ਮਾਨਸੂਨ ਨੇ ਪੂਰੇ ਦੇਸ਼ ਨੂੰ ਕਵਰ ਕਰ ਲਿਆ ਹੈ।1 ਜੁਲਾਈ ਤੱਕ ਮਾਨਸੂਨ ਜੋ ਪੰਜਾਬ ਦੇ ਲੁਧਿਆਣਾ ਤੇ ਰਾਜਪੁਰਾ ਪਹੁੰਚਿਆ ਸੀ, ਉਹ 2 ਜੁਲਾਈ ਨੂੰ ਇੱਕ ਹੀ ਦਿਨ ‘ਚ ਮਾਨਸੂਨ ਨੇ ਪੂਰਾ ਪੰਜਾਬ, ਹਰਿਆਣਾ ਅਤੇ ਰਾਜਸਥਾਨ ਕਵਰ ਕਰ ਲਿਆ ਹੈ।ਇਕ ਹੀ ਦਿਨ ‘ਚ ਮਾਨਸੂਨ ਨੇ ਕਰੀਬ 270ਕਿਮੀ. ਤੋਂ ਵੱਧ ਦਾ ਸਫਰ ਤੈਅ ਕੀਤਾ ਹੈ।ਦੂਜੇ ਪਾਸੇ, ਮੌਸਮ ਵਿਭਾਗ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ‘ਚ ਬਾਰਿਸ਼ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
ਪੰਜਾਬ ਜ਼ਿਲਿ੍ਹਆਂ ਨੂੰ ਛੱਡ ਕੇ ਅਜੇ ਤੱਕ ਬਾਰਿਸ਼ ਨਹੀਂ ਹੋਈ ਹੈ।
ਪਿਛਲੇ ਕੁਝ ਦਿਨ ਦਾ ਤਾਪਮਾਨ ਸਧਾਰਨ: ਇਨ੍ਹਾਂ ਸਭ ਦੇ ਵਿਚਾਲੇ ਪੰਜਾਬ ਦਾ ਤਾਪਮਾਨ ਤਾਂ ਸਧਾਰਨ ਹੋ ਗਿਆ, ਪਰ ਹੁੰਮਸ ਨੇ ਲੋਕਾਂ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਹੈ।
ਹਾਲਾਂਕਿ, ਪੰਜਾਬ ‘ਚ ਮਾਨਸੂਨ ਨੂੰ ਦਾਖਲ ਹੋਏ ਕਈ ਦਿਨ ਹੋ ਚੁੱਕੇ ਹਨ, ਪਰ ਕੁਝ ਾਂ ‘ਚ ਲੁਧਿਆਣਾ ਤੇ ਦੋ ਦਿਨ ਪਹਿਲਾਂ ਅੰਮ੍ਰਿਤਸਰ ‘ਚ ਕਰੀਬ 47 ਕਿ.ਮੀ. ਬਾਰਿਸ਼ ਹੋਈ, ਜਦੋਂਕਿ ਵਧੇਰੇ ਕਰਕੇ ਜ਼ਿਲ੍ਹੇ ‘ਚ ਬਾਰਿਸ਼ ਦੇ ਲਈ ਤਰਸ ਰਹੇ ਹਨ।ਪੰਜਾਬ ਦੇ ਸ਼ਹਿਰਾਂ ‘ਚ ਤਾਪਮਾਨ ਸਧਾਰਨ ਹੋ ਗਿਆਹੈ, ਪਰ ਲੋਕ ਹੁੰਮਸ ਤੋਂ ਪ੍ਰੇਸ਼ਾਨ ਹੋ ਰਹੇ ਹਨ।
ਪੰਜਾਬ ਦੇ 7 ਜ਼ਿਲਿ੍ਹਆਂ ‘ਚ ਹੋਈ ਹਲਕੀ ਬਾਰਿਸ਼: ਪੰਜਾਬ ‘ਚ ਭਾਵੇਂ ਮਾਨਸੂਨ ਐਕਟਿਵ ਹੋ ਚੁੱਕਾ ਹੈ, ਪਰ ਬਾਰਿਸ਼ ਨੂੰ ਲੋਕ ਅਜੇ ਵੀ ਤਰਸ ਰਹੇ ਹਨ।ਬੀਤੇ 24 ਘੰਟਿਆਂ ‘ਚ ਪੰਜਾਬ ਦੇ ਸਿਰਫ 8 ਜ਼ਿਲਿ੍ਹਆਂ ‘ਚ ਹੀ ਬਾਰਿਸ਼ ਰਿਪੋਰਟ ਹੋਈ।ਜਿਸ ‘ਚ ਰੂਪਨਗਰ ‘ਚ 10 ਮਿਮੀ. ਪਠਾਨਕੋਟ ‘ਚ 4, ਗੁਰਦਾਸਪੁਰ ‘ਚ 4.7, ਬਠਿੰਡਾ ‘ਚ 1, ਲੁਧਿਆਣਾ ‘ਚ 9.6 ਅਤੇ ਅੰਮ੍ਰਿਤਸਰ ‘ਚ 0.4 ਐਮਐਮ ਬਾਰਿਸ਼ ਰਿਪੋਰਟ ਹੋਈ।