ਸ਼ੁੱਕਰਵਾਰ, ਅਗਸਤ 22, 2025 09:41 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home Featured

Jagdeep Dhankar: ਜਾਣੋ ਕੌਣ ਹਨ ਜਗਦੀਪ ਧਨਖੜ, ਜੋ ਦੇਸ਼ ਦੇ ਬਣੇ ਨਵੇਂ ਉਪ ਰਾਸ਼ਟਰਪਤੀ

ਵੱਡੀ ਖ਼ਬਰ: ਭਾਰਤ ਦੇ ਉੱਪ ਰਾਸ਼ਟਰਪਤੀ ਹੋਣਗੇ NDA ਉਮੀਦਵਾਰ ਜਗਦੀਪ ਧਨਖੜ

by propunjabtv
ਅਗਸਤ 6, 2022
in Featured, Featured News, ਦੇਸ਼
0

ਭਾਰਤ ਦੇ ਉੱਪ ਰਾਸ਼ਟਰਪਤੀ ਦੇ ਅਹੁਦੇ ਲਈ ਅੱਜ ਹੋਈਆਂ ਚੋਣਾਂ ਦਾ ਨਤੀਜਾ ਆ ਗਿਆ ਹੈ, ਜਿਸ ’ਚ ਰਾਸ਼ਟਰੀ ਜਨਤਾਂਤਰਿਕ ਗੱਠਜੋੜ (ਐੱਨ. ਡੀ. ਏ.) ਦੇ ਉੱਪ ਰਾਸ਼ਟਰਪਤੀ ਅਹੁਦੇ ਦੇ ਉਮੀਦਵਾਰ ਜਗਦੀਪ ਧਨਖੜ ਨੇ ਜਿੱਤ ਦਰਜ ਕੀਤੀ ਹੈ। ਉਨ੍ਹਾਂ ਨੂੰ 528 ਵੋਟਾਂ ਪ੍ਰਾਪਤ ਹੋਈਆਂ, ਜਦਕਿ ਮਾਰਗਰੇਟ ਅਲਵਾ ਨੂੰ 182 ਵੋਟਾਂ ਪਈਆਂ। ਇਸ ਤਰ੍ਹਾਂ ਜਗਦੀਪ ਧਨਖੜ ਨੇ ਵਿਰੋਧੀ ਧਿਰ ਦੀ ਸਾਂਝੀ ਉਮੀਦਵਾਰ ਮਾਰਗਰੇਟ ਅਲਵਾ ਨੂੰ 346 ਵੋਟਾਂ ਨਾਲ ਹਰਾਇਆ। ਇਸ ਤਰ੍ਹਾਂ ਐੱਨ. ਡੀ. ਏ. ਉਮੀਦਵਾਰ ਧਨਖੜ ਨੇ ਵੱਡੀ ਜਿੱਤ ਦਰਜ ਕੀਤੀ। ਇਸ ਦੌਰਾਨ 780 ’ਚੋਂ 725 ਸੰਸਦ ਮੈਂਬਰਾਂ ਨੇ ਉਪ ਰਾਸ਼ਟਰਪਤੀ ਦੀ ਚੋਣ ’ਚ ਵੋਟ ਦੀ ਵਰਤੋਂ ਕੀਤੀ। ਭਾਜਪਾ ਦੇ ਦੋ ਸੰਸਦ ਮੈਂਬਰ ਸਿਹਤ ਕਾਰਨਾਂ ਕਰਕੇ ਵੋਟ ਨਹੀਂ ਪਾ ਸਕੇ। ਭਾਜਪਾ ਦੇ ਸੰਸਦ ਮੈਂਬਰ ਸੰਨੀ ਦਿਓਲ ਤੇ ਸੰਜੇ ਧੋਤਰੇ ਨੇ ਵੋਟ ਨਹੀਂ ਪਾਈ। ਟੀ.ਐੱਮ.ਸੀ. ਦੇ ਦੋ ਸੰਸਦ ਮੈਂਬਰਾਂ ਸ਼ਿਸ਼ੀਰ ਅਧਿਕਾਰੀ ਅਤੇ ਭਰਾ ਦੁਬਯੇਂਦੂ ਅਧਿਕਾਰੀ ਨੇ ਆਪਣੀ ਵੋਟ ਦੀ ਵਰਤੋਂ ਕੀਤੀ, ਜਦਕਿ ਟੀ.ਐੱਮ.ਸੀ. ਨੇ ਵੋਟਿੰਗ ਤੋਂ ਦੂਰੀ ਬਣਾਉਣ ਦਾ ਫ਼ੈਸਲਾ ਕੀਤਾ ਹੋਇਆ ਸੀ।

