Hoshiarpur Police Action on Viral Video: ਅੱਜਕੱਲ੍ਹ ਲੋਕਾਂ ਦੇ ਸਿਰਾਂ ‘ਤੇ ਰੀਲਾਂ ਦਾ ਕ੍ਰੈਜ਼ ਸਿਰ ਚੜ੍ਹ ਬੋਲ ਰਿਹਾ ਹੈ। ਕਦੇ ਡਾਂਸ, ਕਦੇ ਐਕਟਿੰਗ ਤੇ ਕਦੇ ਕੋਈ ਅਨੋਖਾ ਟ੍ਰੇਂਡ, ਲੋਕ ਸੋਸ਼ਲ ਮੀਡੀਆ ‘ਤੇ ਫੇਮਸ ਹੋਣ ਲਈ ਸਾਰੀਆਂ ਹੱਦਾਂ ਪਾਰ ਕਰ ਰਹੇ ਹਨ। ਕੁਝ ਅਜਿਹੀ ਹੀ ਘਟਨਾ ਪੰਜਾਬ ਦੀਆਂ ਸੜਕਾਂ ‘ਤੇ ਵਾਪਰੀ, ਜਦੋਂ ਇੱਕ ਲੜਕੀ ਰੀਲਸ ਬਣਾਉਣ ਲਈ ਆਪਣੀ ਜਾਨ ਦਾਅ ‘ਤੇ ਲਗਾ ਕੇ ਤਿਆਰ ਹੋ ਗਈ।
ਮਾਮਲਾ ਹੁਸ਼ਿਆਰਪੁਰ ਜ਼ਿਲ੍ਹੇ ਦੇ ਦਸੂਹਾ ਇਲਾਕੇ ਦਾ ਹੈ, ਜਿਥੇ ਨੈਸ਼ਨਲ ਹਾਈਵੇ ‘ਤੇ ਚੱਲਦੇ ਥਾਰ ਦੇ ਬੋਨਟ ‘ਤੇ ਬੈਠ ਇੱਕ ਲੜਕੀ ਨੱਚਦੀ ਦਿਖਾਈ ਦਿੱਤੀ, ਜਿਸ ਦੀ ਵੀਡੀਓ ਵਾਇਰਲ ਹੋਈ… ਹਾਲਾਂਕਿ ਪੁਲਿਸ ਨੂੰ ਜਦੋਂ ਇਸ ਹਰਕਤ ਦੀ ਸੂਚਨਾ ਮਿਲੀ ਤਾਂ ਪੁਲਿਸ ਨੇ ਐਕਸ਼ਨ ਲਿਆ।
ਕੁੜੀ ਦਾ ਵਾਇਰਲ ਵੀਡੀਓ ਪੁਲਿਸ ਕੋਲ ਪਹੁੰਚਿਆ ਜਿਸ ਮਗਰੋਂ ਮਾਮਲੇ ਦੀ ਜਾਂਚ ਸ਼ੁਰੂ ਕੀਤੀ ਗਈ। ਵੀਡੀਓ ‘ਚ ਦਿਖਾਈ ਦੇ ਰਹੀ ਥਾਰ ਦੀ ਰਜਿਸਟ੍ਰੇਸ਼ਨ ਨੰਬਰ ਪਲੇਟ ਦੇ ਆਧਾਰ ‘ਤੇ ਜਾਂਚ ਸ਼ੁਰੂ ਕੀਤੀ, ਕਾਰ ਮਾਲਕ ਦੀ ਪੂਰੀ ਜਾਣਕਾਰੀ ਸਾਹਮਣੇ ਆਈ। ਹੁਣ ਪੁਲਿਸ ਨੇ ਹਰਕਤ ਵਿੱਚ ਆਉਂਦਿਆਂ ਮੋਟਰ ਵਹੀਕਲ ਐਕਟ ਦੇ ਤਹਿਤ ਕਾਰ ਨੂੰ ਜ਼ਬਤ ਕਰ ਲਿਆ ਹੈ।
ਹੁਸ਼ਿਆਰਪੁਰ ਪੁਲਿਸ ਨੇ ਦਸੂਹਾ ‘ਚ ਥਾਰ ਗੱਡੀ ਦੇ ਬੋਨਟ ‘ਤੇ ਬੈਠ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ ਸੋਸ਼ਲ ਮੀਡੀਆ ਰਾਹੀਂ ਮਿਲੀ ਸੂਚਨਾ ਤੇ ਤੁਰੰਤ ਕਾਰਵਾਈ ਕਰਦੇ ਹੋਏ ਥਾਰ ਗੱਡੀ ਨੂੰ ਟ੍ਰੈਫਿਕ ਨਿਯਮਾਂ ਤਹਿਤ ਕਬਜਾ ਪੁਲਿਸ ਵਿੱਚ ਲੈਕੇ ਕਾਰਵਾਈ ਕੀਤੀ ਗਈ। ਉਨ੍ਹਾਂ ਨੂੰ ਭਵਿੱਖ ਵਿੱਚ ਅਜਿਹੀ ਹਰਕਤ ਨਾ ਕਰਨ ਦੀ ਚਿਤਾਵਨੀ ਦਿੱਤੀ।..(1/2) pic.twitter.com/T82au9AALQ
