ਜ਼ਿਕਰਯੋਗ ਹੈ ਕਿ ਸਿੱਧੂ ਮੂਸੇਵਾਲਾ ਭਾਵੇਂ ਅੱਜ ਸਾਡੇ ਵਿਚਕਾਰ ਸਰੀਰਕ ਤੌਰ ‘ਤੇ ਨਹੀਂ ਹੈ ਪਰ ਉਹ ਆਪਣੇ ਚਾਹੁਣ ਵਾਲਿਆਂ ਦੇ ਫੈਨਜ਼ ਦੇ ਸਮਰੱਥਕਾਂ ਦੇ ਦਿਲਾਂ ‘ਚ ਸਦਾ ਜਿਊਂਦਾ ਰਹੇਗਾ।ਐਸਵਾਈਐਲ, ਵਾਰ ਗੀਤ ਦੀ ਤਰ੍ਹਾਂ ਇਸ ਵਾਰ ਸਿੱਧੂ ਦੇ ‘ਮੇਰਾ ਨਾਂ’ ਗੀਤ ਨੇ ਵੀ ਰਿਕਾਰਡ ਤੋੜ ਦਿੱਤੇ ਹਨ।ਕੁਝ ਹੀ ਮਿੰਟਾਂ ‘ਚ ਮਿਲੀਅਨ ਵਿਊਜ਼ ਨੂੰ ਪਾਰ ਕਰ ਗਿਆ ਇਹ ਗੀਤ।
ਇਸ ਦੌਰਾਨ ਪ੍ਰੋ ਪੰਜਾਬ ਟੀਵੀ ਵਲੋਂ ਸਿੱਧੂ ਮੂਸੇਵਾਲਾ ਦੇ ਪਿਤਾ ਸ. ਬਲਕੌਰ ਸਿੰਘ ਜੀ ਨਾਲ ਗੱਲਬਾਤ ਕੀਤੀ ਗਈ ਮਾਤਾ -ਪਿਤਾ ਦੋਵੇਂ ਹੀ ਇਸ ਸਮੇਂ ਬੇਹੱਦ ਭਾਵੁਕ ਸਨ।ਜੇਕਰ ਅੱਜ ਸਿੱਧੂ ਮੂਸੇਵਾਲਾ ਉਨ੍ਹਾਂ ਦੇ ਵਿਚਕਾਰ ਹੁੰਦਾ ਉਨ੍ਹਾਂ ਦੀ ਖੁਸ਼ੀ ਸ਼ਾਇਦ ਤਿੱਗਣੀ-ਚੌਗੁਣੀ ਹੁੰਦੀ ਹੈ ਪਰ ਖੈਰ ਕੁਦਰਤ ਨੂੰ ਕੁਝ ਹੋਰ ਮਨਜ਼ੂਰ ਸੀ।ਸਿੱਧੂ ਮੂਸੇਵਾਲਾ ਦੇ ਪਿਤਾ ਜੀ ਨੇ ਗੱਲ ਕਰਦਿਆਂ ਦੱਸਿਆ ਕਿ ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਬੱਚੇ ‘ਤੇ ਸਦਾ ਹੀ ਮਾਣ ਰਿਹਾ ਤੇ ਉਹ ਵਰਲਡ ਦਾ ਹਰਮਨ ਪਿਆਰਾ ਸੀ।ਉਨ੍ਹਾਂ ਕਿਹਾ ਕਿ ਮੇਰਾ ਬੱਚਾ ਆਲ ਵਰਲਡ ਦੇ ਵਿੱਚ ਛਾਇਆ ਹੋਇਆ ਸੀ।ਉਨ੍ਹਾਂ ਇਹ ਵੀ ਕਿਹਾ ਕਿ ਹੋ ਸਕਦਾ ਹੈ ਇਕ ਪਿਤਾ ਹੋਣ ਦੇ ਨਾਤੇ ਮੈਨੂੰ ਵੀ ਇਹ ਨਾ ਪਤਾ ਹੋਵੇ ਕਿ ਉਸਦੀ ਪ੍ਰਸਿੱਧੀ ਇੰਨੀ ਜਿਆਦਾ ਸੀ।
