MS Dhoni: ਤੁਹਾਨੂੰ ਜਲਦ ਹੀ ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੂੰ IPL ਵਿੱਚ ਦੇਖਣ ਨੂੰ ਮਿਲੇਗਾ। ਪਰ ਇਸ ਤੋਂ ਪਹਿਲਾਂ ਧੋਨੀ ਕੁਝ ਨਵਾਂ ਕਰਨ ਜਾ ਰਹੇ ਹਨ। ਜਿਸ ਦੀ ਇੱਕ ਝਲਕ ਵੀ ਸਾਹਮਣੇ ਆ ਗਈ ਹੈ। ਹੁਣ ਤੱਕ ਤੁਸੀਂ ਧੋਨੀ ਨੂੰ ਕਈ ਵਾਰ ਕ੍ਰਿਕਟ ਖੇਡਦੇ ਹੋਏ ਦੇਖਿਆ ਹੋਵੇਗਾ। ਤੁਸੀਂ ਮਾਹੀ ਨੂੰ ਫੌਜ ਦੇ ਸਿਪਾਹੀ ਦੇ ਰੂਪ ਵਿੱਚ ਵੀ ਦੇਖਿਆ ਹੈ। ਪਰ ਹੁਣ ਧੋਨੀ ਜਲਦੀ ਹੀ ਪੁਲਿਸ ਅਫਸਰ ਦੇ ਅੰਦਾਜ਼ ਵਿੱਚ ਵੀ ਨਜ਼ਰ ਆਉਣਗੇ।
MS ਧੋਨੀ ਬਣੇ ਪੁਲਿਸ ਅਫਸਰ
ਦਰਅਸਲ ਸੋਸ਼ਲ ਮੀਡੀਆ ‘ਤੇ ਇੱਕ ਤਸਵੀਰ ਵਾਇਰਲ ਹੋ ਰਹੀ ਹੈ, ਜਿਸ ‘ਚ ਧੋਨੀ ਪੁਲਿਸ ਅਫਸਰ ਦੇ ਰੂਪ ‘ਚ ਨਜ਼ਰ ਆ ਰਹੇ ਹਨ। ਦੱਸਿਆ ਜਾ ਰਿਹਾ ਹੈ ਕਿ ਧੋਨੀ ਕਿਸੇ ਵਿਗਿਆਪਨ ਦੀ ਸ਼ੂਟਿੰਗ ਲਈ ਪੁਲਿਸ ਅਫਸਰ ਬਣੇ ਹਨ। ਜੋ ਤੁਹਾਡੇ ਲਈ ਜਲਦੀ ਹੀ ਦੇਖਣ ਲਈ ਉਪਲਬਧ ਹੋਵੇਗਾ। ਪਰ ਧੋਨੀ ਦੀ ਇਹ ਫੋਟੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਖਾਸ ਗੱਲ ਇਹ ਹੈ ਕਿ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਧੋਨੀ ਪੁਲਿਸ ਅਫਸਰ ਬਣੇ ਹਨ, ਇਸ ਤੋਂ ਪਹਿਲਾਂ ਵੀ ਉਨ੍ਹਾਂ ਦੀ ਟ੍ਰੈਫਿਕ ਪੁਲਸ ਦੀ ਵਰਦੀ ‘ਚ ਇੱਕ ਤਸਵੀਰ ਵਾਇਰਲ ਹੋਈ ਸੀ। ਹਾਲਾਂਕਿ ਧੋਨੀ ਦੀ ਤਸਵੀਰ ਇੱਕ ਐਡ ਸ਼ੂਟ ਦੀ ਸੀ ਜਿੱਥੇ ਉਹ ਇੱਕ ਟ੍ਰੈਫਿਕ ਪੁਲਿਸ ਵਾਲੇ ਦੇ ਰੂਪ ਵਿੱਚ ਨਜ਼ਰ ਆ ਰਹੇ ਸੀ, ਜਦਕਿ ਹੁਣ ਉਹ ਇੱਕ ਪੁਲਿਸ ਅਧਿਕਾਰੀ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ।
MS Dhoni as a police officer in an ad. pic.twitter.com/nleS9DR8bh
— Johns. (@CricCrazyJohns) February 2, 2023
ਧੋਨੀ ਅਸਲ ਜ਼ਿੰਦਗੀ ‘ਚ ਫੌਜੀ
ਖਾਸ ਗੱਲ ਇਹ ਹੈ ਕਿ ਐਡ ਸ਼ੂਟ ਲਈ ਮਹਿੰਦਰ ਸਿੰਘ ਧੋਨੀ ਪੁਲਿਸ ਅਫਸਰ ਬਣ ਸਕਦੇ ਹਨ। ਪਰ ਧੋਨੀ ਅਸਲ ਜ਼ਿੰਦਗੀ ‘ਚ ਵੀ ਫੌਜ਼ੀ ਹੈ। ਉਨ੍ਹਾਂ ਨੂੰ ਪੈਰਾ ਫੋਰਸ ‘ਚ ਲੈਫਟੀਨੈਂਟ ਕਰਨਲ ਦਾ ਸਟੈਂਡਰਡ ਰੈਂਕ ਦਿੱਤਾ ਗਿਆ ਹੈ, ਜਿਸ ਨੂੰ ਲੈ ਕੇ ਧੋਨੀ ਕਾਫੀ ਚੇਤੰਨ ਵੀ ਹਨ, ਇਸ ਰੈਂਕ ਲਈ ਧੋਨੀ ਨੇ ਕੁਝ ਸਮਾਂ ਫੌਜ ‘ਚ ਟ੍ਰੇਨਿੰਗ ਲਈ, ਉਨ੍ਹਾਂ ਨੇ ਕਸ਼ਮੀਰ ‘ਚ ਜਵਾਨਾਂ ਨਾਲ ਸਮਾਂ ਬਿਤਾਇਆ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h