ਅਜਿਹਾ ਸੀ ਜਗਦੀਪ ਧਨਖੜ ਦਾ ਸਿਆਸੀ ਸਫਰ

ਰਾਜਸਥਾਨ ਦੇ ਝੁੰਝਨੂ ਨਾਲ ਸਬੰਧਤ ਜਗਦੀਪ ਧਨਖੜ ਕੇਂਦਰੀ ਮੰਤਰੀ ਵੀ ਰਹਿ ਚੁੱਕੇ ਹਨ। ਧਨਖੜ 1989 ਤੋਂ 91 ਤੱਕ ਝੁੰਝੁਨੂ ਤੋਂ ਜਨਤਾ ਦਲ ਦੇ ਮੈਂਬਰ ਰਹੇ। ਇਸ ਤੋਂ ਬਾਅਦ ਉਹ ਕਾਂਗਰਸ ਵਿਚ ਚਲੇ ਗਏ। ਉਨ੍ਹਾਂ ਨੇ ਕਾਂਗਰਸ ਦੀ ਟਿਕਟ ‘ਤੇ ਕਿਸ਼ਨਗੰਜ ਅਤੇ ਅਜਮੇਰ ਤੋਂ ਲੋਕ ਸਭਾ ਚੋਣਾਂ ਲੜੀਆਂ ਪਰ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਬਾਅਦ ਧਨਖੜ 2003 ‘ਚ ਭਾਜਪਾ ‘ਚ ਸ਼ਾਮਲ ਹੋ ਗਏ। ਧਨਖੜ ਇਕ ਸਿਆਸਤਦਾਨ ਹੀ ਨਹੀਂ, ਸਗੋਂ ਇਕ ਮਸ਼ਹੂਰ ਵਕੀਲ ਵੀ ਹਨ। ਉਹ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਹਨ ਅਤੇ ਰਾਜਸਥਾਨ ਹਾਈ ਕੋਰਟ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ।

ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਐੱਮ. ਵੈਂਕਈਆ ਨਾਇਡੂ ਦਾ ਕਾਰਜਕਾਲ 10 ਅਗਸਤ ਨੂੰ ਖ਼ਤਮ ਹੋ ਰਿਹਾ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਭ ਤੋਂ ਪਹਿਲਾਂ ਵੋਟ ਪਾਉਣ ਵਾਲੇ ਸੰਸਦ ਮੈਂਬਰਾਂ ’ਚ ਸ਼ਾਮਲ ਹੋਏ। ਓਧਰ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵ੍ਹੀਲਚੇਅਰ ’ਤੇ ਸੰਸਦ ਭਵਨ ਪਹੁੰਚੇ ਅਤੇ ਉੱਪ ਰਾਸ਼ਟਰਪਤੀ ਚੋਣ ’ਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ। ਇਸ ਤੋਂ ਇਲਾਵਾ ਵੱਡੀ ਗਿਣਤੀ ’ਚ ਲੋਕ ਸਭਾ ਅਤੇ ਰਾਜ ਸਭਾ ਦੇ ਸੰਸਦ ਮੈਂਬਰਾਂ ਨੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕੀਤੀ।

