Mumbai Indians vs UP Warriorz, Women’s Premier League: ਮਹਿਲਾ ਪ੍ਰੀਮੀਅਰ ਲੀਗ ‘ਚ ਸ਼ਨੀਵਾਰ ਨੂੰ ਮੁੰਬਈ ਇੰਡੀਅਨਜ਼ ਤੇ ਯੂਪੀ ਦੀ ਟੀਮ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਮੁੰਬਈ ਦੇ ਡੀਵਾਈ ਪਾਟਿਲ ਸਟੇਡੀਅਮ ‘ਚ ਦੁਪਹਿਰ 3:30 ਵਜੇ ਤੋਂ ਖੇਡਿਆ ਜਾਵੇਗਾ। ਯੂਪੀ ਨੂੰ ਪਲੇਆਫ ਵਿੱਚ ਥਾਂ ਬਣਾਉਣ ਲਈ ਇਹ ਮੈਚ ਜਿੱਤਣਾ ਹੋਵੇਗਾ। ਉਥੇ ਹੀ ਮੁੰਬਈ ਨੇ ਹੁਣ ਤੱਕ ਖੇਡੇ ਗਏ ਸਾਰੇ ਪੰਜ ਮੈਚ ਜਿੱਤ ਕੇ ਪਲੇਆਫ ‘ਚ ਥਾਂ ਬਣਾ ਲਈ ਹੈ।
ਮੁੰਬਈ ਹੈ ਅਜੇਤੂ ਟੀਮ
ਮੁੰਬਈ ਇੰਡੀਅਨਜ਼ ਮਹਿਲਾ ਪ੍ਰੀਮੀਅਰ ਲੀਗ ਵਿੱਚ ਹੁਣ ਤੱਕ ਦੀ ਸਭ ਤੋਂ ਸਫਲ ਟੀਮ ਹੈ। ਹਰਮਨਪ੍ਰੀਤ ਕੌਰ ਦੀ ਕਪਤਾਨੀ ਵਾਲੀ ਮੁੰਬਈ ਨੇ ਹੁਣ ਤੱਕ ਆਪਣੇ ਸਾਰੇ 5 ਮੈਚ ਜਿੱਤੇ ਹਨ। ਜਦਕਿ ਵਾਰੀਅਰਜ਼ ਨੇ 5 ਮੈਚ ਖੇਡੇ ਹਨ, ਜਿਨ੍ਹਾਂ ‘ਚੋਂ ਉਸ ਨੇ 2 ਜਿੱਤੇ ਹਨ ਤੇ 3 ਹਾਰੇ ਹਨ। ਪਿਛਲੀ ਵਾਰ ਜਦੋਂ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਈਆਂ ਸੀ ਤਾਂ ਯੂਪੀ ਨੂੰ ਮੁੰਬਈ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ।
ਯੂਪੀ ਨੂੰ ਪਲੇਆਫ ਲਈ ਮੈਚ ਜਿੱਤਣਾ ਹੋਵੇਗਾ
ਮੁੰਬਈ ਇੰਡੀਅਨਜ਼ ਮਹਿਲਾ ਪ੍ਰੀਮੀਅਰ ਲੀਗ ਵਿੱਚ ਪਲੇਆਫ ਲਈ ਕੁਆਲੀਫਾਈ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ, ਜਦਕਿ ਯੂਪੀ ਨੂੰ ਪਲੇਆਫ ਵਿੱਚ ਥਾਂ ਬਣਾਉਣ ਲਈ ਇਹ ਮੈਚ ਜਿੱਤਣਾ ਜ਼ਰੂਰੀ ਹੈ। ਮੁੰਬਈ ਨੇ ਨਾਕਆਊਟ ਪੜਾਅ ‘ਚ ਜਗ੍ਹਾ ਬਣਾ ਲਈ ਹੈ। ਜੇਕਰ ਮੁੰਬਈ ਆਪਣੇ ਬਾਕੀ ਤਿੰਨ ਮੈਚ ਜਿੱਤ ਲੈਂਦੀ ਹੈ ਤਾਂ ਉਹ ਫਾਈਨਲ ‘ਚ ਸਿੱਧੀ ਜਗ੍ਹਾ ਬਣਾ ਲਵੇਗੀ।
ਦੋਵਾਂ ਟੀਮਾਂ ਦੇ ਸੰਭਾਵਿਤ ਪਲੇਇੰਗ-11
ਮੁੰਬਈ ਇੰਡੀਅਨਜ਼:-
ਹਰਮਨਪ੍ਰੀਤ ਕੌਰ (ਸੀ), ਹੇਲੀ ਮੈਥਿਊਜ਼, ਨੈਟਲੀ ਸੇਵਰ ਬਰੰਟ, ਅਮੇਲੀਆ ਕੇਰ, ਯਾਸਟਿਕਾ ਭਾਟੀਆ (ਵਿਕੇਟ ਕੀਪਰ), ਹੁਮੈਰਾ ਕਾਜ਼ੀ, ਧਾਰਾ ਗੁੱਜਰ, ਇਜ਼ਾਬੇਲ ਵੋਂਗ, ਅਮਨਜੋਤ ਕੌਰ, ਜਿੰਦੀਮਨੀ ਕਲੀਤਾ ਅਤੇ ਸਾਈਕਾ ਇਸ਼ਾਕ।
ਯੂਪੀ ਵਾਰੀਅਰਜ਼:-
ਐਲੀਸਾ ਹੀਲੀ (ਕਪਤਾਨ), ਦੀਪਤੀ ਸ਼ਰਮਾ, ਗ੍ਰੇਸ ਹੈਰਿਸ, ਟਾਹਲੀਆ ਮੈਕਗ੍ਰਾ, ਸਿਮਰਨ ਸ਼ੇਖ, ਦੇਵਿਕਾ ਵੈਦਿਆ, ਕਿਰਨ ਨਵਗੀਰੇ, ਸੋਫੀ ਏਕਲਸਟਨ, ਸ਼ਵੇਤਾ ਸਹਿਰਾਵਤ, ਅੰਜਲੀ ਸਰਵਾਨੀ, ਰਾਜੇਸ਼ਵਰੀ ਗਾਇਕਵਾੜ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h