14 ਅਪ੍ਰੈਲ ਨੂੰ ਦੋ ਬਾਈਕ ਸਵਾਰਾਂ ਨੇ ਸਲਮਾਨ ਖਾਨ ਦੇ ਘਰ ਦੇ ਬਾਹਰ ਫਾਇਰਿੰਗ ਕੀਤੀ ਸੀ।ਇਸ ਫਾਇਰਿੰਗ ਦਾ ਕਨੈਕਸ਼ਨ ਗੈਂਗਸਟਰ ਲਾਰੇਂਸ ਬਿਸ਼ਨੋਈ ਦੱਸਿਆ ਗਿਆ ਸੀ।ਹੁਣ ਸਲਮਾਨ ਖਾਨ ਨੇ ਫਾਇਰਿੰਗ ਦੇ ਦਿਨ ਕੀ-ਕੀ ਹੋਇਆ।ਉਹ ਉਸ ਦਿਨ ਤੇ ਉਸ ਸਮੇਂ ਕੀ ਕਰ ਰਹੇ ਸੀ, ਸਭ ਕੁਝ ਆਪਣੇ ਬਿਆਨ ‘ਚ ਦੱਸਿਆ ਹੈ।
ਸਲਮਾਨ ਖਾਨ ਦੇ ਘਰ ਦੇ ਬਾਹਰ ਹੋਈ ਫਾਇਰਿੰਗ ਦੇ ਮਾਮਲੇ ‘ਚ ਵੱਡਾ ਅਪਡੇਰ ਸਾਹਮਣੇ ਆਇਆ ਹੈ।ਸਲਮਾਨ ਖਾਨ ਤੇ ਉਨ੍ਹਾਂ ਦੇ ਭਰਾ ਅਰਬਾਜ਼ ਖਾਨ ਨੇ ਮਾਮਲੇ ‘ਚ ਆਪਣੇ ਬਿਆਨ ਮੁੰਬਈ ਪੁਲਿਸ ਦੇ ਸਾਹਮਣੇ ਦਰਜ ਕਰਵਾਏ।14 ਅਪ੍ਰੈਲ ਨੂੰ ਸਲਮਾਨ ਖਾਨ ਦੇ ਘਰ ਗੈਲੇਕਸੀ ਅਪਾਰਟਮੈਂਟ ਦੇ ਬਾਅਦ ਬਾਈਕ ਸਵਾਰ ਲੜਕਿਆਂ ਨੇ ਗੰਨ ਫਾਇਰਿੰਗ ਕੀਤੀ।ਇਸਦੇ ਬਾਅਦ ਉਹ ਦੋਵੇਂ ਫਰਾਰ ਹੋ ਗਏ ਸੀ।ਬੰਦੂਕ ਦੀ ਇਕ ਗੋਲੀ ਸਲਮਾਨ ਦੇ ਅਪਾਰਟਮੈਂਟ ਦੇ ਅੰਦਰ ਤੱਕ ਜਾ ਪਹੁੰਚੀ ਸੀ।ਮੁੰਬਈ ਪੁਲਿਸ ਲਗਾਤਾਰ ਇਸ ਮਾਮਲੇ ਦੀ ਜਾਂਚ ‘ਚ ਲੱਗੀ ਹੋਈ ਹੈ।
ਇਸ ਮਾਮਲੇ ‘ਚ ਦੋਵੇਂ ਬਾਈਕ ਸਵਾਰਾਂ ਨੂੰ ਮੁੰਬਈ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਗ੍ਰਿਫਤਾਰ ਕਰ ਲਿਆ ਸੀ।ਉਨ੍ਹਾਂ ਨੂੰ ਹਥਿਆਰ ਮੁਹੱਈਆ ਕਰਾਉਣ ਵਾਲੇ ਸਖਸ਼ ਨੂੰ ਵੀ ਪੁਲਿਸ ਨੇ ਫੜਿਆ ਸੀ।