ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਵਿੱਚ ਵੀਰਵਾਰ ਨੂੰ ਇੱਕ ਤਿੰਨ ਮੰਜ਼ਿਲਾ ਇਮਾਰਤ ਵਿੱਚ ਅੱਗ ਲੱਗ ਗਈ। ਇਸ ਵਿੱਚ ਇੱਕੋ ਪਰਿਵਾਰ ਦੇ ਪੰਜ ਲੋਕਾਂ ਦੀ ਜਾਨ ਚਲੀ ਗਈ। ਇਸ ਤੋਂ ਇਲਾਵਾ 7 ਲੋਕ ਜ਼ਖਮੀ ਹੋਏ ਹਨ। ਮੁਰਾਦਾਬਾਦ ਦੇ ਡੀਐਮ ਸ਼ੈਲੇਂਦਰ ਸਿੰਘ ਨੇ ਦੱਸਿਆ ਕਿ 3 ਮੰਜ਼ਿਲਾ ਇਮਾਰਤ ਵਿੱਚ ਇੱਕ ਹੀ ਪਰਿਵਾਰ ਦੇ ਲੋਕ ਰਹਿੰਦੇ ਸਨ। ਇਸ ਅੱਗ ‘ਚ 5 ਲੋਕਾਂ ਦੀ ਮੌਤ ਹੋ ਗਈ ਹੈ ਅਤੇ 7 ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਤੱਕ ਸ਼ਾਰਟ ਸਰਕਟ ਦਾ ਮਾਮਲਾ ਸਾਹਮਣੇ ਆ ਰਿਹਾ ਹੈ।
ਇਹ ਵੀ ਪੜ੍ਹੋ- ਥਾਈਲੈਂਡ ‘ਚ ਪ੍ਰਧਾਨ ਮੰਤਰੀ ਨੂੰ ਮੁਅੱਤਲ ਕੀਤੇ ਜਾਣ ਕਾਰਨ ਸਿਆਸੀ ਅਨਿਸ਼ਚਤਤਾ ਹੋਈ ਪੈਦਾ
ਇਹ ਅੱਗ ਗਲਸ਼ਹੀਦ ਇਲਾਕੇ ਦੇ ਲੰਡੇ ਕੀ ਪੁਲੀਆ ਇਲਾਕੇ ‘ਚ ਲੱਗੀ। ਇਸ ਅੱਗ ਵਿੱਚ ਸ਼ਮਾ ਪਰਵੀਨ ਅਤੇ ਉਸਦੇ ਤਿੰਨ ਬੱਚੇ ਅਤੇ ਉਨ੍ਹਾਂ ਦੀ ਮਾਂ ਦੀ ਵੀ ਮੌਤ ਹੋ ਗਈ ਸੀ। ਸ਼ਮਾ ਪਰਵੀਨ, ਜੋ ਕਿ ਇੱਕ ਸਰਕਾਰੀ ਸਕੂਲ ਵਿੱਚ ਅਧਿਆਪਕ ਸੀ, ਉੱਤਰਾਖੰਡ ਦੇ ਰਾਣੀਖੇਤ ਤੋਂ ਦੋ ਭਤੀਜੀਆਂ ਦੇ ਵਿਆਹ ਵਿੱਚ ਸ਼ਾਮਲ ਹੋਣ ਆਈ ਸੀ। ਉਹ ਮਾਂ ਕਮਰ ਆਰਾ ਦੇ ਘਰ ਰਹੀ। ਜਾਨ ਗਵਾਉਣ ਵਾਲਿਆਂ ਵਿੱਚ ਨਾਫੀਆ ਉਮਰ 7 ਸਾਲ, ਇਬਾਦ 3 ਸਾਲ, ਉਮੇਮਾ 12 ਸਾਲ, ਸ਼ਮਾ ਪਰਵੀਨ 35 ਸਾਲ, ਕਮਰ ਆਰਾ 65 ਸਾਲ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ- ਲੈਂਬੋਰਗਿਨੀ ਨੇ ਭਾਰਤ ’ਚ ਲਾਂਚ ਕੀਤੀ ਨਵੀਂ Huracan Tecnica, 3.2 ਸਕਿੰਟਾਂ ’ਚ ਫੜੇਗੀ 100Kmph ਦੀ ਰਫਤਾਰ
ਅੱਗਜ਼ਨੀ ਪੀੜਤ ਪਰਿਵਾਰ ਨੂੰ ਜ਼ਿਲਾ ਹਸਪਤਾਲ ‘ਚ ਭਰਤੀ ਕਰਵਾਇਆ ਗਿਆ। ਉਥੇ ਐਮਰਜੈਂਸੀ ਮੈਡੀਕਲ ਅਫਸਰ ਨੇ ਦੱਸਿਆ ਸੀ ਕਿ ਉਥੇ ਦੋ ਬੱਚੇ ਅਤੇ ਦੋ ਬਾਲਗ ਮਰੇ ਹੋਏ ਸਨ। ਅੱਗ ‘ਚ ਝੁਲਸਣ ਕਾਰਨ ਉਸ ਦੀ ਮੌਤ ਹੋ ਗਈ। ਬਾਕੀਆਂ ਦਾ ਇਲਾਜ ਚੱਲ ਰਿਹਾ ਹੈ।