Solar Eclipse NASA Warning : ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ ‘ਚ ਕਈ ਸਵਾਲ ਹਨ। ਗ੍ਰਹਿਣ ਦੀਆਂ ਤਸਵੀਰਾਂ ਸਮਾਰਟਫੋਨ ਨਾਲ ਕਲਿੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ? ਇਸ ਸਵਾਲ ਦਾ ਜਵਾਬ ਨਾਸਾ ਨੇ ਦਿੱਤਾ ਹੈ।
Surya Grahan 2024 : ਸੂਰਜ ਗ੍ਰਹਿਣ 8 ਅਪ੍ਰੈਲ (ਸੋਮਵਾਰ) ਨੂੰ ਲੱਗਣ ਜਾ ਰਿਹਾ ਹੈ। ਭਾਰਤ ‘ਚ ਸੂਰਜ ਗ੍ਰਹਿਣ ਨੂੰ ਲੈ ਕੇ ਕਈ ਮਾਨਤਾਵਾਂ ਹਨ ਜਿਨ੍ਹਾਂ ਨੂੰ ਲੈ ਕੇ ਸਾਵਧਾਨੀ ਵਰਤਣ ਦੀ ਲੋੜ ਹੈ। ਮੋਬਾਈਲ ਬਾਰੇ ਵੀ ਇਹੋ ਜਿਹੀਆਂ ਸਾਵਧਾਨੀਆਂ ਵਰਤਣੀਆਂ ਚਾਹੀਦੀਆਂ ਹਨ, ਨਹੀਂ ਤਾਂ ਤੁਹਾਡੀ ਡਿਵਾਈਸ ਖਰਾਬ ਹੋ ਸਕਦੀ ਹੈ। ਅਮਰੀਕੀ ਪੁਲਾੜ ਏਜੰਸੀ ਨਾਸਾ ਨੇ ਸੂਰਜ ਗ੍ਰਹਿਣ ਨੂੰ ਲੈ ਕੇ ਚਿਤਾਵਨੀ ਜਾਰੀ ਕੀਤੀ ਹੈ। ਇਸ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਹਾਡੇ ਹੈਂਡਸੈੱਟ ਨੂੰ ਨੁਕਸਾਨ ਹੋ ਸਕਦਾ ਹੈ।
ਸੂਰਜ ਗ੍ਰਹਿਣ ਦੀ ਫੋਟੋ ਕਲਿੱਕ ਕਰੀਏ ਜਾਂ ਨਹੀਂ ?
ਸੂਰਜ ਗ੍ਰਹਿਣ ਨੂੰ ਲੈ ਕੇ ਲੋਕਾਂ ਦੇ ਮਨ ‘ਚ ਕਈ ਸਵਾਲ ਹਨ। ਗ੍ਰਹਿਣ ਦੀਆਂ ਤਸਵੀਰਾਂ ਸਮਾਰਟਫੋਨ ਨਾਲ ਕਲਿੱਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ ਜਾਂ ਨਹੀਂ? ਇਸ ਸਵਾਲ ਦਾ ਜਵਾਬ ਨਾਸਾ ਨੇ ਦਿੱਤਾ ਹੈ। ਪੁਲਾੜ ਏਜੰਸੀ ਨੇ ਇਸ ਸਬੰਧੀ ਚਿਤਾਵਨੀ ਜਾਰੀ ਕੀਤੀ ਹੈ। ਜੇਕਰ ਤੁਸੀਂ 8 ਅਪ੍ਰੈਲ ਨੂੰ ਹੋਣ ਵਾਲੀ ਖਗੋਲੀ ਘਟਨਾ ਨੂੰ ਕੈਮਰੇ ‘ਚ ਕੈਦ ਕਰਨਾ ਚਾਹੁੰਦੇ ਹੋ ਤਾਂ ਇਸ ਨਾਲ ਤੁਹਾਡੇ ਮੋਬਾਈਲ ਨੂੰ ਨੁਕਸਾਨ ਪਹੁੰਚ ਸਕਦਾ ਹੈ।
YouTuber ਨੇ NASA ਨੂੰ ਪੁੱਛਿਆ ਸਵਾਲ
ਇਕ YouTuber MKBHD ਨੇ ਹੈਂਡਲ X ‘ਤੇ ਇਕ ਪੋਸਟ ਕੀਤੀ ਹੈ। ਉਸਨੇ ਲਿਖਿਆ ਕਿ ਕੀ ਸੂਰਜ ਗ੍ਰਹਿਣ ਦੌਰਾਨ ਫ਼ੋਨ ਨੂੰ ਸੂਰਜ ਵੱਲ ਕਰਨ ‘ਤੇ ਸੈਂਸਰ ਸੜ ਜਾਂਦਾ ਹੈ। ਮੈਨੂੰ ਇਸ ਮਾਮਲੇ ਦਾ ਕੋਈ ਜਵਾਬ ਨਹੀਂ ਮਿਲ ਸਕਿਆ।