ਭਾਰਤ ਦੇ ਉੱਪ ਰਾਸ਼ਟਰਪਤੀ, ਜੋ ਦੇਸ਼ ‘ਚ ਦੂਜਾ ਸਰਵਉੱਚ ਸੰਵਿਧਾਨਕ ਅਹੁਦਾ ਹੈ, ਦੀਆਂ ਚੋਣਾਂ ਇਕ ਚੋਣ ਮੰਡਲ ਦੇ ਮਾਧਿਅਮ ਨਾਲ ਹੁੰਦੀਆਂ ਹਨ, ਜਿਸ ’ਚ ਰਾਜ ਸਭਾ ਅਤੇ ਲੋਕ ਸਭਾ ਦੇ ਮੈਂਬਰ ਹੁੰਦੇ ਹਨ। ਪੇਸ਼ੇ ਤੋਂ ਵਕੀਲ ਧਨਖੜ 1989 ’ਚ ਰਾਜਨੀਤੀ ’ਚ ਸ਼ਾਮਲ ਹੋਏ। ਉਹ ਜੁਲਾਈ 2019 ’ਚ ਪੱਛਮੀ ਬੰਗਾਲ ਦੇ ਰਾਜਪਾਲ ਬਣੇ ਅਤੇ ਉਦੋਂ ਤੋਂ ਮਮਤਾ ਬੈਨਰਜੀ ਸਰਕਾਰ ਨਾਲ ਆਪਣੇ ਅਸ਼ਾਂਤ ਸੰਬੰਧਾਂ ਨੂੰ ਲੈ ਕੇ ਸੁਰਖੀਆਂ ਬਟੋਰ ਰਹੇ ਹਨ। ਉਨ੍ਹਾਂ ਨੇ ਪੱਛਮੀ ਬੰਗਾਲ ਦੇ ਰਾਜਪਾਲ ਦੇ ਰੂਪ ’ਚ ਆਪਣਾ ਅਸਤੀਫ਼ਾ ਦੇ ਦਿੱਤਾ। ਮਾਰਗਰੇਟ ਅਲਵਾ ਨੇ 19 ਜੁਲਾਈ ਨੂੰ ਉੱਪ ਰਾਸ਼ਟਰਪਤੀ ਚੋਣਾਂ ਲਈ ਆਪਣਾ ਨਾਮਜ਼ਦਗੀ ਪੱਤਰ ਦਾਖ਼ਲ ਕੀਤਾ। ਵਿਰੋਧੀ ਦਲਾਂ ਨੇ 17 ਜੁਲਾਈ ਨੂੰ ਰਾਜਸਥਾਨ ਦੇ ਸਾਬਕਾ ਰਾਜਪਾਲ ਨੂੰ ਉੱਪ ਰਾਸ਼ਟਰਪਤੀ ਚੋਣਾਂ ਲਈ ਆਪਣੇ ਸੰਯੁਕਤ ਉਮੀਦਵਾਰ ਦੇ ਰੂਪ ’ਚ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਕੀਤਾ। ਅਲਵਾ ਨੂੰ ਮੈਦਾਨ ’ਚ ਉਤਾਰਨ ਦਾ ਫ਼ੈਸਲਾ ਐੱਨ. ਸੀ. ਪੀ. ਸੁਪਰੀਮੋ ਸ਼ਰਦ ਪਵਾਰ ਦੇ ਘਰ 17 ਪਾਰਟੀਆਂ ਦੇ ਵਿਰੋਧੀ ਨੇਤਾਵਾਂ ਦੀ ਬੈਠਕ ’ਚ ਲਿਆ ਗਿਆ।

Tags: countryJagdeep Dhankharnew Vice President
Share222Tweet139Share56

Related Posts

ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਐੱਨਡੀਏ ਦੇ ਉਮੀਦਵਾਰ ਸੀਪੀ ਰਾਧਾਕਿ੍ਰਸ਼ਨਨ ਨਾਲ ਕੀਤੀ ਮੁਲਾਕਾਤ

