ ਵਿੱਚ 30 ਜੂਨ ਜਾਂ ਪਹਿਲੀ ਜੁਲਾਈ ਨੂੰ ਮੌਨਸੂਨ ਦਸਤਕ ਦੇ ਸਕਦਾ ਹੈ।
ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਅਨੁਸਾਰ 6 ਜੁਲਾਈ ਤੱਕ ਮੌਨਸੂਨ ਸਾਰੇ ਦੇਸ਼ ‘ਚ ਆ ਜਾਵੇਗਾ,ਮੌਸਮ ਵਿਭਾਗ (IMD) ਦੇ ਅਨੁਸਾਰ, ਦਿੱਲੀ ਵਿੱਚ ਛੇਤੀ ਹੀ ਬੂੰਦਾਬਾਂਦੀ ਬਾਰਿਸ਼ ਦੀ ਪ੍ਰਕਿਰਿਆ ਸ਼ੁਰੂ ਹੋਣ ਜਾ ਰਹੀ ਹੈ
ਤੇਜ ਗਰਮੀ
ਤਾਪਮਾਨ ਜ਼ਿਆਦਾ ਹੋਣ ਕਾਰਨ ਕਈ ਲੋਕਾਂ ਨੂੰ ਆਮ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਹੀਟ ਸਟ੍ਰੋਕ ਤੋਂ ਇਲਾਵਾ ਤੇਜ ਗਰਮੀ ਵਿੱਚ ਡੀਹਾਈਡਰੇਸ਼ਨ, ਹੀਟ ਕ੍ਰੈਂਪ, ਹੀਟ ਸਿੰਕੋਪ, ਚੱਕਰ ਆਉਣਾ, ਘੱਟ ਬੀਪੀ ਦੀ ਸਮੱਸਿਆ ਆਮ ਹੈ।ਅਜਿਹੀ ਸਥਿਤੀ ਵੀ ਪੈਦਾ ਹੋ ਸਕਦੀ ਹੈ ਕਿ ਵਿਅਕਤੀ ਕੋਮਾ ਵਿੱਚ ਜਾ ਸਕਦਾ ਹੈ। ਪ੍ਰਭਾਵਿਤ ਵਿਅਕਤੀ ਨੂੰ ਛਾਂ ਵਿੱਚ ਲਿਆਉਣ ਦੇ ਫੌਰੀ ਉਪਾਅ ਅਤੇ ਸਰੀਰ ਦੇ ਤਾਪਮਾਨ ਨੂੰ ਘਟਾਉਣ ਦੇ ਯਤਨ ਜ਼ਰੂਰੀ ਹਨ।ਗਰਮੀਆਂ ਵਿੱਚ ਪੀਣ ਵਾਲੇ ਸਾਫ਼ ਪਾਣੀ ਦੀ ਉਪਲਬਧਤਾ ਘੱਟ ਹੋਣ ਕਾਰਨ ਉਲਟੀਆਂ, ਦਸਤ ਵਰਗੀਆਂ ਸਮੱਸਿਆਵਾਂ ਵੀ ਆਮ ਹਨ।