ਮੁਕੇਸ਼ ਅੰਬਾਨੀ ਨੇ ਸ਼ੁੱਕਰਵਾਰ ਨੂੰ ਤਿਰੁਮਾਲਾ ਸਥਿਤ ਭਗਵਾਨ ਵੈਂਕਟੇਸ਼ਵਰ ਮੰਦਰ ਨੂੰ 1.5 ਕਰੋੜ ਰੁਪਏ ਦਾਨ ਕੀਤੇ। ਰਿਲਾਇੰਸ ਇੰਡਸਟਰੀਜ਼ ਲਿਮਿਟੇਡ (RIL) ਦੇ ਚੇਅਰਮੈਨ ਮੁਕੇਸ਼ ਅੰਬਾਨੀ ਭਗਵਾਨ ਵੈਂਕਟੇਸ਼ਵਰ ਲਈ ਬਹੁਤ ਸ਼ਰਧਾ ਰੱਖਦੇ ਹਨ। ਤਿਰੁਮਾਲਾ ਦੇ ਕੋਲ ਇੱਕ ਪਹਾੜੀ ‘ਤੇ ਸਥਿਤ ਭਗਵਾਨ ਵੈਂਕਟੇਸ਼ਵਰ ਦੇ ਇਸ ਪ੍ਰਾਚੀਨ ਮੰਦਰ ਵਿੱਚ ਮੁਕੇਸ਼ ਅੰਬਾਨੀ ਨਾਲ ਉਨ੍ਹਾਂ ਦੇ ਹੋਰ ਵੀ ਸਾਥੀ ਸਨ। ਇਨ੍ਹਾਂ ਵਿੱਚ ਐਨਕੋਰ ਹੈਲਥਕੇਅਰ ਦੇ ਸੀਈਓ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਅਤੇ ਹੋਰ ਰਿਲਾਇੰਸ ਅਧਿਕਾਰੀ ਸਨ। ਮੰਦਰ ਦੇ ਇਕ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ।
Shri Mukesh Ambani offered prayers at Tirumala Tirupati Devasthanam, #AndhraPradesh along with Smt Radhika Merchant. May Lord Venkateswara bless them with good health and long life.#MukeshAmbani pic.twitter.com/wx2wtMCRIx
— Parimal Nathwani (@mpparimal) September 16, 2022
ਗੈਸਟ ਹਾਊਸ ਵਿੱਚ ਬਿਤਾਇਆ ਸਮਾਂ
ਮੰਦਰ ਦੇ ਅਧਿਕਾਰੀ ਮੁਤਾਬਕ ਮੁਕੇਸ਼ ਅੰਬਾਨੀ ਸ਼ੁੱਕਰਵਾਰ ਤੜਕੇ ਮੰਦਰ ਪਹੁੰਚੇ ਸਨ। ਅਧਿਕਾਰੀ ਨੇ ਦੱਸਿਆ ਕਿ ਪ੍ਰਾਰਥਨਾ ਕਰਨ ਤੋਂ ਬਾਅਦ ਅੰਬਾਨੀ ਨੇ ਤਿਰੁਮਾਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਦੇ ਵਧੀਕ ਕਾਰਜਕਾਰੀ ਅਧਿਕਾਰੀ ਏ.ਕੇ. ਵੈਂਕਟ ਧਰਮਾ ਰੈਡੀ ਨੂੰ ਡੇਢ ਕਰੋੜ ਰੁਪਏ ਦਾ ਚੈੱਕ ਸੌਂਪਿਆ ਗਿਆ। ਇਸ ਤੋਂ ਬਾਅਦ ਇਨ੍ਹਾਂ ਵੱਲੋਂ ਤਿਰੁਮਾਲਾ ਪਹਾੜੀ ‘ਤੇ ਸਥਿਤ ਇਕ ਗੈਸਟ ਹਾਊਸ ‘ਚ ਵੀ ਕੁਝ ਸਮਾਂ ਬਿਤਾਇਆ।
ਅਭਿਸ਼ੇਕਮ ਵਿੱਚ ਵੀ ਲਿਆ ਹਿੱਸਾ
ਅਧਿਕਾਰੀ ਨੇ ਦੱਸਿਆ ਕਿ ਗੈਸਟ ਹਾਊਸ ‘ਚ ਕੁਝ ਸਮਾਂ ਬਿਤਾਉਣ ਤੋਂ ਬਾਅਦ ਇਨ੍ਹਾਂ ਨੇ ਪੂਜਾ ‘ਚ ਵੀ ਹਿੱਸਾ ਲਿਆ। ਮੁਕੇਸ਼ ਅੰਬਾਨੀ, ਰਾਧਿਕਾ ਮਰਚੈਂਟ ਅਤੇ ਹੋਰਾਂ ਨੇ ਪਾਵਨ ਅਸਥਾਨ ਵਿੱਚ ਪੁਜਾਰੀਆਂ ਦੁਆਰਾ ਵੈਦਿਕ ਜਾਪ ਦੇ ਵਿਚਕਾਰ ਸੂਰਜ ਚੜ੍ਹਨ ਵੇਲੇ ਕੀਤੇ ਗਏ ਅਭਿਸ਼ੇਕਮ ਵਿੱਚ ਹਿੱਸਾ ਲਿਆ, ਜੋ ਲਗਭਗ ਇੱਕ ਘੰਟਾ ਚੱਲਿਆ। ਅਧਿਕਾਰੀ ਨੇ ਦੱਸਿਆ ਕਿ ਅੰਬਾਨੀ ਨੇ ਮੰਦਰ ‘ਚ ਹਾਥੀਆਂ ਨੂੰ ਭੋਜਨ ਵੀ ਖੁਆਇਆ।