Mysterious Death Chair: ਸਾਰੀ ਦੁਨੀਆਂ ਅਣਗਿਣਤ ਰਹੱਸਾਂ ਨਾਲ ਭਰੀ ਹੋਈ ਹੈ। ਅਜਿਹੇ ਕਈ ਰਹੱਸ ਹਨ, ਜਿਨ੍ਹਾਂ ਨੂੰ ਵਿਗਿਆਨੀ ਵੀ ਅੱਜ ਤੱਕ ਹੱਲ ਨਹੀਂ ਕਰ ਸਕੇ। ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਕਿੱਸੇ ਬਾਰੇ ਦੱਸਣ ਜਾ ਰਹੇ ਹਾਂ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇਹ ਕਿੱਸਾ ਇੱਕ ਰਹੱਸਮਈ ਕੁਰਸੀ (Death Chair) ਨਾਲ ਸਬੰਧਿਤ ਹੈ।
ਜਾਣੋ ਕਦੋਂ ਸ਼ੁਰੂ ਹੋਈ ਇਸ ਕੁਰਸੀ ਦੀ ਕਹਾਣੀ
ਕਹਾਣੀ ਸਾਲ 1702 ਤੋਂ ਸ਼ੁਰੂ ਹੁੰਦੀ ਹੈ। ਇੱਕ ਦਿਨ ਥਾਮਸ ਅਤੇ ਡੇਨੀਅਲ ਵਿਚਕਾਰ ਬਾਰ ‘ਚ ਕਿਸੇ ਗੱਲ ਨੂੰ ਲੈ ਕੇ ਲੜਾਈ ਹੋ ਗਈ। ਲੜਾਈ ਝਗੜੇ ਤੱਕ ਪਹੁੰਚ ਗਈ। ਫਿਰ ਡੈਨੀਅਲ ਥਾਮਸ ਨੂੰ ਛੇੜਨ ਲਈ ਉਸ ਦੀ ਪਸੰਦੀਦਾ ਕੁਰਸੀ ‘ਤੇ ਬੈਠ ਗਿਆ। ਥਾਮਸ ਨੂੰ ਇਹ ਦੇਖ ਕੇ ਇੰਨਾ ਗੁੱਸਾ ਆਇਆ ਕਿ ਉਸ ਨੇ ਡੈਨੀਅਲ ਨੂੰ ਮਾਰ ਦਿੱਤਾ।
ਡੇਨੀਅਲ ਨੂੰ ਮਾਰਨ ਤੋਂ ਬਾਅਦ ਥਾਮਸ ਨੂੰ ਮੌਤ ਦੀ ਸਜ਼ਾ ਸੁਣਾਈ ਗਈ। ਰਿਪੋਰਟ ਮੁਤਾਬਕ ਮਰਨ ਤੋਂ ਪਹਿਲਾਂ ਥਾਮਸ ਨੇ ਸਰਾਪ ਦਿੰਦੇ ਹੋਏ ਕਿਹਾ ਸੀ ਕਿ ਭਵਿੱਖ ‘ਚ ਜੋ ਵੀ ਵਿਅਕਤੀ ਇਸ ਕੁਰਸੀ ‘ਤੇ ਬੈਠੇਗਾ, ਉਹ ਵਿਅਕਤੀ ਮਰ ਜਾਵੇਗਾ। ਹਾਲਾਂਕਿ ਲੋਕਾਂ ਨੇ ਥਾਮਸ ਦੇ ਇਸ ਸਰਾਪ ਨੂੰ ਗੰਭੀਰਤਾ ਨਾਲ ਨਹੀਂ ਲਿਆ ਤੇ ਕੁਰਸੀ ‘ਤੇ ਬੈਠਣ ਦੀ ਗਲਤੀ ਕੀਤੀ। ਕਿਹਾ ਜਾਂਦਾ ਹੈ ਕਿ ਜਿਸ ਵਿਅਕਤੀ ਨੇ ਇਸ ਕੁਰਸੀ ‘ਤੇ ਬੈਠਣ ਦੀ ਗਲਤੀ ਕੀਤੀ ਸੀ, ਉਸ ਦੀ ਕਿਸੇ ਨਾ ਕਿਸੇ ਕਾਰਨ ਮੌਤ ਹੋ ਗਈ।
