Govt Jobs : ਦੇਸ਼ ਦੇ ਸਭ ਤੋਂ ਵੱਡੇ ਜਨਤਕ ਖੇਤਰ ਦੇ ਬੈਂਕ ਵਿੱਚ ਸਰਕਾਰੀ ਨੌਕਰੀ ਦਾ ਮੌਕਾ ਹੈ। ਸਟੇਟ ਬੈਂਕ ਆਫ ਇੰਡੀਆ ਚੈਨਲ ਮੈਨੇਜਰ ਫੈਸੀਲੀਟੇਟਰ, ਚੈਨਲ ਮੈਨੇਜਰ ਸੁਪਰਵਾਈਜ਼ਰ ਅਤੇ ਸਪੋਰਟ ਅਫਸਰ ਦੀਆਂ ਅਸਾਮੀਆਂ ਲਈ ਭਰਤੀ ਕਰਨ ਜਾ ਰਿਹਾ ਹੈ। ਰਿਪੋਰਟ ਦੇ ਅਨੁਸਾਰ, ਐਸਬੀਆਈ ਵਿੱਚ ਕੁੱਲ 1031 ਅਸਾਮੀਆਂ ਦੀ ਭਰਤੀ ਕੀਤੀ ਜਾਵੇਗੀ। SBI ਜਾਂ ਕਿਸੇ ਹੋਰ ਸਰਕਾਰੀ ਬੈਂਕ ਦੇ ਕਰਮਚਾਰੀ ਇਸ ਭਰਤੀ ਲਈ ਅਪਲਾਈ ਕਰ ਸਕਦੇ ਹਨ। ਹੋਰ ਵੇਰਵਿਆਂ ਲਈ ਅਧਿਕਾਰਤ ਸੂਚਨਾ ਵੇਖੋ।
ਨੋਟੀਫਿਕੇਸ਼ਨ ਦੇ ਅਨੁਸਾਰ, ਚੈਨਲ ਮੈਨੇਜਰ ਫੈਸਿਲੀਟੇਟਰ ਦੇ ਅਹੁਦੇ ਲਈ 821 ਅਸਾਮੀਆਂ ਹਨ। ਜਦਕਿ ਚੈਨਲ ਮੈਨੇਜਰ ਸੁਪਰਵਾਈਜ਼ਰ ਦੇ ਅਹੁਦੇ ਲਈ 172 ਅਤੇ ਸਪੋਰਟ ਅਫਸਰ ਦੇ ਅਹੁਦੇ ਲਈ 38 ਅਸਾਮੀਆਂ ਖਾਲੀ ਹਨ।
ਕਿੰਨੀ ਤਨਖਾਹ ਮਿਲੇਗੀ
ਚੈਨਲ ਮੈਨੇਜਰ ਫੈਸੀਲੀਟੇਟਰ – 36000 ਰੁਪਏ
ਚੈਨਲ ਮੈਨੇਜਰ ਸੁਪਰਵਾਈਜ਼ਰ – 41000 ਰੁਪਏ
ਸਪੋਰਟ ਅਫਸਰ – 41000 ਰੁਪਏ
ਚੋਣ ਕਿਵੇਂ ਹੋਵੇਗੀ
SBI ਵਿੱਚ ਭਰਤੀ ਲਈ ਉਮੀਦਵਾਰਾਂ ਦੀ ਚੋਣ ਇੰਟਰਵਿਊ ਰਾਹੀਂ ਕੀਤੀ ਜਾਵੇਗੀ। ਪ੍ਰਾਪਤ ਹੋਈਆਂ ਅਰਜ਼ੀਆਂ ਵਿੱਚੋਂ ਉਮੀਦਵਾਰਾਂ ਨੂੰ ਇੰਟਰਵਿਊ ਲਈ ਸ਼ਾਰਟਲਿਸਟ ਕੀਤਾ ਜਾਵੇਗਾ। ਇੰਟਰਵਿਊ 100 ਅੰਕਾਂ ਦੀ ਹੋਵੇਗੀ। ਅੰਤਮ ਸੂਚੀ ਇੰਟਰਵਿਊ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ ‘ਤੇ ਤਿਆਰ ਕੀਤੀ ਜਾਵੇਗੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h