MS Dhoni Denies IPL 2023 Retirement: ਇੰਡੀਅਨ ਪ੍ਰੀਮੀਅਰ ਲੀਗ 2023 ‘ਚ ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿੱਚ ਚੇਨਈ ਸੁਪਰ ਕਿੰਗਜ਼ ਧਮਾਕੇਦਾਰ ਪ੍ਰਦਰਸ਼ਨ ਕਰ ਰਹੀ ਹੈ। CSK ਨੇ ਇਸ ਲੀਗ ‘ਚ ਹੁਣ ਤੱਕ 9 ‘ਚੋਂ 5 ਮੈਚ ਜਿੱਤੇ ਹਨ ਤੇ ਅੰਕ ਸੂਚੀ ‘ਚ ਚੌਥੇ ਸਥਾਨ ‘ਤੇ ਹੈ। ਇਸ ਦੇ ਨਾਲ ਹੀ ਸੀਐਸਕੇ ਇਸ ਸੀਜ਼ਨ ਵਿੱਚ ਲਖਨਊ ਸੁਪਰਜਾਇੰਟਸ ਨਾਲ ਆਪਣਾ 10ਵਾਂ ਮੈਚ ਖੇਡ ਰਿਹਾ ਹੈ।
ਲਖਨਊ ਦੇ ਖਿਲਾਫ ਮੈਚ ‘ਚ ਕਪਤਾਨ ਧੋਨੀ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਕੁਮੈਂਟੇਟਰ ਡੈਨੀ ਮੌਰੀਸਨ ਨੇ ਉਨ੍ਹਾਂ ਨੂੰ ਅਜਿਹਾ ਸਵਾਲ ਪੁੱਛਿਆ ਜਿਸ ‘ਤੇ ਹਰ ਕੋਈ ਚਰਚਾ ਕਰਦਾ ਹੈ। ਜਦੋਂ ਧੋਨੀ ਲਖਨਊ ਦੇ ਖਿਲਾਫ ਟਾਸ ਲਈ ਪਹੁੰਚੇ ਤਾਂ ਡੈਨੀ ਮੌਰੀਸਨ ਨੇ ਉਨ੍ਹਾਂ ਨੂੰ ਪੁੱਛਿਆ ਕਿ ਕੀ ਉਹ ਆਪਣੇ ਆਖਰੀ ਆਈਪੀਐੱਲ ਸੀਜ਼ਨ ਦਾ ਆਨੰਦ ਲੈ ਰਹੇ ਹਨ। ਇਸ ਦੇ ਜਵਾਬ ‘ਚ ਧੋਨੀ ਨੇ ਜੋ ਕਿਹਾ, ਉਹ ਕੁਝ ਹੀ ਮਿੰਟਾਂ ‘ਚ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ।
ਧੋਨੀ ਨੇ ਦੱਸਿਆ ਕਿ ਇਹ ਆਖਰੀ IPL ਹੈ ਜਾਂ ਨਹੀਂ
ਜਦੋਂ ਕਮੈਂਟੇਟਰ ਨੇ ਮਹਿੰਦਰ ਸਿੰਘ ਧੋਨੀ ਨੂੰ ਪੁੱਛਿਆ ਕਿ ਕੀ ਉਹ ਆਪਣੇ ਆਖਰੀ ਆਈਪੀਐਲ ਸੀਜ਼ਨ ਦਾ ਆਨੰਦ ਲੈ ਰਹੇ ਹਨ? ਇਸ ਦੇ ਜਵਾਬ ‘ਚ ਉਨ੍ਹਾਂ ਨੇ ਕਿਹਾ ਕਿ ਤੁਸੀਂ ਤੈਅ ਕਰ ਲਿਆ ਹੈ ਕਿ ਇਹ ਮੇਰਾ ਆਖਰੀ ਸੀਜ਼ਨ ਹੈ, ਮੈਂ ਅਜਿਹਾ ਤੈਅ ਨਹੀਂ ਕੀਤਾ।
MSD keeps everyone guessing 😉