ਦੂਜੇ ਵਿਸ਼ਵ ਯੁੱਧ ਦੌਰਾਨ ਕੁਝ ਸੈਨਿਕ ਇਸ ਕੁਰਸੀ ‘ਤੇ ਬੈਠੇ ਸੀ। ਇਸ ਤੋਂ ਬਾਅਦ ਉਨ੍ਹਾਂ ਚੋਂ ਇੱਕ ਵੀ ਸਿਪਾਹੀ ਨਾ ਬਚ ਸਕਿਆ। ਕਿਹਾ ਜਾਂਦਾ ਹੈ ਕਿ ਥਾਮਸ ਬਸਬੀ ਦੀ ਆਤਮਾ ਅਜੇ ਵੀ ਕੁਰਸੀ ‘ਚ ਹੈ। ਇੰਨੀਆਂ ਮੌਤਾਂ ਤੋਂ ਬਾਅਦ ਇਹ ਕੁਰਸੀ ਲੋਕਾਂ ਤੋਂ ਖੋਹ ਲਈ ਗਈ। ਇਸ ਨੂੰ ਹੁਣ ਡੈਥ ਚੇਅਰ ਵਜੋਂ ਜਾਣਿਆ ਜਾਂਦਾ ਹੈ। ਇੱਥੋਂ ਤੱਕ ਕਿ ਲੋਕ ਇਸ ਨੂੰ ਮਿਊਜ਼ੀਅਮ ‘ਚ ਦੇਖਣ ਤੋਂ ਵੀ ਡਰਦੇ ਹਨ।
ਇਹ ਸਰਾਪ ਵਾਲੀ ਕੁਰਸੀ Thirsk ਦੇ ਅਜਾਇਬ ਘਰ ਵਿੱਚ
ਇੱਕ ਵਾਰ ਗੋਦਾਮ ਵਿੱਚ ਕੁਝ ਮਾਲ ਰੱਖਣ ਆਇਆ ਮਜ਼ਦੂਰ ਥੱਕ ਗਿਆ ਅਤੇ ਉਸ ਕੁਰਸੀ ‘ਤੇ ਬੈਠ ਗਿਆ। ਫਿਰ ਇੱਕ ਘੰਟੇ ਬਾਅਦ ਸੜਕ ਹਾਦਸੇ ‘ਚ ਉਸ ਮਜ਼ਦੂਰ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪੱਬ ਦੇ ਮਾਲਕ ਨੇ ਇਸ ਖਰਾਬ ਕੁਰਸੀ ਨੂੰ ਥਿਰਸਕ ਦੇ ਮਿਊਜ਼ੀਅਮ ਨੂੰ ਦਾਨ ਕਰ ਦਿੱਤਾ। ਉਦੋਂ ਤੋਂ ਇਹ ਕੁਰਸੀ ਉਸ ਅਜਾਇਬ ਘਰ ਵਿਚ 5 ਫੁੱਟ ਦੀ ਉਚਾਈ ‘ਤੇ ਰੱਖੀ ਗਈ ਸੀ। ਤਾਂ ਜੋ ਗਲਤੀ ਨਾਲ ਵੀ ਕੋਈ ਇਸ ਕੁਰਸੀ ਤੇ ਨਾ ਬੈਠ ਜਾਵੇ।
The Northern Echo ਵੈੱਬਸਾਈਟ ਦੇ ਦਾਅਵੇ ਮੁਤਾਬਕ ਜੋ ਵੀ ਇਸ ਕੁਰਸੀ ‘ਤੇ ਬੈਠਾ ਸੀ, ਉਸ ਦੀ ਮੌਤ ਕਿਸੇ ਨਾ ਕਿਸੇ ਕਾਰਨ ਹੋ ਗਈ। ਹੁਣ ਤੱਕ ਇਸ ਕੁਰਸੀ ‘ਤੇ ਬੈਠੇ 63 ਲੋਕ ਆਪਣੀ ਜਾਨ ਗੁਆ ਚੁੱਕੇ ਹਨ। ਹੁਣ ਇਸ ਕੁਰਸੀ ਨੂੰ ਇੰਗਲੈਂਡ ਦੇ ਇੱਕ ਮਿਊਜ਼ੀਅਮ ਵਿੱਚ ਰੱਖਿਆ ਗਿਆ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h