[caption id="attachment_161321" align="alignnone" width="870"] 'ਮਿਹਨਤ ਕਰੋ ਤਾਂ ਸੁਪਨੇ ਸਾਕਾਰ ਹੁੰਦੇ ਹਨ' ਇਹ ਪੰਗਤੀ ਅਕਸਰ ਸੁਣਨ ਨੂੰ ਮਿਲਦੀ ਹੈ। ਟਾਟਾ ਗਰੁੱਪ ਦੇ ਚੇਅਰਮੈਨ Natarajan Chandrasekaran ਦੀ ਵੀ ਅਜਿਹੀ ਹੀ ਕਹਾਣੀ ਹੈ। ਨਟਰਾਜਨ ਚੰਦਰਸ਼ੇਖਰਨ ਦਾ ਸਫ਼ਰ ਕਿਸੇ ਅਜੂਬੇ ਤੋਂ ਘੱਟ ਨਹੀਂ ਹੈ।[/caption] [caption id="attachment_161322" align="alignnone" width="1200"] ਕਿਸਾਨਾਂ ਦੇ ਇੱਕ ਪਰਿਵਾਰ ਤੋਂ ਆਉਣ ਵਾਲੇ ਨਟਰਾਜਨ ਚੰਦਰਸ਼ੇਖਰਨ ਨੇ ਟੀਸੀਐਸ ਨਾਲ ਇੱਕ ਇੰਟਰਨ ਵਜੋਂ ਆਪਣਾ ਕੈਰੀਅਰ ਸ਼ੁਰੂ ਕੀਤਾ ਤੇ ਫਿਰ ਟਾਟਾ ਸੰਨਜ਼ ਦੇ ਚੇਅਰਮੈਨ ਬਣੇ। ਦੱਸ ਦੇਈਏ ਕਿ ਨਟਰਾਜਨ ਚੰਦਰਸ਼ੇਖਰਨ ਨੂੰ ਬਿਜ਼ਨਸ ਤੇ ਮੀਡੀਆ ਸਰਕਲ ਵਿੱਚ ਚੰਦਰ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ।[/caption] [caption id="attachment_161323" align="alignnone" width="1200"] 2017 ਵਿੱਚ, ਨਟਰਾਜਨ ਚੰਦਰਸ਼ੇਖਰਨ ਟਾਟਾ ਸੰਨਜ਼ ਵਿੱਚ ਉਸ ਸਮੇਂ ਸ਼ਾਮਲ ਹੋਏ ਜਦੋਂ ਸਾਇਰਸ ਮਿਸਤਰੀ ਦੇ ਕਾਰਜਕਾਲ ਦੌਰਾਨ ਬੋਰਡਰੂਮ 'ਚ ਹੰਗਾਮਾ ਸੀ। ਤਾਮਿਲਨਾਡੂ ਦੇ ਮੋਹਨੂਰ ਪਿੰਡ ਵਿੱਚ 1963 ਵਿੱਚ ਇੱਕ ਕਿਸਾਨ ਪਰਿਵਾਰ ਵਿੱਚ ਜਨਮੇ ਐਨ ਚੰਦਰਸ਼ੇਖਰਨ ਦਾ ਝੁਕਾਅ ਬਚਪਨ ਤੋਂ ਹੀ ਕੰਪਿਊਟਰ ਪ੍ਰੋਗਰਾਮਿੰਗ ਵੱਲ ਸੀ।[/caption] [caption id="attachment_161324" align="alignnone" width="753"] ਐਨ ਚੰਦਰਸ਼ੇਖਰਨ ਨੇ ਇੱਕ ਸਰਕਾਰੀ ਸਕੂਲ ਵਿੱਚ ਆਪਣੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਕੋਇੰਬਟੂਰ ਇੰਸਟੀਚਿਊਟ ਆਫ ਟੈਕਨਾਲੋਜੀ ਤੋਂ ਅਪਲਾਈਡ ਸਾਇੰਸਜ਼ ਵਿੱਚ ਆਪਣੀ ਡਿਗਰੀ ਪੂਰੀ ਕੀਤੀ। ਉਸ ਕੋਲ ਤਿਰੂਚਿਰਾਪੱਲੀ ਦੇ ਖੇਤਰੀ ਇੰਜੀਨੀਅਰਿੰਗ ਕਾਲਜ ਤੋਂ ਕੰਪਿਊਟਰ ਐਪਲੀਕੇਸ਼ਨ ਦੀ ਮਾਸਟਰ ਡਿਗਰੀ ਹੈ।