List Of 100 Powerful Sikhs Globally: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ, ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਅਮਰੀਕਾ ਵਿੱਚ ਰਾਜਦੂਤ ਤਰਨਜੀਤ ਸੰਧੂ, ਸਾਬਕਾ ਪੀ.ਐਮ ਡਾ: ਮਨਮੋਹਨ ਸਿੰਘ, ਸੁਖਬੀਰ ਸਿੰਘ ਬਾਦਲ, ਅਜੈ ਪਾਲ ਸਿੰਘ ਬੰਗਾ, ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ, ਅਜੀਤ ਗਰੁੱਪ ਦੇ ਮੁੱਖ ਸੰਪਾਦਕ ਡਾ. ਬਰਜਿੰਦਰ ਸਿੰਘ ਹਮਦਰਦ ਦੇ ਨਾਂ ਸ਼ਾਮਲ ਹਨ।
ਦਿਲਜੀਤ ਦੋਸਾਂਝ ਅਤੇ ਮੈਂਬਰ ਪ੍ਰੋਵਿੰਸ਼ੀਅਲ ਅਸੈਂਬਲੀ ਆਫ਼ ਪੰਜਾਬ (ਪਾਕਿਸਤਾਨ) ਮਹਿੰਦਰ ਪਾਲ ਸਿੰਘ ਨੂੰ ਦੁਨੀਆਂ ਦੀਆਂ 100 ਸਭ ਤੋਂ ਪ੍ਰਭਾਵਸ਼ਾਲੀ ਸਿੱਖ ਸ਼ਖ਼ਸੀਅਤਾਂ ਵਿੱਚ ਸ਼ਾਮਲ ਕੀਤਾ ਗਿਆ ਹੈ। ਦੱਸ ਦਈਏ ਕਿ ਸਿੱਖ ਗਰੁੱਪ ਸੰਸਥਾ ਵੱਲੋਂ ਸਾਲਾਨਾ ਸਿੱਖ 100 ਦਾ 11ਵਾਂ ਐਡੀਸ਼ਨ ਜਾਰੀ ਕੀਤਾ ਗਿਆ। ਹਰ ਸਾਲ ਦੁਨੀਆਭਰ ‘ਚ ਵੱਸਦੇ ਸਿੱਖਾਂ ਚੋਂ 100 ਨੂੰ ਕਾਰੋਬਾਰ, ਸਿੱਖਿਆ, ਰਾਜਨੀਤੀ, ਮੀਡੀਆ, ਮਨੋਰੰਜਨ, ਖੇਡਾਂ ਅਤੇ ਚੈਰਿਟੀ ਸਮੇਤ ਜੀਵਨ ਦੇ ਸਾਰੇ ਖੇਤਰਾਂ ਤੋਂ 100 ਸ਼ਕਤੀਸ਼ਾਲੀ ਤੇ ਪ੍ਰਭਾਵਸ਼ਾਲੀ ਸਮਕਾਲੀ ਸ਼ਖਸੀਅਤਾਂ ਵਜੋਂ ਸ਼ਾਮਲ ਕੀਤਾ ਜਾਂਦਾ ਹੈ।
