ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਕਰੀਬ ਇੱਕ ਸਾਲ ਤੋਂ ਅੰਦੋਲਨ ਕਰ ਰਹੇ ਕਿਸਾਨ ਨੇਤਾਵਾਂ ਨੇ ਹੁਣ ਲਖਨਊ ‘ਤੇ ਚੜਾਈ ਕਰਨ ਦਾ ਐਲਾਨ ਕੀਤਾ ਹੈ।ਭਾਰਤੀ ਕਿਸਾਨ ਯੂਨੀਅਨ ਦੇ ਨੇਤਾ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ‘ਉਹ 22 ਨਵੰਬਰ ਨੂੰ ਲਖਨਊ ਆ ਰਹੇ ਹਨ, ਸਰਕਾਰ ਉਨ੍ਹਾਂ ਦਾ ਸਵਾਗਤ ਕਰਨ ਦਾ ਇੰਤਜਾਮ ਕਰੇ।ਇਸ ਤੋਂ ਪਹਿਲਾਂ ਸੀਐਮ ਯੋਗੀ ਆਦਿੱਤਿਆਨਾਥ ਨੇ ਕਿਹਾ ਸੀ ਕਿ ਅੰਦੋਲਨਕਾਰੀ ਕਿਸਾਨਾਂ ਨੂੰ ਲਖਨਊ ਅਤੇ ਦਿੱਲੀ ਦਾ ਫਰਕ ਸਮਝਾਉਣਾ ਚਾਹੀਦਾ।
प्रधानमंत्री जी कहते है कि MSP था MSP है MSP रहेगा, लेकिन प्रधानमंत्री जी यह नही बताते #MSP कहाँ मिलता है?#Modi_Where_Is_MSP @AmarUjalaNews @dblive15 @PTI_News @OfficialBKU @Kisanektamorcha @suryapsingh_IAS @ANI @PCITweets @AP @Dmalikbku @news24tvchannel @punjabkesari pic.twitter.com/9HYq6xrGfP
— Rakesh Tikait (@RakeshTikaitBKU) November 11, 2021
ਦਿੱਲੀ ਦੇਸ਼ ਦੀ ਰਾਜਧਾਨੀ ਹੈ ਅਤੇ ਲਖਨਊ ਸੂਬੇ ਦੀ ਰਾਜਧਾਨੀ ਹੈ।ਇਹ ਮਹਿਸੂਸ ਕਰਨਾ ਹੋਵੇਗਾ।ਕਿਸਾਨ ਇੱਥੇ ਆਏਗਾ ਤਾਂ ਉਸਦਾ ਸਵਾਗਤ ਹੋਵੇਗਾ।ਦੋ ਦਿਨ ਪਹਿਲਾਂ 9 ਨਵੰਬਰ ਨੂੰ ਰਾਕੇਸ਼ ਟਿਕੈਤ ਨੇ ਟਵੀਟ ਕਰਕੇ ਕਿਹਾ ਸੀ ਕਿ ” ਇਤਿਹਾਸਕ ਹੋਵੇਗੀ ਲਖਨਊ ‘ਚ ਆਯੋਜਿਤ 22 ਨਵੰਬਰ ਦੀ ਕਿਸਾਨ ਮਹਾਪੰਚਾਇਤ।
ਸੰਯੁਕਤ ਕਿਸਾਨ ਮੋਰਚੇ ਦੀ ਇਹ ਮਹਾਪੰਚਾਇਤ ਕਿਸਾਨ ਵਿਰੋਧੀ ਸਰਕਾਰ ਅਤੇ ਤਿੰਨ ਕਾਲੇ ਕਾਨੂੰਨਾਂ ਦੇ ਵਿਰੋਧ ‘ਚ ਤਾਬੂਤ ‘ਚ ਆਖਿਰੀ ਕਿੱਲ ਸਾਬਿਤ ਹੋਵੇਗੀ।ਦੱਸ ਦੇਈਏ ਕਿ ਰਾਕੇਸ਼ ਟਿਕੈਤ ਨੇ ਅੱਜ ਫਿਰ ਇੱਕ ਟਵੀਟ ਕੀਤਾ ਹੈ ਜਿਸ ‘ਚ ਲਿਖਿਆ ਹੈ ਕਿ ਪ੍ਰਧਾਨ ਮੰਤਰੀ ਜੀ ਕਹਿੰਦੇ ਹਨ ਕਿ ਐਮਐਸਪੀ ਹੈ, ਸੀ ਤੇ ਰਹੇਗੀ ਪਰ ਪ੍ਰਧਾਨ ਮੰਤਰੀ ਜੀ ਇਹ ਨਹੀਂ ਦੱਸਦੇ ਕਿ ਐਮਐਸਪੀ ਮਿਲਦਾ ਕਿੱਥੇ ਹੈ?