ਅਗਸਤ 22, 2025

Health News: ਕੰਨ ‘ਚ ਖੁਰਕ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਨਾ ਜਿਵੇਂ ਵੱਡੀ ਪ੍ਰੇਸ਼ਾਨੀ, ਪੜ੍ਹੋ ਪੂਰੀ ਖ਼ਬਰ

ਅਗਸਤ 22, 2025

ਜਸਵਿੰਦਰ ਭੱਲਾ ਦੀ ਮੌਤ ਦਾ ਕੀ ਰਿਹਾ ਕਾਰਨ, ਕਿੰਝ Comady King ਛੱਡ ਗਏ ਸਦਾ ਲਈ

ਅਗਸਤ 22, 2025

ਹੁਣ ਘਰ ਖਰੀਦਣਾ ਹੋ ਜਾਵੇਗਾ ਸਸਤਾ!, GST ਸਲੈਬ ‘ਚ ਹੋਇਆ ਵੱਡਾ ਬਦਲਾਅ

ਅਗਸਤ 22, 2025

ਪੰਜਾਬ ‘ਚ ਜਾਰੀ ਹੋਇਆ ਮੀਂਹ ਲਈ ਅਲਰਟ, ਹੜ੍ਹਾਂ ਦੀ ਲਪੇਟ ‘ਚ ਇਹ 7 ਜ਼ਿਲ੍ਹੇ

ਅਗਸਤ 22, 2025

ਟਰੰਪ ਦੇ ਟੈਰਿਫ ਦਾ ਹੱਲ ਲੱਭਣ ਲਈ ਭਾਰਤ ਨੇ ਖੋਲ੍ਹਿਆ ਡਿਪਲੋਮੈਟਿਕ ਚੈਨਲ!

ਅਗਸਤ 22, 2025
Load More

Recent News

ਸੰਸਦ ਮੈਂਬਰ (ਰਾਜ ਸਭਾ) ਸਤਨਾਮ ਸਿੰਘ ਸੰਧੂ ਨੇ ਉਪ ਰਾਸ਼ਟਰਪਤੀ ਦੇ ਅਹੁਦੇ ਲਈ ਐੱਨਡੀਏ ਦੇ ਉਮੀਦਵਾਰ ਸੀਪੀ ਰਾਧਾਕਿ੍ਰਸ਼ਨਨ ਨਾਲ ਕੀਤੀ ਮੁਲਾਕਾਤ

ਅਗਸਤ 22, 2025

Health News: ਕੰਨ ‘ਚ ਖੁਰਕ ਨੂੰ ਨਾ ਕਰੋ ਨਜ਼ਰਅੰਦਾਜ਼, ਹੋ ਨਾ ਜਿਵੇਂ ਵੱਡੀ ਪ੍ਰੇਸ਼ਾਨੀ, ਪੜ੍ਹੋ ਪੂਰੀ ਖ਼ਬਰ

ਅਗਸਤ 22, 2025

ਜਸਵਿੰਦਰ ਭੱਲਾ ਦੀ ਮੌਤ ਦਾ ਕੀ ਰਿਹਾ ਕਾਰਨ, ਕਿੰਝ Comady King ਛੱਡ ਗਏ ਸਦਾ ਲਈ

ਅਗਸਤ 22, 2025

ਹੁਣ ਘਰ ਖਰੀਦਣਾ ਹੋ ਜਾਵੇਗਾ ਸਸਤਾ!, GST ਸਲੈਬ ‘ਚ ਹੋਇਆ ਵੱਡਾ ਬਦਲਾਅ

ਅਗਸਤ 22, 2025

ਪੰਜਾਬ ‘ਚ ਜਾਰੀ ਹੋਇਆ ਮੀਂਹ ਲਈ ਅਲਰਟ, ਹੜ੍ਹਾਂ ਦੀ ਲਪੇਟ ‘ਚ ਇਹ 7 ਜ਼ਿਲ੍ਹੇ

ਅਗਸਤ 22, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.