ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਔਜਲਾ ਦਾ ਵੱਡਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਗੁਰੂ ਨਗਰੀ ਵਿੱਚ ਨਸ਼ੇ ਅਤੇ ਸੱਟੇ ਦਾ ਧੰਦਾ ਅੰਨ੍ਹੇਵਾਹ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਪੁਲੀਸ ਨੂੰ ਸ਼ਿਕਾਇਤ ਕਰੋ ਤਾਂ ਕੋਈ ਸੁਣਵਾਈ ਨਹੀਂ ਹੁੰਦੀ।
ਇਸ ਸਬੰਧੀ ਮੈਂ ਡੀਜੀਪੀ ਨੂੰ ਪੱਤਰ ਲਿਖਿਆ ਹੈ। ਇਸ ’ਤੇ ਤੁਰੰਤ ਕਾਰਵਾਈ ਕੀਤੀ ਜਾਵੇ ਅਤੇ ਇਸ ਲਈ ਜ਼ਿੰਮੇਵਾਰ ਪੁਲੀਸ ਮੁਲਾਜ਼ਮਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇ। ਨਸ਼ਾ ਕਿੱਥੋਂ ਆ ਰਿਹਾ ਹੈ ਤੇ ਕਿਵੇਂ ਆ ਰਿਹਾ ਹੈ, ਸਭ ਨੂੰ ਪਤਾ ਹੈ ਪਰ ਕੋਈ ਬੋਲਦਾ ਨਹੀਂ। ਜਿਵੇਂ ਹੀ ਕੋਈ ਕਾਰਵਾਈ ਦੀ ਗੱਲ ਹੁੰਦੀ ਹੈ, ਛੋਟੇ ਲੋਕਾਂ ਨੂੰ ਤੁਰੰਤ ਗ੍ਰਿਫਤਾਰ ਕਰ ਲਿਆ ਜਾਂਦਾ ਹੈ, ਪਰ ਵੱਡੀ ਸਪਲਾਈ ਲਾਈਨ ਨੂੰ ਕੋਈ ਹੱਥ ਨਹੀਂ ਕਰਦਾ।
STS ਨੇ ਠੀਕ ਕੰਮ ਕਰਨਾ ਸ਼ੁਰੂ ਕਰ ਦਿੱਤਾ ਪਰ ਇਸਦੀ ਵੀ ਇਜਾਜ਼ਤ ਨਹੀਂ ਦਿੱਤੀ। ਔਜਲਾ ਨੇ ਕਿਹਾ ਕਿ ਮੇਰੇ ਪੱਤਰ ਤੋਂ ਬਾਅਦ ਵੀ ਪੁਲਸ ਕਾਰਵਾਈ ਕਰੇਗੀ ਪਰ ਛੋਟੀਆਂ ਮੱਛੀਆਂ ਤਾਂ ਫੜੀਆਂ ਜਾਣਗੀਆਂ ਪਰ ਵੱਡੀਆਂ ਮੱਛੀਆਂ ਨਹੀਂ।
ਉਨ੍ਹਾਂ ਕਿਹਾ ਕਿ ਮੇਰਾ ਵੱਡਾ ਸਵਾਲ ਹੈ ਕਿ ਵੱਡੀਆਂ ਮੱਛੀਆਂ ਕਿਉਂ ਨਹੀਂ ਫੜੀਆਂ ਜਾਂਦੀਆਂ। ਔਜਲਾ ਨੇ ਚੇਤਾਵਨੀ ਦਿੱਤੀ ਕਿ ਮੈਂ ਇੱਕ ਗੱਲ ਸਪੱਸ਼ਟ ਕਰਾਂ ਕਿ ਸਰਕਾਰ ਚਾਹੇ ਕਾਂਗਰਸ ਦੀ ਬਣੇ ਜਾਂ ਕਿਸੇ ਹੋਰ ਦੀ, ਜੇਕਰ ਅੰਤਰਰਾਸ਼ਟਰੀ ਨਸ਼ਾ ਦਿਵਸ ਤੱਕ ਇਸ ਮਾਮਲੇ ‘ਤੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਮੈਂ ਅੰਮਿ੍ਤਸਰ ਪੁਲਿਸ ਕਮਿਸ਼ਨਰ ਜਾਂ ਭਾਜਪਾ ਦੇ ਦਫ਼ਤਰ ਦੇ ਬਾਹਰ ਅਣਮਿੱਥੇ ਸਮੇਂ ਲਈ ਬੈਠਾਂਗਾ | ਮੈਂ ਇਲਾਕਾ ਨਿਵਾਸੀਆਂ ਨੂੰ ਨਾਲ ਲੈ ਕੇ ਧਰਨੇ ‘ਤੇ ਬੈਠਾਂਗਾ।