ਕੌਮੀ ਇਨਸਾਫ਼ ਮੋਰਚੇ ਦੇ ਆਗੂ ਗੁਰਚਰਨ ਸਿੰਘ ਹਵਾਰਾ ਅਤੇ ਬੁਲਾਰੇ ਭਾਈ ਗੁਰਦੀਪ ਸਿੰਘ ਬਠਿੰਡਾ ਨੇ ਸਾਂਝੇ ਬਿਆਨ ਵਿੱਚ ਦੱਸਿਆ ਕਿ ਕੌਮੀ ਇਨਸਾਫ਼ ਮੋਰਚਾ ਪਿੱਛਲੇ 2 ਸਾਲਾ,ਤੋ ਸਾਂਤਮਈ ਢੰਗ ਨਾਲ਼ ਮੋਹਾਲੀ ਵਿਖੇ ਚਲ ਰਿਹਾ ਹੈ। ਮੋਰਚੇ ਦੀਆਂ ਮੁੱਖ ਮੰਗਾਂ , ਬੰਦੀ ਸਿੰਘਾਂ ਦੀਆਂ ਰਿਹਾਈਆਂ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾਵਾਂ, ਤੇ ਬਹਿਬਲ – ਕੋਟਕਪੂਰਾ ਗੋਲੀ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦੇ ਮਸਲਿਆਂ ਨੂੰ 24 ਘੰਟਿਆਂ ਵਿੱਚ ਹੱਲ ਕਰਨ ਦਾ ਦਾਅਵਾ ਕਰਨ ਵਾਲੇ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ, ਦੋ ਸਾਲਾਂ ਵਿੱਚ ਮੋਰਚੇ ਦੀ ਗਲਬਾਤ ਸੁਣਨ ਲਈ ਵੀ ਤਿਆਰ ਨਹੀਂ ।
ਭਗਵੰਤ ਸਿੰਘ ਮਾਨ ਆਪਣਾ ਪੀ ਏ ਵੀ ਆਪਣੀ ਮਰਜੀ ਨਾਲ ਨਹੀਂ ਲਗਾ ਸਕਦਾ। ਪੀ ਏ ਲਗਾਉਣ ਦਾ ਫੈਸਲਾ ਵੀ ਕੇਜਰੀਵਾਲ ਨੇ ਕਰਨਾ ਹੈ, ਇਹ ਸੰਵਿਧਾਨ ਦੀ ਉਲੰਘਣਾ ਹੈ ਅਤੇ ਪੰਜਾਬ ਦੀ ਅਣਖ ਨੂੰ ਵੀ ਵੰਗਾਰ ਹੈ। ਮੋਦੀ ਸਰਕਾਰ, ਕੇਜਰੀਵਾਲ , ਅਤੇ ਭਗਵੰਤ ਸਿੰਘ ਮਾਨ, ਜੇਤੂ ਕਿਸਾਨ ਮੋਰਚੇ ਤੋ ਭੈ- ਭੀਤ ਹੋ ਕੇ ਪੰਥ ਤੇ ਪੰਜਾਬ ਨੂੰ ਦਬਾਉਣਾ ਤੇ ਥਕਾਉਣਾ ਚਾਹੁੰਦੇ ਹਨ।
ਕੌਮੀ ਇਨਸਾਫ਼ ਮੋਰਚੇ ਵਲੋ 23 ਨਵੰਬਰ ਨੂੰ 11 ਵਜੇ ਮੋਰਚਾ ਸਥਾਨ ਵਿਖੇ ਕਿਸਾਨ ਜਥੇਬੰਦੀਆਂ , ਧਾਰਮਿਕ ਜਥੇਬੰਦੀਆਂ, ਪੰਥਕ ਜਥੇਬੰਦੀਆਂ, ਦਲਿਤ ਜਥੇਬੰਦੀਆਂ , ਹਿੰਦੂ ਜਥੇਬੰਦੀਆਂ ,ਮੁਸਲਮਾਨ ਜਥੇਬੰਦੀਆਂ ਅਤੇ ਬੁੱਧੀਜੀਵੀਆਂ ਦੀ ਸਾਂਝੀ ਮੀਟਿੰਗ ਪੰਜਾਬ ਸਰਕਾਰ ਤੇ ਮੋਦੀ ਸਰਕਾਰ ਦੀਆਂ ਤਾਂਨਾਸ਼ਾਹ ਅਤੇ ਫ਼ਿਰਕੂ ਨੀਤੀਆਂ ਦਾ ਮੂੰਹ ਤੋੜ ਜਵਾਬ ਦੇਣ ਲਈ ਕਰੋ ਜਾਂ ਮਰੋ ਦੀ ਨੀਤੀ ਮੁਤਾਬਿਕ ਸਖ਼ਤ ਫੈਸਲੇ ਲੈਣ ਲਈ ਸੱਦੀ ਗਈ ਹੈ, ਸਾਰੇ ਪੰਜਾਬ ਦੇ ਇਨਸਾਫ਼ ਪਸੰਦ ਆਗੂਆਂ ਨੂੰ ਮੀਟਿੰਗ ਵਿੱਚ ਪੁੱਜਣ ਦੀ ਹਾਰਦਿਕ ਬੇਨਤੀ ਹੈ।