ਸੂਚੀ ਦਾ ਉਦੇਸ਼ ਅਸਲ-ਜੀਵਨ ਦੀਆਂ ਸਫਲਤਾ ਦੀਆਂ ਕਹਾਣੀਆਂ ਨੂੰ ਸਾਂਝਾ ਕਰਨਾ ਅਤੇ ਲੋਕਾਂ ਨੂੰ ਉਨ੍ਹਾਂ ਦੇ ਵਿਸ਼ਵਾਸ ਅਤੇ ਵਿਰਾਸਤ ਦੀ ਮਜ਼ਬੂਤੀ ਦੇ ਮੱਦੇਨਜ਼ਰ ਉੱਚੇ ਟੀਚੇ ਲਈ ਪ੍ਰੇਰਿਤ ਕਰਨਾ ਹੈ। ਪਿਛਲੇ ਸਾਰੇ ਸਾਲਾਂ ਵਾਂਗ 2022 ਦੀ ਸੂਚੀ ਵਿੱਚ ਦੁਨੀਆਂ ਭਰ ਦੀਆਂ ਕਈ ਉੱਚ-ਪ੍ਰੋਫਾਈਲ ਅੰਤਰਰਾਸ਼ਟਰੀ ਹਸਤੀਆਂ, ਜਨਤਕ ਨੇਤਾ, ਭਾਈਚਾਰੇ ਦੇ ਹੀਰੋ, ਖੇਡ ਸਿਤਾਰੇ, ਮਸ਼ਹੂਰ ਚੇਹਰੇ ਅਤੇ ਸਿੱਖ ਭਾਈਚਾਰੇ ਦੇ ਮੈਂਬਰ ਸ਼ਾਮਲ ਹਨ। ਸੂਚੀ ਵਿਚਲੇ ਸਾਰੇ ਪ੍ਰੋਫਾਈਲਾਂ ਨੂੰ ਸਿਰਫ਼ ਮੈਰਿਟ `ਤੇ ਚੁਣਿਆ ਗਿਆ ਹੈ।
ਸਿੱਖ ਗਰੁੱਪ ਸੰਸਥਾ ਜੋ ਕਿ 2006 ਵਿੱਚ ਸ਼ੁਰੂ ਹੋਈ ਸੀ, ਇਸ ਸਮੇਂ ਸੰਸਥਾਪਕ ਅਤੇ ਸੀਈਓ ਡਾ. ਨਵਦੀਪ ਸਿੰਘ ਦੀ ਅਗਵਾਈ ਵਿੱਚ ਹੈ। ਸੂਚੀ ਅਨੁਸਾਰ ਭਾਰਤੀ ਮੰਤਰੀ ਹਰਦੀਪ ਸਿੰਘ ਪੁਰੀ, ਕਮਲ ਕੌਰ ਖੇੜਾ ਸੀਨੀਅਰ ਕੈਨੇਡੀਅਨ ਮੰਤਰੀ, ਇੰਦਰਮੀਤ ਸਿੰਘ ਗਿੱਲ, ਮੁੱਖ ਅਰਥ ਸ਼ਾਸਤਰੀ, ਵਿਸ਼ਵ ਬੈਂਕ ਅਮਰੀਕਾ, ਕੁਲਦੀਪ ਸਿੰਘ ਢੀਂਗਰਾ, ਚੇਅਰਮੈਨ, ਬੌਬ ਸਿੰਘ ਢਿੱਲੋਂ, ਸੀ.ਈ.ਓ., ਕੈਨੇਡਾ ਦੇ ਮੇਨ ਸਟਰੀਟ ਇਕੁਇਟੀ ਕਾਰਪੋਰੇਸ਼ਨ ਦੇ ਚੇਅਰਮੈਨ ਸਮੇਤ ਦੁਨੀਆ ਭਰ ਦੇ ਕਈ ਸਿੱਖ ਇਸ ਸੂਚੀ ਵਿੱਚ ਸ਼ਾਮਲ ਕੀਤੇ ਗਏ ਹਨ। ਇਸੇ ਦੌਰਾਨ ਬੁੱਢਾ ਦਲ ਦੇ ਸਕੱਤਰ ਦਿਲਜੀਤ ਸਿੰਘ ਨੇ ਖੁਸ਼ੀ ਦਾ ਇਜ਼ਹਾਰ ਕਰਦਿਆਂ ਸੂਚੀ ਵਿਚ ਸ਼ਾਮਲ ਬਾਬਾ ਬਲਬੀਰ ਸਿੰਘ ਸਮੇਤ ਸਭ ਸ਼ਖ਼ਸੀਅਤਾਂ ਨੂੰ ਵਧਾਈ ਦਿੱਤੀ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h






