ਅਮਰੀਕਾ ‘ਚ ਗਨ ਕਲਚਰ ਇਸ ਸਮੇਂ ਜੋਰਾਂ ‘ਤੇ ਹੈ ਅਜਿਹੀਆਂ ਕਈ ਤਸਵੀਰਾਂ ਸਾਹਮਣੇ ਆਇਆ ਹਨ ਜੋ ਇਸ ਗੱਲ ਨੂੰ ਪਰੂਫ ਕਰਨ ਲਈ ਕਾਫੀ ਹਨ ਤੇ ਹੁਣ ਇਕ ਵਾਰ ਫਿਰ ਅਜਿਹੀ ਹੀ ਦਿਲ ਦਿਹਲਾਉਣ ਵਾਲੀ ਤਸਵੀਰ ਸਾਹਮਣੇ ਆਈ ਹੈ। ਹੁਣ ਅਮਰੀਕਾ ‘ਚ ਰਹਿੰਦੇ ਇਕ ਪੰਜਾਬੀ ਨੌਜਵਾਨ ਜੋ ਕਿ ਕਪੂਰਥਲਾ ਦਾ ਰਹਿਣ ਵਾਲਾ ਸੀ ਤੇ ਉਥੇ ਇਕ ਸਟੋਰ ‘ਚ ਕੰਮ ਕਰਦਾ ਸੀ ਦਾ ਕਤਲ ਕਰ ਦਿੱਤਾ ਗਿਆ ਹੈ।
ਇਸ ਦਰਦਨਾਕ ਖ਼ਬਰ ਤੋਂ ਬਾਅਦ ਪੰਜਾਬੀ ਨੌਜਵਾਨ ਦੇ ਪਰਿਵਾਰ ਦਾ ਰੋ-ਰੋ ਕੇ ਬੂਰਾ ਹਾਲ ਹੈ। ਇਸ ਮੁਤਾਬਕ ਇਕ ਸੀ.ਸੀ.ਟੀ.ਵੀ. ਫੂਟੇਜ਼ ਵੀ ਪੁਲਿਸ ਵੱਲੋਂ ਸ਼ੇਅਰ ਕੀਤੀ ਗਈ ਹੈ। ਸੀ.ਸੀ.ਟੀ.ਵੀ. ‘ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਸਟੋਰ ਲੁੱਟਣ ਆਏ ਲੁਟੇਰੇ ਨੇ ਪੰਜਾਬੀ ਨੌਜਵਾਨ ਨੂੰ ਗੋਲੀ ਮਾਰ ਉਸ ਦਾ ਕਤਲ ਕਰ ਦਿੱਤਾ ਤੇ ਗੋਲੀ ਦੇ ਖੋਲ ਨੂੰ ਚੁੱਕ ਕੇ ਆਪਣੇ ਨਾਲ ਲੈ ਗਿਆ ਤਾਂ ਕਿ ਪੁਲਿਸ ਨੂੰ ਕੋਈ ਸਬੂਤ ਨਾ ਮਿਲ ਸਕੇ। ਉਸ ਵੱਲੋਂ ਸੀ.ਸੀ.ਟੀ.ਸੀ. ਫੂਟੇਜ਼ ਵੀ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਇਸ ‘ਚ ਉਹ ਸਫਲ ਨਾ ਹੋ ਸਕਿਆ। ਪੁਲਿਸ ਨੇ ਸੀ.ਸੀ.ਟੀ.ਵੀ. ਦੇ ਅਧਾਰ ‘ਤੇ ਦੋਸ਼ੀ ਦਾ ਚਿਹਰਾ ਜਨਤਕ ਕੀਤਾ ਹੈ ਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।