ਪਿਤਾ ਜੀ ਭਾਵੁਕ ਹੁੰਦਿਆਂ ਕਿਹਾ ਕਿ ਮੈਨੂੰ ਇਸ ਗੱਲ ਦੀ ਸੰਤੁਸ਼ਟੀ ਮਿਲਦੀ ਹੈ ਕਿ ਮੇਰੇ ਬੱਚੇ ਨੂੰ ਅੱਜ ਵੀ ਸਾਰੀ ਦੁਨੀਆ ਪਿਆਰ ਕਰਦੀ ਹੈ।ਸਾ. ਬਲਕੌਰ ਸਿੰਘ ਜੀ ਨੇ ਇਹ ਵੀ ਕਿਹਾ ਕਿ ਸਿੱਧੂ ਅਮਰ ਹੋ ਗਿਆ ਰਹਿੰਦੀ ਦੁਨੀਆ ਤੱਕ ਉਸਦਾ ਨਾਂ ਰਹੇਗਾ ਤੇ ਉਸਦੇ ਗਾਣੇ ਵੀ ਇਸ ਤਰ੍ਹਾਂ ਹੀ ਆਉਂਦੇ ਰਹਿਣਗੇ।ਉਨ੍ਹਾਂ ਕਿਹਾ ਕਿ ਇੰਡਸਟਰੀ ‘ਚ ਅਸੀਂ ਆਪਣੀ ਹਾਜ਼ਰੀ ਲਗਾਉਂਦੇ ਰਹਾਂਗੇ।ਤੁਹਾਨੂੰ ਦੱਸ ਦੇਈਏ ਕਿ ਗੀਤ ‘ਚ ਨਾਈਜ਼ੀਰੀਅਨ ਰੈਪਰ ਬੁਰਨਾ ਬੁਆਏ ਵੀ ਪੰਜਾਬੀ ‘ਚ ਗੀਤ ਦੇ ਕੁਝ ਬੋਲ ਰਿਹਾ ਹੈ।
ਇਸ ‘ਤੇ ਬੋਲਦਿਆਂ ਪਿਤਾ ਨੇ ਕਿਹਾ ਕਿ ਬਰਨਾ ਬੁਆਏ ਸਿੱਧੂ ਦਾ ਧਰਮ ਦਾ ਭਰਾ ਬਣਿਆ ਹੋਇਆ ਸੀ, ਉਹ ਦੋਵੇਂ ਇਕ ਦੂਜੇ ਦੇ ਬਹੁਤ ਕਲੋਜ ਸੀ।ਉਨ੍ਹਾਂ ਕਿਹਾ ਕਿ ਬਰਨਾ ਸਾਨੂੰ ਯੂ.ਕੇ ਮਿਲ ਵੀ ਗਿਆ ਤੇ ਉਹ ਕਦੇ ਪਿੰਡ ਵੀ ਆਏਗਾ ਉਸਦਾ ਬਹੁਤ ਦਿਲ ਹੈ ਉਹ ਸੰਪਰਕ ‘ਚ ਹੈ ਹਮੇਸ਼ਾ ਸਾਡੇ ਨਾਲ ਗੱਲ ਕਰਦਾ ਹੈ।ਉਨ੍ਹਾਂ ਕਿਹਾ ਕਿ ਇਸ ਸਮੇਂ ਅਸੀਂ ਭਾਵੁਕ ਵੀ ਹਾਂ।ਉਨ੍ਹਾਂ ਕਿਹਾ ਕਿ ਜਿੱਥੇ ਸਾਨੂੰ ਉਸਦਾ ਨਾਂ ਸੁਣ ਕੇ ਮਾਣ ਮਹਿਸੂਸ ਹੁੰਦਾ ਉੱਥੇ ਉਸਦੇ ਨਾ ਹੋਣ ਕਰਕੇ ਦੁੱਖ ਵੀ ਬਹੁਤ ਹੁੰਦਾ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h