ਨਾਸਾ ਦੇ ਨਵੇਂ ਪੁਲਾੜ ਟੈਲੀਸਕੋਪ ਵਿਚੋਂ ਦੇਖੇ ਗਏ ਦ੍ਰਿਸ਼ ਦੀ ਪਹਿਲੀ ਫੋਟੋ ਸਾਹਮਣੇ ਆਉਣ ਦੇ ਨਾਲ ਹੀ ਬ੍ਰਹਿਮੰਡ ਨੂੰ ਦੇਖਣ ਦਾ ਮਨੁੱਖੀ ਤਜਰਬਾ ਬਿਲਕੁਲ ਬਦਲ ਗਿਆ ਹੈ।
ਟੈਲੀਸਕੋਪ ’ਚ ਦੇਖੇ ਦ੍ਰਿਸ਼ ਦੀ ਪਹਿਲੀ ਜਾਰੀ ਫੋਟੋ ਵਿਚ ਆਸਮਾਨ ਗਲੈਕਸੀਜ਼ (ਤਾਰਿਆਂ ਦੇ ਸਮੂਹ ਜਾਂ ਆਕਾਸ਼ ਗੰਗਾ) ਨਾਲ ਭਰਿਆ ਨਜ਼ਰ ਆਇਆ ਹੈ।
ਇਥੇ ਇਹ ਦੱਸਣਯੋਗ ਹੈ ਕਿ ਬ੍ਰਹਿਮੰਡ ਦੀ ਐਨੀ ਡੂੰਘੀ ਤਸਵੀਰ ਅਜੇ ਤੱਕ ਨਹੀਂ ਦੇਖੀ ਗਈ ਹੈ। ਖਰਬਾਂ ਡਾਲਰ ਮੁੱਲ ਦੇ ਜੇਮਸ ਵੈੱਬ ਸਪੇਸ ਟੈਲੀਸਕੋਪ ਨੇ ਜਿਹੜਾ ਦ੍ਰਿਸ਼ ਕੈਦ ਕੀਤਾ ਹੈ ਉਹ ਮਨੁੱਖਾਂ ਨੇ ਪਹਿਲਾਂ ਕਦੇ ਨਹੀਂ ਦੇਖਿਆ। ਮਾਹਿਰਾਂ ਮੁਤਾਬਕ ਸਮੇਂ ਤੇ ਦੂਰੀ ਵਿਚ ਬ੍ਰਹਿਮੰਡ ਦਾ ਐਨਾ ਡੂੰਘਾ ਦ੍ਰਿਸ਼ ਪਹਿਲਾਂ ਕਦੇ ਨਹੀਂ ਦੇਖਿਆ ਗਿਆ।
ਨਾਸਾ ਨੇ ਜੇਮਸ ਵੈਬ ਸਪੇਸ ਟੈਲੀਸਕੋਪ ਦੁਆਰਾ ਲਈਆਂ ਗਈਆਂ 5 ਸ਼ਾਨਦਾਰ ਤਸਵੀਰਾਂ ਜਾਰੀ ਕੀਤੀਆਂ ਹਨ, ਜੋ ਖਗੋਲ ਵਿਗਿਆਨ ਦੇ ਨਵੇਂ ਯੁੱਗ ਦੀ ਸ਼ੁਰੂਆਤ ਕਰਦੀਆਂ ਹਨ।
ਇਸ ਫੋਟੋ ਦੇ ਇਕ ਹਿੱਸੇ ਵਿਚ ਜੋ ਪ੍ਰਕਾਸ਼ ਹੈ ਉਹ ‘ਬਿੱਗ ਬੈਂਗ’ ਵਾਪਰਨ ਦੇ ਨੇੜੇ-ਤੇੜੇ ਦਾ ਹੈ, ਇਹ ਵਰਤਾਰਾ (ਬਿੱਗ ਬੈਂਗ) 13.8 ਅਰਬ ਸਾਲ ਪਹਿਲਾਂ ਦਾ ਹੈ
ਦੱਸਣਯੋਗ ਹੈ ਕਿ ਦੁਨੀਆ ਦੇ ਸਭ ਤੋਂ ਵੱਡੇ ਤੇ ਤਾਕਤਵਰ ਪੁਲਾੜ ਟੈਲੀਸਕੋਪ ਨੂੰ ਪਿਛਲੇ ਸਾਲ ਦਸੰਬਰ ਵਿਚ ਦੱਖਣੀ ਅਮਰੀਕਾ ਤੋਂ ਰਾਕੇਟ ਨਾਲ ਛੱਡਿਆ ਗਿਆ ਸੀ। ਆਪਣੇ ‘ਲੁਕਆਊਟ’ ਪੁਆਇੰਟ ’ਤੇ ਇਹ ਜਨਵਰੀ ਵਿਚ ਪੁੱਜਾ ਸੀ ਜੋ ਕਿ ਧਰਤੀ ਤੋਂ 10 ਲੱਖ ਮੀਲ ਦੂਰ ਹੈ।
ਇਹ ਇਸਨੂੰ ਆਪਣੇ ਪੂਰਵਵਰਤੀ ਨਾਲੋਂ ਬ੍ਰਹਿਮੰਡ ਵਿੱਚ ਡੂੰਘਾਈ ਨਾਲ ਦੇਖਣ ਦੀ ਸਮਰੱਥਾ ਦੇਵੇਗਾ ਅਤੇ, ਨਤੀਜੇ ਵਜੋਂ, ਸਮੇਂ ਵਿੱਚ ਹੋਰ ਪਿੱਛੇ ਵਾਪਰ ਰਹੀਆਂ ਘਟਨਾਵਾਂ ਦਾ ਪਤਾ ਲਗਾਵੇਗਾ – 13.5 ਬਿਲੀਅਨ ਸਾਲ ਪਹਿਲਾਂ।
ਖਗੋਲ-ਵਿਗਿਆਨੀ ਸਾਡੀ ਆਕਾਸ਼ਗੰਗਾ ਗਲੈਕਸੀ ਵਿੱਚ ਗ੍ਰਹਿਆਂ ਦੇ ਵਾਯੂਮੰਡਲ ਦਾ ਅਧਿਐਨ ਕਰਨ ਲਈ ਇਸ ਦੀਆਂ ਹੋਰ ਉੱਨਤ ਤਕਨਾਲੋਜੀਆਂ ਦੀ ਵਰਤੋਂ ਵੀ ਕਰਨਗੇ ਇਸ ਉਮੀਦ ਵਿੱਚ ਕਿ ਜੀਵਨ ਦੇ ਸੰਕੇਤਾਂ ਦਾ ਪਤਾ ਲਗਾਇਆ ਜਾ ਸਕੇ।