13 ਫਰਵਰੀ 2025-26 ਦੇ ਕੇਂਦਰੀ ਬਜਟ ਨੂੰ ਸਮਾਵੇਸ਼ੀ ਕਰਾਰ ਦਿੰਦਿਆਂ ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਬਜਟ ਵਿੱਤੀ ਦਸਤਾਵੇਜ਼ ਨਹੀਂ ਹੈ। ਬਲਕਿ ਇਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ’ਵਿਜ਼ਨ ਦਸਤਾਵੇਜ਼’ ਹੈ ਜੋ ਨਵੀਨਤਾ ਨੂੰ ਉਤਸ਼ਾਹਿਤ ਕਰੇਗਾ ਤੇ ਭਾਰਤ ਨੂੰ ਸਵੈ-ਨਿਰਭਰਤਾ ਵੱਲ ਲੈ ਕੇ ਜਾਵੇਗਾ।
ਸੰਸਦ ਦੇ ਬਜਟ ਇਜਲਾਸ ਦੌਰਾਨ ਰਾਜ ਸਭਾ ਮੈਂਬਰ ਨੇ ਆਮ ਚਰਚਾ ਵਿਚ ਹਿੱਸਾ ਲੈਂਦਿਆਂ ਕਿਹਾ ਕਿ ਕੇਂਦਰੀ ਬਜਟ ਨਾਲ ਮੱਧਮ ਵਰ ਪਰਿਵਾਰਾਂ ਨੂੱ ਭਾਰੀ ਲਾਭ ਹੋਇਆ ਹੈ। ਕਿਉਂਕਿ ਇਸ ਨਾਲ ਟੈਕਸ ਦੇ ਬੋਝ ਵਿਚ ਭਾਰੀ ਕਮੀ ਆਈ ਹੈ, ਜਿਸ ਨਾਲ ਲੱਖਾਂ ਪਰਿਵਾਰਾਂ ਨੂੰ ਭਾਰੀ ਰਾਹਤ ਮਿਲੀ ਹੈ।
ਉਹਨਾਂ ਨੇ ਕਿਹਾ ਕਿ ਮੇਰਾ ਮੰਨਣਾ ਹੈ ਕਿ ਇਹ ਆਜ਼ਾਦੀ ਤੋਂ ਬਾਅਦ ਦਾ ਸਭ ਤੋਂ ਮੱਧ ਵਰਗੀ ਪਰਿਵਾਰਾਂ ਅਨੁਕੂਲ ਬਜਟ ਹੈ। ਕਿਸੇ ਨੇ ਨਹੀਂ ਸੋਚਿਆ ਹੋਵੇਗਾ ਕਿ ਇਸ ਦੇਸ਼ ਵਿੱਚ 12 ਲੱਖ ਰੁਪਏ ਦੀ ਸਾਲਾਨਾ ਆਮਦਨ ਨੂੰ ਟੈਕਸ ਮੁਕਤ ਕਰ ਦਿੱਤਾ ਜਾਵੇਗਾ।
ਇਸ ਤੋਂ ਬਾਅਦ ਸੰਧੂ ਨੇ ਕਿਹਾ ਕਿ ਸਿੱਖਿਆ ਰੁਜ਼ਗਾਰ ਦਾ ਮੁੱਖ ਅਧਾਰ ਹੈ, ਇਸ ਲਈ ਇੱਕ ਸਿੱਖਿਆ ਸ਼ਾਸਤਰੀ ਹੋਣ ਦੇ ਨਾਤੇ, ਉਹ ਇਹ ਦੇਖ ਕੇ ਖੁਸ਼ ਹਨ ਕਿ ਭਾਰਤ ਹੁਣ ਜਰਮਨੀ, ਜਾਪਾਨ ਅਤੇ ਫਰਾਂਸ ਵਰਗੇ ਵਿਕਸਤ ਦੇਸ਼ਾਂ ਦੇ ਰਾਹ ’ਤੇ ਚੱਲ ਰਿਹਾ ਹੈ, ਬਜਟ ਦਾ 61% ਪਹਿਲੀ ਵਾਰ ਮੁੱਢਲੀ ਜਾਂ ਸਕੂਲ ਸਿੱਖਿਆ ਲਈ ਅਲਾਟ ਕੀਤਾ ਗਿਆ ਹੈ। ਅੱਜ ਇਹ ਮਾਣ ਵਾਲੀ ਗੱਲ ਹੈ ਕਿ ਅਸੀਂ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਇੱਕ ਸਵੈ-ਨਿਰਭਰ, ਡਿਜੀਟਲ ਅਤੇ ਤਕਨੀਕੀ ਤੌਰ ’ਤੇ ਸਮਰੱਥ ਭਾਰਤ ਦਾ ਨਿਰਮਾਣ ਕਰ ਰਹੇ ਹਾਂ।
