ਪਟਿਆਲਾ ‘ਚ ਇੱਕ ਵਾਰ ਫਿਰ ਸਰਗਰਮ ਹੋਏ ਨਵਜੋਤ ਕੌਰ ਸਿੱਧੂ ਕੈਂਸਰ ਚੈੱਕਅਪ ਦੇ ਲਈ ਸ਼ਹਿਰ ਨਿਵਾਸੀਆਂ ਦੇ ਨਾਲ ਮੀਟਿੰਗ ‘ਚ ਰਾਜਨੀਤਿਕ ਕੈਰੀਅਰ ਤੇ ਪਟਿਆਲਾ ਤੋਂ ਚੋਣਾਂ ਲੜਨ ‘ਤੇ ਪੁੱਛੇ ਸਵਾਲ ‘ਤੇ ਉਨ੍ਹਾਂ ਨੇ ਕਿਹਾ ਕਿ ਪਾਰਟੀ ਦਾ ਜੋ ਹੁਕਮ ਹੋਵੇਗਾ ਉਸਨੂੰ ਮੰਨ ਕੇ ਹੀ ਕੰਮ ਕਰਾਂਗੀ।
ਨਵਜੋਤ ਕੌਰ ਸਿੱਧੂ ਨੇ ਸੁਖਪਾਲ ਸਿੰਘ ਖਹਿਰਾ ਤੇ ਮਨਪ੍ਰੀਤ ਬਾਦਲ ਦੇ ਖਿਲਾਫ ਕਾਰਵਾਈ ‘ਤੇ ਕਿਹਾ ਕਿ ਕਿਸੇ ਨੂੰ ਵੀ ਜਾਂਚ ਤੋਂ ਭੱਜਣਾ ਨਹੀਂ ਚਾਹੀਦਾ ਜੇਕਰ ਤੁਸੀਂ ਸੱਚੇ ਹੋ ਤਾਂ ਆਪਣੀ ਸਚਾਈ ਸਾਬਤ ਕਰੋ ਪਰ ਉਨ੍ਹਾਂ ਦੇ ਖਿਲਾਫ ਕਾਰਵਾਈ ਦਾ ਢੰਗ ਗਲਤ ਹੈ ਕਿਸੇ ਨੂੰ ਸਿਆਸੀ ਫਾਇਦੇ ਲਈ ਇਸ ਤਰ੍ਹਾਂ ਪ੍ਰੇਸ਼ਾਨ ਕਰਨਾ ਸਹੀ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੇ ਕਿਸੇ ਸਖਖ ਨੂੰ ਹੱਥ ਤੱਕ ਨਹੀਂ ਲਗਾਇਆ ਸੀ ਪਰ ਫਿਰ ਵੀ ਰਾਜਸੀ ਰੰਜਿਸ਼ ਦੇ ਚਲਦਿਆਂ ਉਨ੍ਹਾਂ ਨੂੰ ਇੰਨੇ ਸਾਲ ਤੱਕ ਕੇਸ ‘ਚ ਉਲਝਾਏ ਰੱਖਿਆ ਤੇ ਇਕ ਸਾਲ ਦੀ ਸਜ਼ਾ ਵੀ ਹੋ ਗਈ।’ਆਪ’ ਦੇ ਨਾਲ ਗਠਬੰਧਨ ‘ਤੇ ਉਨ੍ਹਾਂ ਨੇ ਕਿਹਾ ਕਿ ਅਸੀਂ ਹਾਈ ਕਮਾਨ ਦਾ ਹਰ ਫੈਸਲਾ ਮੰਨਾਂਗੇ।