[/caption] [caption id="attachment_161325" align="alignnone" width="2048"] ਆਪਣੀ ਇੰਜਨੀਅਰਿੰਗ ਪੂਰੀ ਕਰਨ ਤੋਂ ਬਾਅਦ, ਨਟਰਾਜਨ ਚੰਦਰਸ਼ੇਖਰਨ 1987 ਵਿੱਚ ਇੱਕ ਇੰਟਰਨ ਵਜੋਂ ਟੀਸੀਐਸ ਵਿੱਚ ਸ਼ਾਮਲ ਹੋਏ। ਇਸ ਦੌਰਾਨ ਅਗਲੇ ਦੋ ਦਹਾਕਿਆਂ ਵਿੱਚ ਉਹ ਸਫ਼ਲਤਾ ਦੀਆਂ ਪੌੜੀਆਂ ਚੜ੍ਹਦਾ ਰਿਹਾ।[/caption] [caption id="attachment_161326" align="alignnone" width="845"] ਸਤੰਬਰ 2007 ਵਿੱਚ, ਉਸਨੂੰ TCS ਬੋਰਡ ਵਿੱਚ ਸ਼ਾਮਲ ਕੀਤਾ ਤੇ ਉਸਨੂੰ ਕੰਪਨੀ ਦੇ ਮੁੱਖ ਸੰਚਾਲਨ ਅਧਿਕਾਰੀ ਵਜੋਂ ਚਾਰਜ ਦਿੱਤਾ ਗਿਆ। ਆਪਣੀ ਸਖ਼ਤ ਮਿਹਨਤ ਤੇ ਦ੍ਰਿੜ ਇਰਾਦੇ ਕਾਰਨ ਐਨ ਚੰਦਰਸ਼ੇਖਰਨ ਅਕਤੂਬਰ 2009 ਵਿੱਚ ਸੀਈਓ ਬਣੇ। 46 ਸਾਲ ਦੀ ਉਮਰ ਵਿੱਚ, ਉਹ ਟਾਟਾ ਸਮੂਹ ਦੇ ਸਭ ਤੋਂ ਘੱਟ ਉਮਰ ਦੇ ਸੀਈਓਜ਼ ਵਿੱਚੋਂ ਇੱਕ, ਐਸ. ਰਾਮਦੁਰਾਈ ਦੀ ਥਾਂ ਲੈ ਲਈ।[/caption] [caption id="attachment_161327" align="alignnone" width="744"] ਨਟਰਾਜਨ ਚੰਦਰਸ਼ੇਖਰਨ ਦੇ ਮਾਰਗਦਰਸ਼ਨ ਵਿੱਚ, ਟਾਟਾ ਸਮੂਹ ਨੇ 2017 ਵਿੱਚ 36,728 ਕਰੋੜ ਰੁਪਏ ਤੋਂ 2022 ਵਿੱਚ 64,267 ਕਰੋੜ ਰੁਪਏ ਦਾ ਸੰਯੁਕਤ ਲਾਭ ਪ੍ਰਾਪਤ ਕਰਨ ਵਿੱਚ ਕਾਮਯਾਬ ਰਿਹਾ। ਪਿਛਲੇ 5 ਸਾਲਾਂ 'ਚ ਟਾਟਾ ਗਰੁੱਪ ਦੀ ਆਮਦਨ 6.37 ਲੱਖ ਕਰੋੜ ਰੁਪਏ ਤੋਂ ਵਧ ਕੇ 2017 'ਚ 9.44 ਲੱਖ ਕਰੋੜ ਰੁਪਏ ਹੋ ਗਈ।[/caption] [caption id="attachment_161328" align="alignnone" width="751"] ਐਨ ਚੰਦਰਸ਼ੇਖਰਨ ਦਾ ਸਾਲ 2019 ਵਿੱਚ 65 ਕਰੋੜ ਰੁਪਏ ਦਾ ਸਾਲਾਨਾ ਸੈਲਰੀ ਪੈਕੇਜ ਸੀ, ਜੋ ਕਿ 2021-2022 ਵਿੱਚ ਟਾਟਾ ਗਰੁੱਪ ਦੇ ਚੇਅਰਮੈਨ ਨੂੰ 109 ਕਰੋੜ ਰੁਪਏ ਦਾ ਪੈਕੇਜ ਮਿਲਿਆ। ਇਸ ਦੇ ਨਾਲ, ਉਹ ਭਾਰਤ ਵਿੱਚ ਸਭ ਤੋਂ ਵੱਧ ਤਨਖਾਹ ਲੈਣ ਵਾਲੇ ਕਾਰੋਬਾਰੀ ਕਾਰਜਕਾਰੀ ਬਣ ਗਏ।[/caption] [caption id="attachment_161329" align="alignnone" width="1080"] 2020 ਵਿੱਚ, ਐਨ ਚੰਦਰਸ਼ੇਖਰਨ ਨੇ ਮੁੰਬਈ ਦੇ ਪੇਡਰ ਰੋਡ ਲਗਜ਼ਰੀ ਟਾਵਰ ਵਿੱਚ 98 ਕਰੋੜ ਰੁਪਏ ਵਿੱਚ ਇੱਕ ਡੁਪਲੈਕਸ ਫਲੈਟ ਖਰੀਦਿਆ। ਉਸ ਸਮੇਂ 6000 ਵਰਗ ਫੁੱਟ 'ਚ ਫੈਲੇ ਇਸ ਫਲੈਟ ਦਾ ਕਿਰਾਇਆ 20 ਲੱਖ ਰੁਪਏ ਪ੍ਰਤੀ ਮਹੀਨਾ ਸੀ।[/caption]