ਇਹ ਬਜਟ ਸਿਰਫ਼ ਆਰਥਿਕ ਤਰੱਕੀ ਵੱਲ ਇੱਕ ਕਦਮ ਨਹੀਂ ਹੈ, ਸਗੋਂ ਇੱਕ ਵਿਜ਼ਨ ਦਸਤਾਵੇਜ਼ ਵੀ ਹੈ ਜੋ ਨੌਜਵਾਨਾਂ ਦੇ ਭਵਿੱਖ ਨੂੰ ਆਕਾਰ ਦੇਵੇਗਾ।
ਉਨ੍ਹਾਂ ਕਿਹਾ ਕਿ ਉਦਯੋਗਾਂ ਵਿਚ ਸਭ ਤੋਂ ਵੱਡੇ ਅਹੁਦਿਆਂ ’ਤੇ ਵਿਰਾਜਮਾਨ ਅਧਿਕਾਰੀ ਸਾਡੇ ਭਾਰਤੀ ਸਿੱਖਿਆ ਸੰਸਥਾਨਾਂ ਦੇ ਸਾਬਕਾ ਵਿਦਿਆਰਥੀ ਹਨ। ਸੰਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਤਕਨਾਲੋਜੀ ਦੇ ਖੇਤਰ ਵਿਚ ਹੋਰ ਸੁਧਾਰ ਲਿਆਉਣ ਦਾ ਸੰਕਲਪ ਲਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਿਛਲੇ ਦਹਾਕੇ ਵਿਚ ਆਈਆਈਟੀ ਵਿਚ ਵਿਦਿਆਥੀਆਂ ਦੀ 100 ਪ੍ਰਤੀਸ਼ਤ ਸੰਖਿਆ ਵਧ ਕੇ 1.35 ਲੱਖ ਹੋ ਗਈ ਹੈ।ਇਹ ਨਵੀਨਤਾ ਦਾ ਬੀਜ ਹੈ ਜ਼ੋ ਭਵਿੱਖ ਵਿਚ ਆਧੁਨਿਕ ਖੋਜਾਂ ਨੂੰ ਜਨਮ ਦੇਵੇਗਾ ਤੇ ਭਾਰਤ ਨੂੰ ਵਿਸ਼ਵ ਪੱਧਰੀ ਤਕਨਾਲੋਜੀ ਅਗੁਵਾਈ ਲਈ ਮੋਹਰੀ ਬਣਾਏਗਾ।
ਪੈਰਿਸ ਵਿੱਚ ਲੰਘੇ ਦਿਨੀ ਸਮਾਪਤ ਹੋਏ AI ਐਕਸ਼ਨ ਸੰਮੇਲਨ ਬਾਰੇ, ਸੰਧੂ ਨੇ ਕਿਹਾ, “ਅੱਜ, ਸਾਡੀ ਛਾਤੀ ਮਾਣ ਨਾਲ ਫੁੱਲ ਜਾਂਦੀ ਹੈ ਜਦੋਂ ਭਾਰਤ ਨੂੰ ਪੈਰਿਸ ਵਿੱਚ ਗਲੋਬਲ ਏਆਈ ਸੰਮੇਲਨ ਦਾ ਸਹਿ-ਚੇਅਰਪਰਸਨ ਬਣਾਇਆ ਗਿਆ ਹੈ। ਅਸੀਂ ਦੇਖਿਆ ਜਦੋਂ ਸੰਯੁਕਤ ਰਾਜ ਦੇ ਉਪ ਰਾਸ਼ਟਰਪਤੀ ਨੇ ਨਾ ਸਿਰਫ਼ ਮੋਦੀ ਜੀ ਦੇ ਦਿ੍ਰਸ਼ਟੀਕੋਣ ਨੂੰ ਸਵੀਕਾਰ ਕੀਤਾ ਬਲਕਿ ਦੁਨੀਆ ਨੂੰ ਇਸ ਤੋਂ ਸਿੱਖਣ ਲਈ ਵੀ ਕਿਹਾ। ਇਹ ਮਾਣ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਗਲੋਬਲ ਏਆਈ ਸੰਮੇਲਨ ਦੀ ਪ੍ਰਧਾਨਗੀ ਭਾਰਤ ਵਿੱਚ ਲਿਆਂਦੀ ਹੈ।