ਇਸ ਫਾਇਰਿੰਗ ਦਾ ਕਨੈਕਸ਼ਨ ਗੈਂਗਸਟਰ ਲਾਰੇਂਸ ਬਿਸ਼ਨੋਈ ਨਾਲ ਦੱਸਿਆ ਗਿਆ ਸੀ।ਹੁਣ ਸਲਮਾਨ ਖਾਨ ਨੇ ਫਾਇਰਿੰਗ ਦੇ ਦਿਨ ਕੀ ਕੀ ਹੋਇਆ।ਉਹ ਉਸ ਦਿਨ ਤੇ ਉਸ ਸਮੇਂ ਕੀ ਕਰ ਰਹੇ ਸੀ। ਸਭ ਕੁਝ ਆਪਣੇ ਬਿਆਨ ‘ਚ ਦੱਸਿਆ।
ਸਲਮਾਨ ਖਾਨ ਦਾ ਬਿਆਨ: 4 ਜੂਨ ਨੂੰ ਦੁਪਹਿਰ ਕਰੀਬ 12 ਵਜੇ ਦੇ ਕਰੀਬ ਕ੍ਰਾਈਮ ਬ੍ਰਾਂਚ ਦੇ ਚਾਰ ਅਧਿਕਾਰੀ ਸਲਮਾਨ ਖਾਨ ਦੇ ਬਿਆਨ ਦਰਜ ਕਰਨ ਉਨਾਂ੍ਹ ਦੇ ਘਰ ਪਹੁੰਚੇ ਸੀ।ਸਲਮਾਨ ਖਾਨ ਦਾ ਬਿਆਨ ਦਰਜ ਕਰਨ ‘ਚ ਕਰੀਬ ਤਿੰਨ ਤੋਂ ਚਾਰ ਘੰਟੇ ਦਾ ਸਮਾਂ ਉਨ੍ਹਾਂ ਨੂੰ ਲੱਗਿਆ।ਦੂਜੇ ਪਾਸੇ ਅਰਬਾਜ ਖਾਨ ਦਾ ਬਿਆਨ ਦਰਜ ਕਰਨ ‘ਚ ਦੋ ਘੰਟੇ ਲੱਗੇ।ਕ੍ਰਾਈਮ ਬ੍ਰਾਂਚ ਦੀ ਟੀਮ ਸ਼ਾਮ 5.30 ਵਜੇ ਦੇ ਬਾਅਦ ਸਲਮਾਨ ਖਾਨ ਦੇ ਘਰ ਤੋਂ ਬਿਆਨ ਦਰਜ ਕਰਕੇ ਨਿਕਲੀ ਸੀ।
ਅਰਬਾਜ਼ ਖਾਨ ਦਾ ਬਿਆਨ 4 ਪੰਨੇ ‘ਚ ਦਰਜ ਕੀਤਾ ਗਿਆ, ਜਦੋਂ ਕਿ ਸਲਮਾਨ ਖਾਨ ਦਾ ਬਿਆਨ 9 ਪੰਨਿਆਂ ਦਾ ਬਿਆਨ ਦਰਜ ਕੀਤਾ ਗਿਆ।ਜਾਣਕਾਰੀ ਦੇ ਅਨੁਸਾਰ, ਸਲਮਾਨ ਨੇ ਪੁਲਿਸ ਨੂੰ ਦਿੱਤੇ ਬਿਆਨ ‘ਚ ਦੱਸਿਆ ਕਿ ਘਟਨਾ ਵਾਲੀ ਰਾਤ ਉਨ੍ਹਾਂ ਦੇ ਘਰ ਪਾਰਟੀ ਸੀ, ਜਿਸਦੇ ਕਾਰਨ ਉਨ੍ਹਾਂ ਨੂੰ ਦੇਰ ਨਾਲ ਨੀਂਦ ਆਈ ਤੇ ਸਵੇਰੇ ਗੋਲੀਆਂ ਦੀ ਆਵਾਜ਼ ਸੁਣ ਉਨਾਂ੍ਹ ਦੀ ਨੀਂਦ ਖੁੱਲ੍ਹੀ।