— Hoshiarpur Police (@PP_Hoshiarpur) August 2, 2023
ਇਸ ਦੇ ਨਾਲ ਹੀ ਇਸ ਮਾਮਲੇ ‘ਚ ਲੜਕੀ, ਕਾਰ ਚਾਲਕ ਅਤੇ ਕਾਰ ‘ਚ ਮੌਜੂਦ ਹੋਰ ਲੋਕਾਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੀ ਹੋਰ ਜਾਣਕਾਰੀ ਦਿੰਦੇ ਹੋਏ ਪੁਲਿਸ ਨੇ ਦੱਸਿਆ ਕਿ ਅਸਲ ‘ਚ ਲੜਕੀ ਇੰਸਟਾਗ੍ਰਾਮ ਰੀਲਸ ਬਣਾਉਣ ਲਈ ਥਾਰ ਦੇ ਬੋਨਟ ‘ਤੇ ਬੈਠ ਕੇ ਡਾਂਸ ਕਰ ਰਹੀ ਸੀ। ਜਦੋਂ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਲੱਗੀ ਤਾਂ ਪੁਲਿਸ ਨੂੰ ਇਸ ਬਾਰੇ ਪਤਾ ਲੱਗਾ। ਇਸ ਤੋਂ ਬਾਅਦ ਪੁਲਿਸ ਹਰਕਤ ‘ਚ ਆਈ ਅਤੇ ਤੁਰੰਤ ਕਾਰ ਨੂੰ ਕਬਜ਼ੇ ‘ਚ ਲੈ ਕੇ ਘਟਨਾ ‘ਚ ਸ਼ਾਮਲ ਸਾਰੇ ਦੋਸ਼ੀਆਂ ਖਿਲਾਫ ਕਾਰਵਾਈ ਸ਼ੁਰੂ ਕਰ ਦਿੱਤੀ।
ਅਕਸਰ ਵਾਇਰਲ ਹੁੰਦੇ ਅਜਿਹੇ ਵੀਡੀਓ
ਦੱਸ ਦੇਈਏ ਕਿ ਅਜਿਹੇ ਵੀਡੀਓ ਅਕਸਰ ਇੰਟਰਨੈੱਟ ‘ਤੇ ਵਾਇਰਲ ਹੁੰਦੇ ਹਨ, ਜਿੱਥੇ ਲੋਕ ਆਪਣੀ ਜਾਨ ਦਾਅ ‘ਤੇ ਲਗਾ ਦਿੰਦੇ ਹਨ ਅਤੇ ਸਿਰਫ ਕੁਝ ਫਾਲੋਅਰਜ਼ ਲਈ ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਬਣਾਉਂਦੇ ਹਨ। ਕੁਝ ਸਮਾਂ ਪਹਿਲਾਂ ਅਜਿਹਾ ਹੀ ਇੱਕ ਵੀਡੀਓ ਸਾਹਮਣੇ ਆਇਆ ਸੀ, ਜਿਸ ਵਿੱਚ ਇੱਕ ਜੋੜਾ ਇੱਕ ਕਾਰ ਵਿੱਚ ਸਵਾਰ ਹੋ ਰਿਹਾ ਹੈ, ਜਿੱਥੇ ਇੱਕ ਨੌਜਵਾਨ ਸਟੀਅਰਿੰਗ ਛੱਡ ਕੇ ਕਾਰ ਚਲਾ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h