ਸੰਧੂ ਨੇ ਕਿਹਾ ਕਿ ਮੋਦੀ ਸਰਕਾਰ ਦਾ ’ਮੇਕ ਫਾਰ ਇੰਡੀਆ, ਮੇਕ ਫਾਰ ਦ ਵਰਲਡ’ ਦਾ ਸੁਪਨਾ ਹੁਣ ਤੇਜ਼ੀ ਨਾਲ ਹਕੀਕਤ ਬਣਦਾ ਜਾ ਰਿਹਾ ਹੈ। “ਇਸ ਨੂੰ ਅੱਗੇ ਵਧਾਉਂਦੇ ਹੋਏ, ਹੁਨਰ ਲਈ 5 ਨਵੇਂ ਸੈਂਟਰ ਫਾਰ ਐਕਸੀਲੈਂਸ ਸਥਾਪਿਤ ਕੀਤੇ ਜਾ ਰਹੇ ਹਨ। ਪਰ ਮੋਦੀ ਸਰਕਾਰ ਨੇ 2014 ਤੋਂ ਬਾਅਦ ਸਥਾਪਿਤ 5 ਨਵੇਂ ਆਈਆਈਟੀ ਵਿੱਚ 6,500 ਹੋਰ ਵਿਦਿਆਰਥੀਆਂ ਲਈ ਬੁਨਿਆਦੀ ਢਾਂਚਾ ਵਿਕਸਤ ਕਰਨ ਦਾ ਫੈਸਲਾ ਕੀਤਾ ਹੈ।
ਇਸ ਤੋਂ ਇਲਾਵਾ, ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਪਿਛਲੇ 10 ਸਾਲਾਂ ਵਿੱਚ 1.1 ਲੱਖ ਅੰਡਰਗ੍ਰੈਜੁਏਟ ਅਤੇ ਪੋਸਟ ਗ੍ਰੈਜੂਏਟ ਮੈਡੀਕਲ ਸੀਟਾਂ ਜੋੜੀਆਂ ਗਈਆਂ ਹਨ, ਜੋ ਕਿ 130 ਪ੍ਰਤੀਸ਼ਤ ਦੀ ਵਾਧਾ ਦਰ ਦਰਸਾਉਂਦੀ ਹੈ। ਹੁਣ ਅਗਲੇ ਪੰਜ ਸਾਲਾਂ ਵਿੱਚ 75,000 ਮੈਡੀਕਲ ਸੀਟਾਂ ਵਧਾਉਣ ਦਾ ਟੀਚਾ ਵੀ ਰੱਖਿਆ ਗਿਆ ਹੈ। ਇਹ ਮੋਦੀ ਸਰਕਾਰ ਦੀ ’ਸਭ ਲਈ ਸਿਹਤ, ਸਭ ਲਈ ਸਿੱਖਿਆ’ ਦੀ ਨੀਤੀ ਨੂੰ ਹੋਰ ਮਜ਼ਬੂਤ ਕਰੇਗਾ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੁਨੀਆ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਦੀ ਸ਼ਕਤੀ ਨੂੰ ਪਛਾਣ ਰਹੀ ਹੈ ਅਤੇ ਭਾਰਤ ਵੀ ਇਸ ਖੇਤਰ ਵਿੱਚ ਪਿੱਛੇ ਨਹੀਂ ਹੈ। ਪਿਛਲੇ ਬਜਟ ਵਿੱਚ, ਤਿੰਨ ਏਆਈ ਸੈਂਟਰ ਆਫ਼ ਐਕਸੀਲੈਂਸ ਦਾ ਐਲਾਨ ਕੀਤਾ ਗਿਆ ਸੀ, ਪਰ ਇਸ ਵਾਰ 500 ਕਰੋੜ ਰੁਪਏ ਦੇ ਬਜਟ ਨਾਲ ਇੱਕ ਨਵਾਂ ਏਆਈ ਸੈਂਟਰ ਆਫ਼ ਐਕਸੀਲੈਂਸ ਦਾ ਐਲਾਨ ਕੀਤਾ ਗਿਆ ਹੈ, ਜੋ ਸਿੱਖਿਆ ਵਿੱਚ ਏਆਈ ਦੀ ਵਰਤੋਂ ਕਰ ਕੇ ਸਿੱਖਣ ਦੇ ਅਨੁਭਵ ਨੂੰ ਹੋਰ ਬਿਹਤਰ ਬਣਾਏਗਾ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਜਿਵੇਂ ਕਿ ਭਾਰਤ ਦਾ ਡਿਜੀਟਲ ਈਕੋਸਿਸਟਮ ਹੁਣ ਵਿਸ਼ਵ ਵਪਾਰ ਤੱਕ ਪਹੁੰਚ ਰਿਹਾ ਹੈ, ਭਾਰਤ ਟ੍ਰੇਡਨੈੱਟ (ਬੀਟੀਐਨ) ਇੱਕ ਏਕੀਕਿ੍ਰਤ ਡਿਜੀਟਲ ਵਪਾਰ ਪਲੇਟਫਾਰਮ ਹੋਵੇਗਾ, ਜੋ ਅੰਤਰਰਾਸ਼ਟਰੀ ਵਪਾਰ ਦਸਤਾਵੇਜ਼ੀਕਰਨ ਅਤੇ ਵਿੱਤ ਨੂੰ ਆਸਾਨ ਬਣਾਵੇਗਾ। ਇਹ ਯੂਨੀਫਾਈਡ ਲੌਜਿਸਟਿਕਸ ਇੰਟਰਫੇਸ ਪਲੇਟਫਾਰਮ ਦਾ ਪੂਰਕ ਹੋਵੇਗਾ ਤੇ ਭਾਰਤ ਨੂੰ ਇੱਕ ਗਲੋਬਲ ਵਪਾਰ ਨੇਤਾ ਬਣਾਉਣ ’ਚ ਇੱਕ ਅਹਿਮ ਭੂਮਿਕਾ ਨਿਭਾਏਗਾ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਇਹ ਬਜਟ ਸਿਰਫ਼ ਅੰਕੜਿਆਂ ਦੀ ਖੇਡ ਨਹੀਂ ਹੈ, ਸਗੋਂ ਨਵੇਂ ਭਾਰਤ ਦੇ ਆਤਮ-ਨਿਰਭਰ ਭਵਿੱਖ ਲਈ ਇੱਕ ਰੋਡਮੈਪ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ ਹੇਠ ਅਸੀਂ ਨੌਜਵਾਨਾਂ ਨੂੰ ਸਿੱਖਿਅਤ, ਹੁਨਰਮੰਦ ਅਤੇ ਡਿਜੀਟਲ ਤੌਰ ’ਤੇ ਸਮਰੱਥ ਬਣਾ ਰਹੇ ਹਾਂ। ਹੁਣ ਸਮਾਂ ਆ ਗਿਆ ਹੈ ਕਿ ਅਸੀਂ ਮੇਡ ਇਨ ਇੰਡੀਆ ਤੋਂ ਅੱਗੇ ਵਧੀਏ ਅਤੇ ਮੇਡ ਫਾਰ ਦ ਵਰਲਡ ਵੱਲ ਵਧੀਏ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਪੂਰੀ ਦੁਨੀਆ ਭਾਰਤ ਦੀ ਤਰੱਕੀ ਵੱਲ ਦੇਖ ਰਹੀ ਹੈ, ਪਰ ਇਨ੍ਹਾਂ ਦਿਨਾ ’ਚ ਭਾਰਤ ’ਦੁਨੀਆ ਦੇ ਸਭ ਤੋਂ ਵੱਡੇ ਇਕੱਠ’ ਕਾਰਨ ਜ਼ਿਆਦਾ ਸੁਰਖੀਆਂ ਵਿਚ ਹੈ। ਦੇਸ਼ ਅਤੇ ਦੁਨੀਆ ਦੇ 40 ਕਰੋੜ ਲੋਕ ਮਹਾਂਕੁੰਭ ਵਿੱਚ ਪਵਿੱਤਰ ਇਸ਼ਨਾਨ ਕਰਨ ਲਈ ਆ ਰਹੇ ਹਨ। ਕੁਝ ਲੋਕ ਇੰਨੇ ਵੱਡੇ ਤਿਉਹਾਰ ਨੂੰ ਆਰਥਿਕ ਦਿ੍ਰਸ਼ਟੀਕੋਣ ਤੋਂ ਵੀ ਦੇਖਦੇ ਹਨ। ਉਨ੍ਹਾਂ ਦਾ ਅੰਦਾਜ਼ਾ ਹੈ ਕਿ ਮਹਾਂਕੁੰਭ 3.25 ਲੱਖ ਕਰੋੜ ਰੁਪਏ ਦੀ ਕਮਾਈ ਕਰੇਗਾ। ਪਰ ਜਿਸ ਪਵਿੱਤਰ ਜਲ ’ਚ ਅਸੀਂ ਅੰਮਿ੍ਰਤ ਮੰਨ ਕੇ ਡੁਬਕੀ ਲਗਾਉਂਦੇ ਹਾਂ, ਕੁਝ ਲੋਕ ਇਸਨੂੰ ਗੰਦਾ ਪਾਣੀ ਕਹਿ ਰਹੇ ਹਨ ਅਤੇ ਉਹ ਇਹ ਵੀ ਕਹਿ ਰਹੇ ਹਨ ਕਿ ਇਹ ਪਾਪ ਜਾਂ ਗਰੀਬੀ ਨੂੰ ਨਹੀਂ ਧੋਂਦਾ। ਜਦੋਂ ਧਾਰਮਿਕ ਆਸਥਾ ਦਾ ਮਜ਼ਾਕ ਉਡਾਇਆ ਜਾਂਦਾ ਹੈ, ਤਾਂ ਦਿਲ ਦੁਖਦਾ ਹੈ ਅਤੇ ਜਦੋਂ ਮਜ਼ਾਕ ਉਡਾਉਣ ਵਾਲੇ ਲੋਕ ਇਸ ਸੰਸਦ ਵਿੱਚ ਬੈਠੇ ਹੁੰਦੇ ਹਨ, ਤਾਂ ਦੁੱਖ ਦੇ ਨਾਲ-ਨਾਲ ਨਿਰਾਸ਼ਾ ਵੀ ਹੁੰਦੀ ਹੈ। ਹੁਣ ਇਸ ਲਈ ਕਿੰਨੀ ਵੀ ਵਿਆਖਿਆ ਦਿੱਤੀ ਜਾਵੇ, ਇਹ ਪਾਪ ਧੋਤੇ ਨਹੀਂ ਜਾਣ ਵਾਲੇ। ਇਤਿਹਾਸ ਗਵਾਹ ਹੈ ਕਿ ਜਦੋਂ ਵੀ ਆਸਥਾ ਨੂੰ ਠੇਸ ਪਹੁੰਚੀ ਹੈ, ਵੱਡੇ ਨੁਕਸਾਨ ਹੋਏ ਹਨ ਅਤੇ ਦੇਸ਼ ਕਮਜ਼ੋਰ ਹੋਇਆ ਹੈ।ਉਨ੍ਹਾਂ ਇਸ ਦਾਅਵੇ ’ਤੇ ਕਿਹਾ ਕਿ ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਗੰਗਾ ਨਦੀ, ਜਿੱਥੇ ਚੱਲ ਰਹੇ ਕੁੰਭ ਮੇਲੇ ਦੌਰਾਨ ਲੱਖਾਂ ਲੋਕ ਡੁਬਕੀ ਲਗਾ ਰਹੇ ਹਨ, ਦਾ ਪਾਣੀ ਦੂਸ਼ਿਤ ਹੋ ਗਿਆ ਹੈ।
ਪੰਜਾਬੀ ਦੇ ਉੱਘੇ ਮਰਹੂਮ ਕਵੀ ਸੁਰਜੀਤ ਪਾਤਰ ਦੀ ਪ੍ਰਸਿੱਧ ਕਵਿਤਾ ਦੀਆਂ ਸਤਰਾਂ, “ਕੁੱਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ, ਚੁਪ ਰਿਹਾ ਤਾਂ ਸ਼ਮਾਦਾਨ ਕੀ ਕਹਿਣਗੇ” ਦਾ ਹਵਾਲਾ ਦਿੰਦੇ ਹੋਏ ਸੰਧੂ ਨੇ ਕਿਹਾ ਕਿ ਉਹ ਪੰਜਾਬ ਤੋਂ ਹਨ ਤੇ ਸਿੱਖ ਆਸਥਾ ਦਾ ਸਭ ਤੋਂ ਵੱਡਾ ਕੇਂਦਰ ਸ਼੍ਰੀ ਹਰਿਮੰਦਰ ਸਾਹਿਬ ਹੈ, ਜਿਸ ਦੇ ਚਾਰੇ ਦਰਵਾਜ਼ੇ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਨ। ਪਰ 1984 ਵਿਚ, ਆਪ੍ਰੇਸ਼ਨ ਬਲੂ ਸਟਾਰ ਦੌਰਾਨ ਫੌਜ਼ ਨੂੰ ਟੈਂਕਾਂ ਤੇ ਤੋਪਾਂ ਨਾਲ ਭੇਜਿਆ ਗਿਆ ਸੀ ਤੇ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਢਹਿ ਢੇਰੀ ਦਿੱਤਾ ਗਿਆ ਸੀ।ਇਸ ਨੂੰ ਸਿਰਫ ਕਾਨੂੰਨ ਵਿਵਸਥਾ ਦੇ ਦਿ੍ਰਸ਼ਟੀਕੋਣ ਤੋਂ ਦੇਖਿਆ ਗਿਆ ਸੀ, ਪਰ ਸਿੱਖਾਂ ਦੀ ਆਸਥਾ ਨੂੰ ਪੂਰੀ ਤਰ੍ਹਾਂ ਅੱਖੋਂ ਪਰੋਖੇ ਕਰ ਦਿੱਤਾ ਗਿਆ ਸੀ ਅਤੇ ਅਸੀਂ ਅੱਜ ਤੱਕ ਇਸਦਾ ਦਰਦ ਸਹਿਣ ਕਰ ਰਹੇ ਹਾਂ।
