Lawrence Bishnoi Gang threats Sanjay Raut: ਮਹਾਰਾਸ਼ਟਰ ‘ਚ ਸ਼ਿਵ ਸੈਨਾ (ਊਧਵ ਠਾਕਰੇ ਧੜੇ) ਦੇ ਆਗੂ ਤੇ ਰਾਜ ਸਭਾ ਮੈਂਬਰ ਸੰਜੇ ਰਾਉਤ ਨੂੰ ਜਾਨ-ਮਾਲ ਦੀ ਧਮਕੀ ਮਿਲੀ ਹੈ। ਰਾਉਤ ਨੇ ਕਿਹਾ ਕਿ ਉਸ ਨੂੰ ਲਾਰੇਂਸ ਬਿਸ਼ਨੋਈ ਗੈਂਗ ਵੱਲੋਂ ਧਮਕੀ ਭਰਿਆ ਸੁਨੇਹਾ ਮਿਲਿਆ। ਜਿਸ ਵਿੱਚ ਦਿੱਲੀ ਵਿੱਚ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ।
ਧਮਕੀ ‘ਚ ਇਹ ਵੀ ਕਿਹਾ ਗਿਆ ਕਿ ਅੰਜਾਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਵਰਗਾ ਹੋਵੇਗਾ। ਧਮਕੀ ਤੋਂ ਬਾਅਦ ਸੰਜੇ ਰਾਉਤ ਨੇ ਸ਼ਿਕਾਇਤ ਦਰਜ ਕਰਵਾਈ। ਮਹਾਰਾਸ਼ਟਰ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਣੇ ਤੋਂ ਦੋ ਸ਼ੱਕੀਆਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਪੁੱਛਗਿੱਛ ਕੀਤੀ ਜਾ ਰਹੀ ਹੈ।
ਹਿੰਦੂ ਵਿਰੋਧੀ ਕਹਿੰਦੇ ਹੋਏ ਲਿੱਖੇ ਗਏ ਅਪਮਾਨਜਨਕ ਸ਼ਬਦ
ਸੰਜੇ ਰਾਉਤ ਦਾ ਕਹਿਣਾ ਹੈ ਕਿ ਮੈਸੇਜ ‘ਚ ਇਸ ਨੂੰ ਹਿੰਦੂ ਵਿਰੋਧੀ ਦੱਸਦੇ ਹੋਏ ਅਪਸ਼ਬਦ ਵੀ ਕਹੇ ਗਏ ਹਨ। ਉਸ ਨੇ ਦੱਸਿਆ ਕਿ ਮੈਸੇਜ ਵਿੱਚ ਲਿਖਿਆ ਹੈ ਕਿ ਜੇਕਰ ਤੁਸੀਂ ਮੈਨੂੰ ਦਿੱਲੀ ਵਿੱਚ ਮਿਲੇ ਤਾਂ ਮੈਂ ਤੁਹਾਨੂੰ ਏਕੇ 47 ਨਾਲ ਉਡਾ ਦੇਵਾਂਗਾ। ਤੇਰਾ ਵੀ ਮੂਸੇਵਾਲਾ ਹੋ ਜਾਵੇਗਾ। ਲਾਰੈਂਸ ਦਾ ਸੁਨੇਹਾ। ਸਲਮਾਨ ਤੇ ਤੂੰ ਫਿਕਸ, ਤਿਆਰੀ ਕਰਕੇ ਰੱਖਣਾ।
#UPDATE | Mumbai: A person has been detained in Pune and is being interrogated pertaining to a threat message to Sanjay Raut.
— ANI (@ANI) April 1, 2023
ਰਾਉਤ ਨੇ ਕਿਹਾ- ਮੈਂ ਜ਼ਿਆਦਾ ਬੋਲਾਂਗਾ ਤਾਂ ਭੂਚਾਲ ਆ ਜਾਵੇਗਾ
ਸੰਜੇ ਰਾਉਤ ਨੇ ਕਿਹਾ ਕਿ ਮੇਰੇ ਨਾਲ ਅਜਿਹਾ ਪਹਿਲੀ ਵਾਰ ਨਹੀਂ ਹੋਇਆ। ਇਸ ਸਰਕਾਰ ਦੇ ਆਉਣ ਤੋਂ ਬਾਅਦ ਸਾਡੀ ਸੁਰੱਖਿਆ ਘਟਾ ਦਿੱਤੀ ਗਈ ਪਰ ਅਸੀਂ ਇਸ ਬਾਰੇ ਜ਼ਿਆਦਾ ਨਹੀਂ ਬੋਲੇ। ਜਦੋਂ ਮੈਂ ਮੁੱਖ ਮੰਤਰੀ ਦੇ ਪੁੱਤਰ ਵੱਲੋਂ ਮੇਰੇ ‘ਤੇ ਗੁੰਡੇ ਨਾਲ ਹਮਲਾ ਕਰਨ ਦੀ ਸਾਜ਼ਿਸ਼ ਰਚਣ ਬਾਰੇ ਚਿੱਠੀ ਲਿਖਦਾ ਹਾਂ ਤਾਂ ਕਿਹਾ ਜਾਂਦਾ ਹੈ ਕਿ ਇਹ ਸਟੰਟ ਹੈ। ਸੱਚ ਬੋਲਣ ਲੱਗੇ ਤਾਂ ਭੂਚਾਲ ਆ ਜਾਵੇਗਾ।
ਬਠਿੰਡਾ ਜੇਲ੍ਹ ਵਿੱਚ ਬੰਦ ਹੈ ਲਾਰੈਂਸ ਬਿਸ਼ਨੋਈ
ਦੱਸ ਦੇਈਏ ਕਿ ਸਿੱਧੂ ਮੂਸੇਵਾਲਾ ਇੱਕ ਪੰਜਾਬੀ ਗਾਇਕ ਸੀ। ਉਸ ਦੀ 29 ਮਈ 2022 ਨੂੰ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਆਪਣੀ ਕਾਰ ਵਿੱਚ ਕਿਤੇ ਜਾ ਰਿਹਾ ਸੀ। ਉਸ ਦੀ ਕਾਰ ‘ਤੇ ਗੋਲੀਆਂ ਚਲਾਈਆਂ ਗਈਆਂ। ਇਸ ਦੇ ਕਤਲ ਦਾ ਦੋਸ਼ ਲਾਰੈਂਸ ਬਿਸ਼ਨੋਈ ਗੈਂਗ ‘ਤੇ ਹੈ। ਲਾਰੈਂਸ ਖਿਲਾਫ 50 ਤੋਂ ਵੱਧ ਮਾਮਲੇ ਦਰਜ ਹਨ। ਇਸ ਸਮੇਂ ਉਹ ਬਠਿੰਡਾ ਜੇਲ੍ਹ ਵਿੱਚ ਬੰਦ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h