ਮਾਫੀਆ ਮੁਖਤਾਰ ਅੰਸਾਰੀ ਨੂੰ ਲਖਨਊ ਦੇ ਤਤਕਾਲੀ ਜੇਲ੍ਹਰ ਨੂੰ ਧਮਕੀ ਦੇਣ ਦੇ ਮਾਮਲੇ ‘ਚ ਹਾਈਕੋਰਟ ਵੱਲੋਂ ਦੋ ਸਾਲ ਦੀ ਸਜ਼ਾ ਸੁਣਾਈ ਹੈ। 22 ਸਾਲ ਪਹਿਲਾਂ 3 ਅਪ੍ਰੈਲ 2000 ਨੂੰ ਲਖਨਊ ਦੇ ਆਲਮਬਾਗ ਕੋਤਵਾਲੀ ‘ਚ ਮਾਮਲਾ ਦਰਜ ਹੋਇਆ ਸੀ। ਜੇਲ੍ਹਰ ਐਸਐਨ ਦਿਵੇਦੀ ਨੇ ਅੰਸਾਰੀ ਖ਼ਿਲਾਫ਼ ਕੇਸ ਦਰਜ ਕੀਤਾ ਸੀ। ਹੇਠਲੀ ਅਦਾਲਤ ਨੇ ਮੁਖਤਾਰ ਅੰਸਾਰੀ ਨੂੰ ਇਸ ਕੇਸ ਵਿੱਚ ਬਰੀ ਕਰ ਦਿੱਤਾ ਸੀ। ਅਦਾਲਤ ਦੇ ਇਸ ਫੈਸਲੇ ਖਿਲਾਫ ਯੂਪੀ ਸਰਕਾਰ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਕੌਣ ਹੈ ਮੁਖਤਾਰ ਅੰਸਾਰੀ
ਗੈਂਗਸਟਰ ਮੁਖ਼ਤਾਰ ਅੰਸਾਰੀ ਉੱਤਰੀ ਯੂਪੀ ਦੇ ਮਊ ਤੋਂ ਲਗਾਤਾਰ ਪੰਜਵੀ ਵਾਰ ਚੁਣੇ ਗਏ ਵਿਧਾਇਕ ਹਨ। ਅੰਸਾਰੀ ‘ਤੇ ਅਦਾਲਤਾਂ ਵਿੱਚ ਕਤਲ, ਕਤਲ ਦੀ ਕੋਸ਼ਿਸ਼, ਹਥਿਆਰਬੰਦ ਤਰੀਕੇ ਨਾਲ ਦੰਗੇ ਭੜਕਾਉਣ, ਅਪਰਾਧਿਕ ਸਾਜ਼ਿਸ਼ ਰਚਣ, ਅਪਰਾਧਿਕ ਧਮਕੀਆਂ ਦੇਣ, ਜਾਇਦਾਦ ਹੜੱਪ ਕਰਨ ਲਈ ਧੋਖਾਧੜੀ ਕਰਨ,ਜਾਣਬੁਝ ਕੇ ਸੱਟ ਪਹੁੰਚਾਉਣ ਤੱਕ ਦੇ 16 ਕੇਸ ਹਨ। ਅੰਸਾਰੀ ‘ਤੇ ਯੂਪੀ ਦੇ ਮਊ, ਗਾਜੀਪੁਰ, ਵਾਰਾਣਸੀ ਵਿੱਚ ਦਰਜਨਾਂ ਕੇਸ ਦਰਜ ਸਨ ਪਰ ਉਹ ਦੋ ਸਾਲਾਂ ਤੋਂ ਇੱਕ ਕੇਸ ਕਾਰਨ ਪੰਜਾਬ ਦੀ ਰੋਪੜ ਜੇਲ੍ਹ ਵਿੱਚ ਬੰਦ ਹੈ।
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਕੀਤਾ ਸੀ ਇਹ ਦਾਅਵਾ
ਜੇਲ੍ਹ ਮੰਤਰੀ ਹਰਜੋਤ ਬੈਂਸ ਨੇ ਇਹ ਦਾਅਵਾ ਕੀਤਾ ਸੀ ਕਿ ਪਿੱਛਲੀ ਕਾਂਗਰਸ ਸਰਕਾਰ ਨੇ ਅੰਸਾਰੀ ‘ਤੇ ਫਰਜ਼ੀ ਐਫਆਈਆਰ ਦਰਜ ਕਰ ਉਸਨੂੰ 2 ਸਾਲ 3 ਮਹੀਨੇ ਤੱਕ ਪੰਜਾਬ ਦੀ ਜੇਲ੍ਹ ਵਿੱਚ ਰੱਖਿਆ ਸੀ ਤੇ ਉਸਦੀ ਸਿਹਤ ਦਾ ਹਵਾਲਾ ਦਿੰਦਿਆਂ ਉਸਨੂੰ ਯੂ.ਪੀ. ਪੁਲਿਸ ਨੂੰ ਨਹੀਂ ਸੋਂਪਿਆ ਸੀ, ਜਿਸ ਦਾ ਚਲਾਨ ਹਾਲੇ ਤੱਕ ਵੀ ਪੇਸ਼ ਨਹੀਂ ਕੀਤਾ ਗਿਆ ਹੈ।
ਉਹ ਜੇਲ੍ਹ ਵਿੱਚ ਆਪਣੀ ਪਤਨੀ ਨਾਲ ਰਹਿੰਦਾ ਸੀ। ਅੰਸਾਰੀ ਨੂੰ ਜੇਲ੍ਹ ਵਿੱਚ ਵੀਆਈਪੀ ਟ੍ਰੀਟਮੈਂਟ ਦਿੱਤਾ ਜਾਂਦਾ ਸੀ। ਮੈਂ ਇਸ ਮਾਮਲੇ ਵਿੱਚ ਐਫਆਈਆਰ ਦਰਜ ਕਰਨ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਅਗੇ ਦੱਸਿਆ ਕਿ ਬਦਨਾਮ ਗੈਂਗਸਟਰ ਮੁਖਤਾਰ ਅੰਸਾਰੀ ਨੂੰ ਪੰਜਾਬ ਦੀ ਰੋਪੜ ਜੇਲ ‘ਚ 2 ਸਾਲ 3 ਮਹੀਨੇ ਤੱਕ ਰੱਖਿਆ ਗਿਆ ਸੀ। ਅੰਸਾਰੀ ਖਿਲਾਫ ਫਰਜ਼ੀ ਐੱਫ.ਆਈ.ਆਰ. ਕੀਤੀ ਗਈ ਸੀ ਤੇ ਉਸ ਨੇ ਉਸ ਕੇਸ ਵਿੱਚ ਜਾਣਬੁੱਝ ਕੇ ਜ਼ਮਾਨਤ ਨਹੀਂ ਲਈ ਸੀ। ਉਸ ਦੀ ਪਤਨੀ ਉਸ ਬੈਰਕ ਵਿੱਚ ਰਹਿੰਦੀ ਸੀ ਜਿੱਥੇ 25 ਕੈਦੀਆਂ ਨੇ ਆਉਣਾ ਸੀ।