ਮਲੋਟ ਵਿਖੇ ਇਕ ਔਰਤ ਵੱਲੋਂ ਪੁੱਤਰ ਨਾਲ ਮਿਲ ਕਿ ਪਤੀ ਦੀ ਹੱਤਿਆ ਕਰ ਦਿੱਤੀ ਅਤੇ ਮੌਤ ਨੂੰ ਬਿਮਾਰੀ ਨਾਲ ਮੌਤ ਹੋਣ ਦਾ ਨਾਟਕ ਕੀਤਾ। ਪਰ ਇਸ ਮਾਮਲੇ ਵਿਚ ਔਰਤ ਦੇ ਦੇਵਰ ਵੱਲੋਂ ਖੋਹਲੇ ਰਾਜ਼ ਤੇ ਪੋਸਟ ਮਾਰਟਮ ਦੀ ਰਿਪੋਰਟ ਨੇ ਔਰਤ ਦੀ ਕਰਤੂਤ ਦਾ ਪਰਦਾ ਫਾਸ਼ ਕਰ ਦਿੱਤਾ। ਇਸ ਸਬੰਧੀ ਥਾਣਾ ਸਿਟੀ ਮਲੋਟ ਦੇ ਮੁੱਖ ਅਫ਼ਸਰ ਐਸ.ਆਈ.ਨਵਪ੍ਰੀਤ ਸਿੰਘ ਨੇ ਦੱਸਿਆ ਕਿ 11 ਅਪ੍ਰੈਲ 2023 ਜਸਵੀਰ ਸਿੰਘ ਪੁੱਤਰ ਚੰਦ ਸਿੰਘ ਦੀ ਮੌਤ ਹੋ ਗਈ। ਉਸਦੀ ਪਤਨੀ ਪਰਮਜੀਤ ਕੌਰ ਨੇ ਰਿਸ਼ਤੇਦਾਰਾਂ ਨੂੰ ਦੱਸਿਆ ਕਿ ਜਸਵੀਰ ਸਿੰਘ ਦੀ ਮੌਤ ਕੈਂਸਰ ਦੀ ਬਿਮਾਰੀ ਕਾਰਨ ਹੋਈ ਹੈ।
ਮਹਿਲਾ ਵੱਲੋਂ ਸੰਸਕਾਰ ਦੀ ਤਿਆਰੀ ਕਰ ਦਿੱਤੀ ਪਰ ਮ੍ਰਿਤਕ ਦੇ ਭਰਾ ਹਰਨੇਕ ਸਿੰਘ ਨੇ ਇਸ ਨੂੰ ਕੁਦਰਤੀ ਮੌਤ ਨਾਲ ਦੱਸ ਕਿ ਕਤਲ ਦਾ ਮਾਮਲਾ ਦੱਸਿਆ। ਹਰਨੇਕ ਸਿੰਘ ਦਾ ਕਹਿਣਾ ਸੀ ਉਹ ਪਰਿਵਾਰ ਸਮੇਤ ਚੰਡੀਗੜ ਗਏ ਸਨ ਅਤੇ ਉਸਦੇ ਭਤੀਜੇ ਨੇ ਕੈਂਸਰ ਨਾਲ ਮੌਤ ਦੱਸ ਕਿ ਜਲਦੀ ਸੰਸਕਾਰ ਕਰਨ ਦੀ ਗੱਲ ਕੀਤੀ। ਪਰ ਉਹਨਾਂ ਨੂੰ ਸ਼ੱਕ ਸੀ ਕਿ ਜਸਵੀਰ ਸਿੰਘ ਦਾ ਉਸਦੀ ਭਾਬੀ ਪਰਮਜੀਤ ਕੌਰ ਨੇ ਕਤਲ ਕੀਤਾ ਹੈ। ਉਹਨਾਂ ਦੱਸਿਆ ਕਿ ਉਸਦੀ ਭਾਬੀ ਘਰ ਅੰਦਰ ਔਰਤਾਂ ਨੂੰ ਸੱਦ ਕਿ ਗਲਤ ਧੰਧਾ ਕਰਾਉਂਦੀ ਹੈ। ਇਸ ਨੂੰ ਲੈਕੇ ਪਰਮਜੀਤ ਕੌਰ ਵਿਰੁੱਧ ਦੇਹ ਵਪਾਰ ਦਾ ਚਕਲਾ ਚਲਾਉਣ ਦੇ ਮਾਮਲੇ ਵੀ ਦਰਜ ਹਨ।
ਪੁਲਸ ਵੱਲੋਂ ਮ੍ਰਿਤਕ ਜਸਵੀਰ ਸਿੰਘ ਦਾ ਪੋਸਟ ਮਾਰਟਮ ਕਰਾਕੇ ਜਾਂਚ ਸ਼ੁਰੂ ਕਰ ਦਿੱਤੀ।ਪੁਲਸ ਅਨੁਸਾਰ ਪੋਸਟ ਮਾਰਟਮ ਦੀ ਰਿਪੋਰਟ ਵਿਚ ਮ੍ਰਿਤਕ ਦੇ ਗਲੇ ਨੂੰ ਰੱਸੀ ਨਾਲ ਘੁੱਟ ਕਿ ਕਤਲ ਕਰਨ ਅਤੇ ਹੋਰ ਸੱਟਾਂ ਦੇ ਨਿਸ਼ਾਨ ਆਏ ਅਤੇ ਬਿਸਰੇ ਦੀ ਰਿਪੋਰਟ ਵਿਚ ਵੀ ਫਾਹਾ ਦੇਕੇ ਕਤਲ ਕਰਨ ਦੀ ਰਿਪੋਰਟ ਆਈ। ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਪੋਸਟ ਮਾਰਟਮ ਦੀ ਰਿਪੋਰਟ ਵਿਚ ਮ੍ਰਿਤਕ ਦੇ ਗਲੇ ਤੇ ਰੱਸੀ ਤੇ ਕੁੱਟਮਾਰ ਦੇ ਨਿਸ਼ਾਨ ਆਏ ਤਾਂ ਪਰਮਜੀਤ ਕੌਰ ਆਪਣੇ ਬਿਆਨਾਂ ਤੋਂ ਪਲਟ ਕਿ ਇਹ ਵੀ ਕਹਿਣ ਲੱਗੀ ਕਿ ਉਸਦੇ ਪਤੀ ਦੀ ਮੌਤ ਫਾਹਾ ਲੈਕੇ ਹੋਈ ਹੈ। ਜਿਸ ਨੂੰ ਲੈਕੇ ਮ੍ਰਿਤਕ ਦੇ ਭਰਾ ਹਰਨੇਕ ਸਿੰਘ ਵੱਲੋਂ ਮੰਗ ਕੀਤੀ ਜਾ ਰਹੀ ਸੀ ਕਿ ਮਾਮਲੇ ਦੀ ਜਾਂਚ ਕਰਕੇ ਦੋਸ਼ੀਆਂ ਵਿਰੁੱਧ ਕਾਰਵਾਈ ਕੀਤੀ ਜਾਵੇੇ। ਪੁਲਸ ਵੱਲੋਂ ਇਸ ਮਾਮਲੇ ਵਿਚ ਪਰਮਜੀਤ ਕੌਰ ਅਤੇ ਉਸਦੇ ਪੁੱਤਰ ਜੀਵਨ ਸਿੰਘ ਵਿਰੁੱਧ ਅ/ਧ 302 । 34 ਆਈ ਪੀ ਸੀ ਤਹਿਤ ਮਾਮਲਾ ਦਰਜ ਕਰਕੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਵੱਲੋਂ ਅਰੋਪੀਆਂ ਨੂੰ ਅਦਾਲਤ ਵਿਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾ ਰਿਹਾ ਹੈ ਤਾਂ ਜੋ ਇਸ ਮਾਮਲੇ ਵਿਚ ਹੋਰ ਪੁੱਛਗਿੱਛ ਕਹਤਹ ਜਾ ਸਕੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h