MS Dhoni Smashes Back to Back Sixes: MA ਚਿਦੰਬਰਮ ਸਟੇਡੀਅਮ ਵਿੱਚ ਚੇਨਈ ਸੁਪਰ ਕਿੰਗਜ਼ ਅਤੇ ਪੰਜਾਬ ਕਿੰਗਜ਼ (CSK Vs PBKS) ਵਿਚਕਾਰ ਇੱਕ ਰੋਮਾਂਚਕ ਮੈਚ ਦੇਖਿਆ ਜਾ ਰਿਹਾ ਹੈ। ਚੇਨਈ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 200 ਦੌੜਾਂ ਬਣਾਈਆਂ।
ਇਸ ਮੈਚ ‘ਚ ਮਹਿੰਦਰ ਸਿੰਘ ਧੋਨੀ ਨੂੰ ਸਿਰਫ 4 ਗੇਂਦਾਂ ਖੇਡਣ ਦਾ ਮੌਕਾ ਮਿਲਿਆ ਪਰ ਉਸ ਨੇ ਆਖਰੀ 2 ਗੇਂਦਾਂ ‘ਤੇ ਸ਼ਾਨਦਾਰ ਛੱਕੇ ਜੜੇ। ਉਸ ਦੇ ਅਸਮਾਨੀ ਛੱਕੇ ਦੇਖ ਕੇ ਪ੍ਰਸ਼ੰਸਕ ਬਹੁਤ ਖੁਸ਼ ਹਨ ਅਤੇ ਉਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਉਸ ਨੇ 4 ਗੇਂਦਾਂ ‘ਚ 2 ਛੱਕਿਆਂ ਦੀ ਮਦਦ ਨਾਲ 13 ਦੌੜਾਂ ਬਣਾਈਆਂ।
ਧੋਨੀ ਦੀ ਇਸ ਪਾਰੀ ਨੂੰ ਦੇਖ ਕੇ ਡਵੇਨ ਕੋਨਵੇ ਵੀ ਖੁਸ਼
ਚੇਨਈ ਸੁਪਰ ਕਿੰਗਜ਼ ਲਈ ਡਵੇਨ ਕੋਨਵੇ ਨੇ ਸਭ ਤੋਂ ਵੱਧ ਦੌੜਾਂ ਬਣਾਈਆਂ। ਕੋਨਵੇ 52 ਗੇਂਦਾਂ ਵਿੱਚ 92 ਦੌੜਾਂ ਬਣਾਉਣ ਤੋਂ ਬਾਅਦ ਅਜੇਤੂ ਰਹੇ ਪਰ ਉਹ ਆਪਣਾ ਸੈਂਕੜਾ ਪੂਰਾ ਨਹੀਂ ਕਰ ਸਕੇ। ਹਾਲਾਂਕਿ, ਉਸਨੇ ਇਹ ਵੀ ਕਿਹਾ ਕਿ ਧੋਨੀ ਨੂੰ ਨਾਨ-ਸਟਰਾਈਕਿੰਗ ਐਂਡ ਤੋਂ ਅਸਮਾਨੀ ਛੱਕੇ ਮਾਰਦੇ ਦੇਖਣਾ ਇੱਕ ਮਜ਼ੇਦਾਰ ਅਨੁਭਵ ਸੀ।
ਧੋਨੀ ਦੇ ਦੋਵਾਂ ਛੱਕਿਆਂ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ ਤੇ ਫੈਨਸ ਕਹਿ ਰਹੇ ਹਨ ਕਿ ਉਹ ਅਜੇ ਵੀ ਕ੍ਰਿਕਟ ਦਾ ਸਭ ਤੋਂ ਵਧੀਆ ਫਿਨਿਸ਼ਰ ਹੈ।
MS Dhoni's two sixes on the final two balls – The GOAT! pic.twitter.com/pPoelM13X7
— Mufaddal Vohra (@mufaddal_vohra) April 30, 2023
ਧੋਨੀ ਨੇ 20ਵੇਂ ਓਵਰ ਵਿੱਚ ਜੜਿਆ ਆਪਣਾ 59ਵਾਂ ਛੱਕਾ
ਆਈਪੀਐਲ ਵਿੱਚ 20ਵੇਂ ਓਵਰ ਵਿੱਚ ਸਭ ਤੋਂ ਵੱਧ ਛੱਕੇ ਮਾਰਨ ਦੇ ਮਾਮਲੇ ਵਿੱਚ ਐਮਐਸ ਧੋਨੀ ਪਹਿਲੇ ਨੰਬਰ ਉੱਤੇ ਹਨ। ਪੰਜਾਬ ਖਿਲਾਫ ਪਾਰੀ ਦੀਆਂ ਆਖਰੀ ਦੋ ਗੇਂਦਾਂ ‘ਤੇ ਦੋ ਸ਼ਾਨਦਾਰ ਛੱਕੇ ਜੜੇ। ਹੁਣ 20ਵੇਂ ਓਵਰ ਵਿੱਚ ਧੋਨੀ ਦੇ ਛੱਕਿਆਂ ਦੀ ਗਿਣਤੀ 59 ਹੋ ਗਈ ਹੈ। ਇਸ ਦੇ ਨਾਲ ਹੀ ਪੰਜਾਬ ਦੇ ਖਿਲਾਫ ਮੈਚ ‘ਚ ਉਸ ਨੇ 4 ਗੇਂਦਾਂ ‘ਚ 2 ਛੱਕਿਆਂ ਦੀ ਮਦਦ ਨਾਲ ਨਾਬਾਦ 13 ਦੌੜਾਂ ਬਣਾਈਆਂ ਅਤੇ ਉਸ ਦਾ ਸਟ੍ਰਾਈਕ ਰੇਟ 325.00 ਰਿਹਾ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h