“ਮੇਰੇ ਅਨੁਸਾਰ, ਇਹ ਸਿੱਖਾਂ ਨਾਲ ਕੀਤਾ ਗਿਆ ਸਭ ਤੋਂ ਵੱਡਾ ਅਨਿਆਂ ਹੈ। ਅੰਦਾਜ਼ਾ ਲਗਾਇਆ ਗਿਆ ਹੈ ਕਿ ਉਸ ਕਾਲੇ ਦੌਰ ਦੌਰਾਨ, 25 ਹਜ਼ਾਰ ਨੌਜਵਾਨਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਚੁੱਕਿਆ ਗਿਆ ਸੀ। ਦੇਸ਼ ਵਿੱਚ ਅਜਿਹੀ ਕਠੋਰਤਾ ਦੀ ਕੋਈ ਥਾਂ ਨਹੀਂ ਹੋਣੀ ਚਾਹੀਦੀ ਹੈ।
ਰਾਜ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਨੇ ਹਮੇਸ਼ਾ ਆਪਣੇ ਆਪ ਨੂੰ ਦੇਸ਼ ਦਾ ਬਹਾਦੁਰ ਤੇ ਕਾਬਲ ਪੁੱਤ ਬਣ ਕੇ ਦਿਖਾਇਆ ਹੈ।ਖੁਰਾਕ ਸੁਰੱਖਿਆ ਤੇ ਰਾਸ਼ਟਰੀ ਸੁਰੱਖਿਆ ਨੂੰ ਯਕੀਨੀ ਬਣਾ ਕ, ਪੰਜਾਬ ਨੇ ਹਮੇਸ਼ਾ ਦੇਸ਼ ਪ੍ਰਤੀ ਆਪਣਾ ਚੰਗਾ ਫ਼ਰਜ਼ ਨਿਭਾਇਆ ਹੈ। ਪਰ ਪਿਛਲੀਆਂ ਸਰਕਾਰਾਂ ਨੇ ਸਿਰਫ਼ ਪੰਜਾਬ ਦੀ ਵਰਤੋਂ ਕੀਤੀ ਹੈ। ਪਰੰਤੂ ਪਿਛਲੇ 60 ਸਾਲਾਂ ਵਿਚ ਜੋ ਹਲਾਤ ਵਿਗੜੇ ਸਨ, ਅੱਜ ਉਨ੍ਹਾਂ ਵਿਚ ਸੁਧਾਰ ਕੀਤਾ ਜਾ ਰਿਹਾ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨ ਕ੍ਰੇਡਿਟ ਕਾਰਡ ਦੀ ਸੀਮਾਂ ਵਧਾ ਕੇ 5 ਲੱਖ ਰੁਪਏ ਕਰਨ ਨਾਲ 23 ਲੱਖ ਕਿਸਾਨਾਂ ਨੂੰ ਫ਼ਾਇਦਾ ਹੋਇਆ ਹੈ। ਇਸ ਲਈ ਮੈਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਬਹੁਤ-ਬਹੁਤ ਧੰਨਵਾਦ ਕਰਨਾ ਚਾਹੁੰਦਾ ਹਾਂ। ਇਸ ਦੇ ਨਾਲ ਹੀ ਪੰਜਾਬ ਦੇ ਕਿਸਾਨਾਂ ਨੂੰ ਐੱਮਐੱਸਪੀ ਦਾ ਸਭ ਤੋਂ ਵੱਧ ਲਾਭ ਮਿਲ ਰਿਹਾ ਹੈ।
ਕੇਂਦਰੀ ਬਜਟ ਵਿੱਚ ਐਲਾਨੇ ਗਏ ਹੱਥ-ਲਿਖਤ ਕਿਤਾਬਾਂ ਲਈ ਨਵੇਂ ਮਿਸ਼ਨ ਦੀ ਘੋਸ਼ਣਾ ’ਤੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਭਾਰਤ ਦੀਆਂ ਪ੍ਰਾਚੀਨ ਹੱਥ-ਲਿਖਤ ਕਿਤਾਬਾਂ ਤੇ ਗਿਆਨ ਭੰਡਾਰ ਨੂੰ ਡਿਜੀਟਾਈਜ਼ ਕਰਨ ਲਈ ਗਿਆਨ ਭਾਰਤ ਮਿਸ਼ਨ ਸ਼ੁਰੂ ਕੀਤਾ ਜਾਵੇਗਾ, ਜੋ 1 ਕਰੋੜ ਤੋਂ ਵੱਧ ਹੱਥ-ਲਿਖਤ ਕਿਤਾਬਾਂ ਨੂੰ ਸੁਰੱਖਿਅਤ ਰੱਖੇਗਾ। ਨਾਲ ਹੀ, ਭਾਰਤੀ ਗਿਆਨ ਪ੍ਰਣਾਲੀਆਂ ਦਾ ਰਾਸ਼ਟਰੀ ਡਿਜੀਟਲ ਭੰਡਾਰ ਬਣਾਇਆ ਜਾਵੇਗਾ ਤਾਂ ਜੋ ਸਾਡਾ ਅਮੀਰ ਸਾਹਿਤਕ ਸਰਮਾਇਆ ਆਉਣ ਵਾਲੀਆਂ ਪੀੜ੍ਹੀਆਂ ਲਈ ਪਹੁੰਚਯੋਗ ਰਹੇ।ਸੰਧੂ ਨੇ ਕਿਹਾ ਕਿ ਅੱਜ ਦਾ ਭਾਰਤ ਸਿਰਫ਼ ਡਿਗਰੀਆਂ ਪ੍ਰਾਪਤ ਕਰਨ ਤੱਕ ਸੀਮਤ ਨਹੀਂ ਹੈ, ਸਗੋਂ ਗਿਆਨ ਅਤੇ ਹੁਨਰ ਵਿਕਾਸ ਦੀ ਅਸਲ ਵਰਤੋਂ ਵੱਲ ਵਧ ਰਿਹਾ ਹੈ।ਇਸ ਦਿਸ਼ਾ ਵਿੱਚ “ਭਾਰਤੀ ਭਾਸ਼ਾ ਪੁਸਤਕ ਯੋਜਨਾ“ ਲਾਗੂ ਕੀਤੀ ਜਾ ਰਹੀ ਹੈ, ਜੋ ਸਕੂਲ ਅਤੇ ਉੱਚ ਸਿੱਖਿਆ ਦੇ ਵਿਦਿਆਰਥੀਆਂ ਨੂੰ ਡਿਜੀਟਲ ਫਾਰਮੈਟ ’ਚ ਭਾਰਤੀ ਭਾਸ਼ਾਵਾਂ ਵਿੱਚ ਕਿਤਾਬਾਂ ਪ੍ਰਦਾਨ ਕਰੇਗੀ। ਇਹ ਨਾ ਸਿਰਫ਼ ਵਿਦਿਆਰਥੀਆਂ ਦੀ ਸਮਝ ਨੂੰ ਮਜ਼ਬੂਤ ਕਰੇਗੀ ਬਲਕਿ ਪੂਰੀ ਵਸੁਧੈਵ ਕੁਟੂੰਬਕ ਦੀ ਭਾਵਨਾ ਨੂੰ ਵੀ ਉਤਸ਼ਾਹਿਤ ਕਰੇਗੀ।
ਕੇਂਦਰ ਸਰਕਾਰ ਵੱਖ-ਵੱਖ ਯੋਜਨਾਵਾਂ ਦੇ ਤਹਿਤ ਪੰਜਾਬ ਨੂੰ ਦਿੱਤੀਆਂ ਜਾ ਰਹੀਆਂ ਲਾਭਾਂ ਬਾਰੇ ਰਾਜ ਸਭਾ ਮੈਂਬਰ ਨੇ ਕਿਹਾ ਕਿ ਪੰਜਾਬ ਵਿਚ ਲਗਪਗ 35 ਲੱਖ ਪਾਣੀ ਦੇ ਕਨੈਕਸ਼ਨਾਂ ਦੇ ਨਾਲ 100 ਪ੍ਰਤੀਸ਼ਤ ਘਰਾਂ ਵਿਚ ਪਾਣੀ ਪਹੁੰਚਾਇਆ ਹੈ। ਇਸੇ ਤਰ੍ਹਾਂ, ਲਗਪਗ 15 ਲੱਖ ਗੈਸ ਕਨੈਕਸ਼ਨ ਦਿੱਤੇ ਹਨ। ਪ੍ਰਧਾਨ ਮੰਤਰੀ ਜਨ ਧਨ ਯੋਜਨਾ ਤਹਿਤ ਪੰਜਾਬ ਵਿਚ ਲਗਪਗ 95 ਲੱਖ ਬੈਂਕ ਖਾਤੇ ਖੋਲ੍ਹੇ ਗਏ ਹਨ। ਇਸ ਵਿਚੋਂ ਲਗਪਗ 51 ਲੱਖ ਬੈਂਕ ਖਾਤੇ ਮਹਿਲਾਵਾਂ ਦੇ ਹਨ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ’ਵਿਕਸਤ ਭਾਰਤ ਤੇ ਵਿਕਸਤ ਪੰਜਾਬ’ ਦਾ ਸੰਕਲਪ ਸਿਰਫ਼ ਇੱਕ ਸੁਪਨਾ ਨਹੀਂ ਹੈ, ਸਗੋਂ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਸਰਕਾਰ ਵੱਲੋਂ ਚੁੱਕੇ ਸਖ਼ਤ ਕਦਮ ਤੇ ਦਲੇਰ ਨੀਤੀਆਂ ਦਾ ਨਤੀਜਾ ਹੈ। ਇਸ ਬਜਟ ਨੇ ਸਾਨੂੰ ਇਹ ਭਰੋਸਾ ਦਿੱਤਾ ਹੈ ਕਿ ਅਸੀਂ ਇਸ ਸਦੀ ਦੀ ਪਹਿਲੀ ਤਿਮਾਹੀ ਵਿਚ ਇੱਕ ਨਵੇਂ ਭਾਰਤ ਦੀ ਸਫ਼ਲਤਾਪੂਰਵਕ ਨੀਂਹ ਰੱਖੀ ਹੈ। ਜਦੋਂ ਸੂਰਜ ਚੜ੍ਹਦਾ ਹੈ, ਤਾਂ ਹਰ ਹਨੇਰਾ ਦੂਰ ਹੋ ਜਾਂਦਾ ਹੈ। ਜਦੋਂ ਦੀਵੇ ਜਗਦੇ ਹਨ ਤਾਂ ਹਰ ਕੋਨਾ ਚਮਕਦਾਰ ਹੋ ਜਾਂਦਾ ਹੈ ਅਤੇ ਜਦੋਂ ਨੀਤੀ ਸਹੀ ਹੁੰਦੀ ਹੈ ਤਾਂ ਹਰ ਭਾਰਤੀ ਸਮਰੱਥ ਹੋ ਜਾਂਦਾ ਹੈ। ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ਹੇਠ ਇਹ ਬਜਟ ਇੱਕ ਨਵੀਂ ਸਵੇਰ ਲੈ ਕੇ ਆਇਆ, ਇੱਕ ਅਜਿਹੀ ਸਵੇਰ ਜਿਥੇ ਸਿੱਖਿਆ ਦੀ ਰੌਸ਼ਨੀ, ਤਕਨਾਲੋਜੀ ਦੀ ਸ਼ਤੀ ਤੇ ਸਵੈ-ਨਿਰਭਰਤਾ ਦਾ ਸੰਕਲਪ ਹਰ ਭਾਰਤੀ ਨੂੰ ਅੱਗੇ ਵਧਣ ਲਈ ਪ੍ਰੇਰਿਤ ਕਰੇਗਾ। ਪੀਐੱਮ ਮੋਦੀ ਨੇ ਇਸ ਬਜਟ ਨਾਲ ਮੱਧ ਵਰਗੀ ਪਰਿਵਾਰਾਂ ਨੂੰ ਬਹੁਤ ਖੁਸ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਇਹ ਬਜਟ ਇੰਨਾ ਅਗਾਂਹਵਧੂ ਹੈ ਕਿ ਵਿੱਤ ਮੰਤਰੀ ਨੇ ਇਸ ਬਜਟ ਵਿੱਚ 17 ਵਾਰ ’ਰੁਜ਼ਗਾਰ’ ਸ਼ਬਦ ਦੀ ਵਰਤੋਂ ਕੀਤੀ ਹੈ।
ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ਇਹ ਬਜਟ ਸੰਭਾਵਨਾਵਾਂ ਦਾ ਬਿਗੁਲ ਹੈ, ਨਵੀਨਤਾ ਦਾ ਸੱਦਾ ਹੈ ਤੇ ਸਵੈ-ਨਿਰਭਰ ਭਾਰਤ ਦੇ ਸੰਕਲਪ ਦਾ ਅਧਾਰ ਹੈ। ਉਨ੍ਹਾਂ ਕੇਂਦਰੀ ਬਜਟ ਦਾ ਸਮਰਥਨ ਕਰਦੇ ਹੋਏ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀ ਅਗੁਵਾਈ ’ਚ ਸਰਕਾਰ ਦੀਆਂ ਨੀਤੀਆਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਹੁਣ ਅਸੀਂ ਸਿਰਫ਼ ’ਮੇਡ ਇਨ ਇੰਡੀਆ’ ਦੀ ਦਿਸ਼ਾ ਵਿਚ ਨਹੀਂ ਹਾਂ, ਬਲਕਿ ’ਮੇਡ ਫਾਰ ਦੀ ਵਰਲਡ’ ਦੀ ਦਿਸ਼ਾ ਵਿਚ ਅੱਗੇ ਵੱਧਣਾ ਹੈ।