Indian Premier League 2023: ਇੰਡੀਅਨ ਪ੍ਰੀਮੀਅਰ ਲੀਗ (IPL) 2023 ਸੀਜ਼ਨ ਸ਼ੁਰੂ ਹੋਣ ‘ਚ ਇੱਕ ਮਹੀਨੇ ਤੋਂ ਵੀ ਘੱਟ ਸਮਾਂ ਬਾਕੀ ਹੈ। ਆਗਾਮੀ ਸੀਜ਼ਨ ਦੀ ਸ਼ੁਰੂਆਤ 31 ਮਾਰਚ ਨੂੰ ਮੌਜੂਦਾ ਚੈਂਪੀਅਨ ਗੁਜਰਾਤ ਟਾਈਟਨਜ਼ ਅਤੇ ਚੇਨਈ ਸੁਪਰ ਕਿੰਗਜ਼ ਵਿਚਾਲੇ ਮੈਚ ਨਾਲ ਹੋਵੇਗੀ।
ਸੀਐਸਕੇ ਦੀ ਟੀਮ ਨੇ ਇਸ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਇਸ ਦੌਰਾਨ ਚੇਨਈ ‘ਚ ਟੀਮ ਦੇ ਅਭਿਆਸ ਕੈਂਪ ‘ਚ ਨੈੱਟ ‘ਤੇ ਬੱਲੇਬਾਜ਼ੀ ਕਰਦੇ ਹੋਏ ਕਪਤਾਨ ਮਹਿੰਦਰ ਸਿੰਘ ਧੋਨੀ ਦਾ ਉਹੀ ਪੁਰਾਣਾ ਅੰਦਾਜ਼ ਦੇਖਣ ਨੂੰ ਮਿਲਿਆ।
ਇਸ ਵਾਰ ਆਈਪੀਐਲ ਉਸੇ ਪੁਰਾਣੇ ਸਟਾਈਲ ਵਿੱਚ ਖੇਡਿਆ ਜਾਵੇਗਾ ਜਿਸ ਵਿੱਚ ਹਰ ਟੀਮ ਨੂੰ ਘਰ ‘ਚ 7 ਮੈਚ ਖੇਡਣ ਦਾ ਮੌਕਾ ਮਿਲੇਗਾ। ਚੇਨਈ ਦੇ ਫੈਨਸ ਵੀ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਇਸ ਦੌਰਾਨ ਚੇਪੌਕ ਸਟੇਡੀਅਮ ‘ਚ ਚੱਲ ਰਹੇ ਟੀਮ ਦੇ ਅਭਿਆਸ ਕੈਂਪ ਦੌਰਾਨ ਧੋਨੀ ਨੇ ਨੈੱਟ ‘ਤੇ ਸਪਿਨ ਅਤੇ ਤੇਜ਼ ਗੇਂਦਬਾਜ਼ਾਂ ਖਿਲਾਫ ਲੰਬੇ ਸ਼ਾਟ ਖੇਡਣ ਦੀ ਜ਼ੋਰਦਾਰ ਕੋਸ਼ਿਸ਼ ਕੀਤੀ।
Step down and smash! 🦁💥#MSDhoni • #IPL2023 • #WhistlePodu pic.twitter.com/5x3Mwr14er
— Nithish MSDian 🦁 (@thebrainofmsd) March 5, 2023
ਮਹਿੰਦਰ ਸਿੰਘ ਧੋਨੀ ਦੇ ਅਭਿਆਸ ਦਾ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਦੂਜੇ ਪਾਸੇ ਚੇਨਈ ਸੁਪਰ ਕਿੰਗਜ਼ ਲਈ ਵੀ ਇਸ ਨੂੰ ਚੰਗੀ ਖ਼ਬਰ ਮੰਨਿਆ ਜਾ ਸਕਦਾ ਹੈ ਕਿਉਂਕਿ ਧੋਨੀ ਦੇ ਫਾਰਮ ਵਿੱਚ ਰਹਿਣ ਨਾਲ ਟੀਮ ਲਈ ਮੈਚ ਜਿੱਤਣ ਦੀ ਪ੍ਰਤੀਸ਼ਤਤਾ ਵਧ ਜਾਂਦੀ ਹੈ।
ਪਿਛਲੇ ਸੀਜ਼ਨ ‘ਚ ਧੋਨੀ ਨੇ 33 ਦੀ ਔਸਤ ਨਾਲ ਬਣਾਈਆਂ ਸੀ ਦੌੜਾਂ
ਧੋਨੀ ਲਈ ਪਿਛਲਾ ਆਈਪੀਐਲ ਸੀਜ਼ਨ ਬੱਲੇ ਨਾਲ ਉਮੀਦ ਮੁਤਾਬਕ ਚੰਗਾ ਨਹੀਂ ਰਿਹਾ। ਧੋਨੀ ਨੇ 13 ਪਾਰੀਆਂ ‘ਚ ਬੱਲੇਬਾਜ਼ੀ ਕਰਦੇ ਹੋਏ 33.14 ਦੀ ਔਸਤ ਨਾਲ ਸਿਰਫ 232 ਦੌੜਾਂ ਹੀ ਬਣਾਈਆਂ, ਜਿਸ ‘ਚ ਸਿਰਫ 1 ਅਰਧ ਸੈਂਕੜੇ ਵਾਲੀ ਪਾਰੀ ਉਸ ਦੇ ਬੱਲੇ ਨਾਲ ਦੇਖਣ ਨੂੰ ਮਿਲੀ। ਇਸ ਦੇ ਨਾਲ ਹੀ ਇਹ ਧੋਨੀ ਦਾ ਆਖਰੀ ਆਈਪੀਐੱਲ ਸੀਜ਼ਨ ਵੀ ਹੋਣ ਦੀ ਉਮੀਦ ਹੈ, ਅਜਿਹੇ ‘ਚ ਉਹ ਵੀ ਉਸੇ ਪੁਰਾਣੇ ਅੰਦਾਜ਼ ‘ਚ ਬੱਲੇਬਾਜ਼ੀ ਕਰਨਾ ਚਾਹੁਣਗੇ।
ਦੱਸ ਦੇਈਏ ਕਿ ਚੇਨਈ ਸੁਪਰ ਕਿੰਗਜ਼ ਦੀ ਟੀਮ ਲਈ ਵੀ ਆਈਪੀਐਲ ਦਾ ਪਿਛਲਾ ਸੀਜ਼ਨ ਖਾਸ ਨਹੀਂ ਸੀ ਜਿਸ ਵਿੱਚ ਟੀਮ ਅੰਕ ਸੂਚੀ ਵਿੱਚ 9ਵੇਂ ਸਥਾਨ ‘ਤੇ ਰਹੀ ਸੀ। ਚੇਨਈ ਦੀ ਟੀਮ 2022 ਦੇ ਆਈਪੀਐਲ ਸੀਜ਼ਨ ਵਿੱਚ 14 ਵਿੱਚੋਂ ਸਿਰਫ਼ 4 ਮੈਚ ਹੀ ਜਿੱਤ ਸਕੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h