The Lucknow crowd roars to @msdhoni's answer 🙌🏻#TATAIPL | #LSGvCSK | @msdhoni pic.twitter.com/rkdVq1H6QK
— IndianPremierLeague (@IPL) May 3, 2023
ਮਹਿੰਦਰ ਸਿੰਘ ਧੋਨੀ ਨੇ ਜਿਵੇਂ ਹੀ ਇਹ ਕਿਹਾ ਤਾਂ ਸਟੇਡੀਅਮ ‘ਚ ਮੌਜੂਦ ਫੈਨਸ ਨੇ ਉਨ੍ਹਾਂ ਦੇ ਨਾਂ ‘ਤੇ ਨਾਅਰੇ ਲਗਾਉਣੇ ਸ਼ੁਰੂ ਕਰ ਦਿੱਤੇ। ਲਖਨਊ ‘ਚ ਵੀ ਅਜਿਹਾ ਲੱਗ ਰਿਹਾ ਹੈ ਕਿ ਦਰਸ਼ਕ ਸਿਰਫ ਧੋਨੀ ਦਾ ਸਮਰਥਨ ਕਰਨ ਪਹੁੰਚੇ ਹਨ। ਪੂਰੇ ਮੈਦਾਨ ‘ਚ ਧੋਨੀ-ਧੋਨੀ ਦੀ ਆਵਾਜ਼ ਆ ਰਹੀ ਹੈ।
ਦੱਸ ਦਈਏ ਕਿ ਕਾਫੀ ਸਮੇਂ ਤੋਂ ਮਹਿੰਦਰ ਸਿੰਘ ਧੋਨੀ ਬਾਰੇ ਕਿਹਾ ਜਾ ਰਿਹਾ ਹੈ ਕਿ ਇਹ ਧੋਨੀ ਦਾ ਆਖਰੀ ਆਈਪੀਐਲ ਸੀਜ਼ਨ ਹੈ। ਹਾਲਾਂਕਿ ਧੋਨੀ ਨੇ ਇਸ ‘ਤੇ ਕਦੇ ਵੀ ਖੁੱਲ੍ਹ ਕੇ ਗੱਲ ਨਹੀਂ ਕੀਤੀ ਕਿ ਉਹ ਆਪਣਾ ਆਖਰੀ ਆਈਪੀਐੱਲ ਸੀਜ਼ਨ ਖੇਡ ਰਹੇ ਹਨ ਪਰ ਧੋਨੀ ਦੇ ਫੈਸਲੇ ਹਮੇਸ਼ਾ ਹੀ ਹੈਰਾਨੀਜਨਕ ਰਹੇ ਹਨ, ਜਿਸ ਕਾਰਨ ਇਹ ਅੰਦਾਜ਼ਾ ਲਗਾਉਣਾ ਮੁਸ਼ਕਿਲ ਹੈ ਕਿ ਉਹ ਅੱਗੇ ਕੀ ਕਰਨ ਜਾ ਰਹੇ ਹਨ।
Danny Morrison – how you're enjoying your last season (jokingly)?
MS Dhoni – you've decided that it's my last season, not me (laughs). pic.twitter.com/oJNnjEhK1x
— Mufaddal Vohra (@mufaddal_vohra) May 3, 2023
ਦੱਸ ਦੇਈਏ ਕਿ ਧੋਨੀ ਨੇ ਸਾਲ 2020 ਵਿੱਚ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਸੀ। ਉਹ ਆਖਰੀ ਵਾਰ ਵਨਡੇ ਵਿਸ਼ਵ ਕੱਪ 2019 ‘ਚ ਟੀਮ ਇੰਡੀਆ ਲਈ ਮੈਦਾਨ ‘ਤੇ ਨਜ਼ਰ ਆਏ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h