ਸਾਬਕਾ ਕ੍ਰਿਕਟਰ ਅਤੇ ਕਾਂਗਰਸ ਦੇ ਸਾਬਕਾ ਸੂਬਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੀ ਧਰਮਪਤਨੀ ਡਾ. ਨਵਜੋਤ ਕੌਰ ਸਿੱਧੂ ਦਾ ਵੀਰਵਾਰ ਨੂੰ ਯਮੁਨਾਨਗਰ ਦੇ ਇਕ ਹਸਪਤਾਲ ‘ਚ ਕੈਂਸਰ ਦਾ ਆਪ੍ਰੇਸ਼ਨ ਹੋਇਆ।ਵੀਰਵਾਰ ਨੂੰ ਹੀ ਨਵਜੋਤ ਸਿੰਘ ਸਿੱਧੂ ਆਪਣੀ ਪਤਨੀ ਨਵਜੋਤ ਕੌਰ ਨੂੰ ਲੈ ਕੇ ਹਸਪਤਾਲ ਪਹੁੰਚੇ ਸਨ।ਸ਼ਾਮ 5 ਵਜੇ ਉਨ੍ਹਾਂ ਦੀ ਬ੍ਰੈਸਟ ਕੈਂਸਰ ਦੀ ਸਰਜਰੀ ਡਾ. ਰੁਪਿੰਦਰ ਸਿੰਘ ਨੇ ਸ਼ੁਰੂ ਕੀਤੀ, ਜਿਸ ‘ਚ ਢਾਈ ਤੋਂ 3ਘੰਟਿਆਂ ਦਾ ਸਮਾਂ ਲੱਗਿਆ।ਨਵਜੋਤ ਕੌਰ ਪਿਛਲੇ 11 ਮਹੀਨਿਆਂ ਤੋਂ ਆਪਣਾ ਇਲਾਜ ਇੱਥੋਂ ਕਰਵਾ ਰਹੇ ਹਨ।ਨਵਜੋਤ ਸਿੱਧੂ ਨੇ ਟਵੀਟ ਕਰਕੇ ਇਸਦੀ ਜਾਣਕਾਰੀ ਦਿੱਤੀ ਹੈ।
ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਨਵਜੋਤ ਸਿੱਧੂ ਨੇ ਦੱਸਿਆ ਕਿ ਇਹ ਆਪ੍ਰੇਸ਼ਨ ਕਰੀਬ ਸਾਢੇ ਤਿੰਨ ਘੰਟੇ ਚੱਲਿਆ।ਉਨ੍ਹਾਂ ਆਪਣੀ ਪਤਨੀ ਦੀ ਤਾਰੀਫ ਕਰਦਿਆਂ ਕਿਹਾ ਕਿ ਉਸਦਾ ਸੰਕਲਪ ਅਡੋਲ ਹੈ ਤੇ ਉਸਦੇ ਚਿਹਰੇ ‘ਤੇ ਹਮੇਸ਼ਾ ਮੁਸਕਰਾਹਟ ਰਹਿੰਦੀ ਹੈ।ਉਨ੍ਹਾਂ ਨੇ ਡਾ. ਨਵਜੋਤ ਕੌਰ ਸਿੱਧੂ ਦੀ ਹਿੰਮਤ ਨੂੰ ਸਲਾਮ ਕੀਤਾ ਹੈ।ਸਿੱਧੂ ਨੇ ਟਵੀਟ ਕੀਤਾ, ‘ਆਪ੍ਰੇਸ਼ਨ ਸਾਢੇ ਤਿੰਂ ਘੰਟੇ ਚੱਲਿਆ।ਪ੍ਰਭਾਵਿਤ ਚਮੜੀ ਨੂੰ ਹਟਾਇਆ ਗਿਆ ਅਤੇ ਫਲੈਪਾਂ ਨਾਲ ਪੁਨਰ-ਨਿਰਮਾਣ ਕੀਤਾ ਗਿਆ।ਉਸ (ਡਾ. ਨਵਜੋਤ ਕੌਰ ਸਿੱਧੂ) ਦਾ ਸੰਕਲਪ ਅਡੋਲ ਹੈ, ਮੁਸਕਰਾਹਟ ਉਸਦੇ ਚਿਹਰੇ ਨੂੰ ਕਦੇ ਨਹੀਂ ਛੱਡਦੀ-ਹਿੰਮਤ ਤੇਰਾ ਨਾਮ ‘ਨੋਨੀ’ ਹੈ…।’
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਨੇਬੀਤੇ ਦਿਨੀਂ ਦੱਸਿਆ ਸੀ ਕਿ ਉਨ੍ਹਾਂ ਦੀ ਪਤਨੀ ਦਾ ਯਮੁਨਾਨਗਰ ‘ਚ ਆਪ੍ਰੇਸ਼ਨ ਹੋਵੇਗਾ।ਇਹ ਉਨ੍ਹਾਂ ਦਾ ਬ੍ਰੈਸਟ ਕੈਂਸਰ ਤੋਂ ਇਲਾਜ ਲਈ ਦੂਜਾ ਆਪ੍ਰੇਸ਼ਨ ਹੈ।ਸਿੱਧੂ ਨੇ ਲਿਖਿਆ ਸੀ ਕਿ, ”ਪਤਨੀ ਦਾ ਅੱਜ ਯਮੁਨਾਨਾਗਰ ਦੇ ਡਾ. ਵਰਿਆਮ ਸਿੰਘ ਹਸਪਤਾਲ ‘ਚ ਆਪ੍ਰੇਸ਼ਨ ਕੀਤਾ ਜਾਵੇਗਾ।ਛਾਤੀ ਦੇ ਕੈਂਸਰ ਲਈ ਉਸਦਾ ਦੂਜਾ ਆਪ੍ਰੇਸ਼ਨ ਹੋਵੇਗਾ।
ਜ਼ਿਕਰਯੋਗ ਹੈ ਕਿ ਡਾਕਟਰ ਨਵਜੋਤ ਕੌਰ ਸਿੱਧੂ ਪਿਛਲੇ ਕੁਝ ਸਮੇਂ ਤੋਂ ਕੈਂਸਰ ਨਾਲ ਜੂਝ ਰਹੀ ਹੈ ਤੇ ਕੀਮੋਥਰੈਪੀਆਂ ਕਾਰਨ ਉਨਾਂ੍ਹ ਦੇ ਸਿਰ ਦੇ ਵਾਲ ਵੀ ਝੜ ਗਏ ਸਨ।ਇਸ ਔਖੇ ਸਮੇਂ ‘ਚ ਨਵਜੋਤ ਸਿਧੂ ਇਕ ਚੰਗੇ ਪਤੀ ਵਾਂਗ ਉਨ੍ਹਾਂ ਦਾ ਖਿਆਲ ਰੱਖ ਰਹੇ ਹਨ ਤੇ ਇਲਾਜ ਦੌਰਾਨ ਉਨ੍ਹਾਂ ਦਾ ਸਾਥ ਦੇ ਰਹੇ ਹਨ।ਨਵਜੋਤ ਸਿੱਧੂ ਆਪਣੀ ਪਤਨੀ ਡਾ. ਨਵਜੋਤ ਸਿਧੂ ਅਤੇ ਧੀ ਸਮੇਤ ਈਸ਼ਾ ਯੋਗ ਕੇਂਦਰ ਵੀ ਗਏ ਸਨ।