ਥਿਓ ਹਰਨਾਂਡੇਜ ਦੇ 5ਵੇਂ ਮਿੰਟ ਅਤੇ ਰੈਂਡਲ ਕੋਲੋ ਮੁਆਨੀ ਦੇ79ਵੇਂ ਮਿੰਟ ਵਿਚ ਕੀਤੇ ਗਏ ਗੋਲ ਦੀ ਬਦੌਲਤ 2018 ਦੀ ਚੈਂਪੀਅਨ ਫਰਾਂਸ ਨੇ ਅਲ ਬਾਯਤ ਸਟੇਡੀਅਮ ਵਿਚ ਮੋਰੱਕੋ ਨੂੰ 2-0 ਨਾਲ ਹਰਾ ਕੇ ਫੀਫਾ ਵਿਸ਼ਵ ਕੱਪ-2022 ਦੇ ਫਾਈਨਲ ਵਿਚ ਜਗ੍ਹਾ ਬਣਾ ਲਈ, ਜਿੱਥੇ ਉਸਦਾ ਸਾਹਮਣਾ ਹੁਣ ਸਟਾਰ ਖਿਡਾਰੀ ਲਿਓਨਿਲ ਮੇਸੀ ਦੀ ਅਰਜਨਟੀਨਾ ਨਾਲ 18 ਦਸੰਬਰ ਨੂੰ ਹੋਵੇਗਾ, ਜਿਸ ਨੇ ਪਹਿਲੇ ਸੈਮੀਫਾਈਨਲ ਵਿਚ ਕ੍ਰੋਏਸ਼ੀਆ ਨੂੰ 3-0 ਨਾਲ ਹਰਾਇਆ ਸੀ। ਉੱਥੇ ਹੀ ਤੀਜੇ ਸਥਾਨ ਲਈ ਮੋਰੱਕੋ ਦੀ ਟੱਕਰ ਕ੍ਰੋਏਸ਼ੀਆ ਨਾਲ 17 ਦਸੰਬਰ ਨੂੰ ਹੋਵੇਗੀ।
1998 ’ਚ ਵੀ ਖਿਤਾਬ ਜਿੱਤ ਚੁੱਕੀ ਜਦਕਿ 2006 ’ਚ ਉਪ ਜੇਤੂ ਰਹੀ ਫਰਾਂਸ ਨੇ ਅੱਜ ਦੇ ਮੁਕਾਬਲੇ ਦੇ ਪਹਿਲੇ ਹਾਫ ਵਿਚ 1-0 ਨਾਲ ਬੜ੍ਹਤ ਬਣਾ ਲਈ ਸੀ ਜਦਕਿ 79ਵੇਂ ਮਿੰਟ ਵਿਚ ਉਸ ਨੇ ਇਸ ਨੂੰ ਦੁੱਗਣਾ ਕਰ ਦਿੱਤਾ, ਜਿਹੜੀ ਅੰਤ ਤਕ ਬਰਕਰਾਰ ਰਹੀ। ਸੈਮੀਫਾਈਨਲ ਮੁਕਾਬਲੇ ਨੂੰ ਦੇਖਣ ਲਈ ਫਰਾਂਸ ਦੇ ਰਾਸ਼ਟਰਪਤੀ ਇਮੈਨੂਅਲ ਮੈਕਰੋਨ ਪਹੁੰਚੇ ਸਨ।
ਇਹ ਵਿਸ਼ਵ ਕੱਪ ਮੋਰੱਕੋ ਲਈ ਬੇਹੱਦ ਖਾਸ ਰਿਹਾ। ਉਸ ਨੇ ਪਹਿਲਾਂ ਬੈਲਜੀਅਮ ਨੂੰ ਹਰਾਇਆ। ਇਸ ਤੋਂ ਬਅਦ ਰਾਊਂਡ ਆਫ-16 ਵਿਚ ਸਪੇਨ ਨੂੰ ਹਰਾ ਕੇ ਟੂਰਨਾਮੈਂਟ ਵਿਚੋਂ ਬਾਹਰ ਕੀਤਾ ਜਦਕਿ ਕੁਆਰਟਰ ਫਾਈਨਲ ਵਿਚ ਉਸ ਨੇ ਕ੍ਰਿਸਟਆਨੋ ਰੋਨਾਲਡੋ ਦੀ ਪੁਰਤਗਾਲ ਦਾ ਸੁਪਨਾ ਤੋੜਿਆ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h