ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀ ‘ਚ ਬੀਤੀ ਰਾਤ ਇਕ ਵਿਅਕਤੀ ਨੇ ਆਪਣੀ ਮਾਂ ਮਨਬੀਰ ਕੌਰ, ਭਾਬੀ ਅਵਨੀਤ ਕੌਰ ਅਤੇ ਭਤੀਜੇ ਸਮਰੱਥ ਸਿੰਘ ਦਾ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ।ਕਤਲ ਕਰਨ ਤੋਂ ਬਾਅਦ 35 ਸਾਲ ਨੌਜਵਾਨ ਅੰਮ੍ਰਿਤਸਰ ਸਿੰਘ ਥਾਣਾ ਝੰਡੇਰ ‘ਚ ਪੇਸ਼ ਹੋ ਗਿਆ।ਮੁੱਢਲੀ ਜਾਂਚ ‘ਚ ਪਤਾ ਲੱਗਾ ਹੈ ਕਿ ਉਸਦੀ ਪਤਨੀ ਸ਼ਰਨਜੀਤ ਕੌਰ ਆਪਣੇ ਦੋ ਬੱਚਿਆਂ ਸਮੇਤ ਦੋ ਸਾਲਾਂ ਤੋਂ ਵੱਖ ਰਹਿ ਰਹੀ ਹੈ।
ੳੇੁਸਦਾ ਭਰਾ ਪਿਛਲੇ ਕਈ ਸਾਲਾਂ ਤੋਂ ਵਿਦੇਸ਼ ‘ਚ ਹੈ, ਜਦਕਿ ਉਸਦੇ ਭਰਾ ਦੀ ਪਤਨੀ ਅਵਨੀਤ ਕੌਰ ਅਤੇ ਭਤੀਜਾ ਉਸਦੀ ਮਾਤਾ ਮਨਬੀਰ ਕੌਰ ਨਾਲ ਰਹਿੰਦੇ ਸਨ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।