ਨਵਜੋਤ ਸਿੰਘ ਸਿੱਧੂ ਅੱਜ ਪਿੰਡ ਬਾਦਲ ਪਹੁੰਚੇ ਹਨ ਉਥੇ ਪਹੁੰਚ ਕੇ ਉਨ੍ਹਾਂ ਨੇ ਪੰਜਾਬ ਦੇ 5 ਵਾਰ ਮੁੱਖ ਰਹਿ ਚੁੱਕੇ ਸਾਬਕਾ ਸੀਅੇੱਮ ਪ੍ਰਕਾਸ਼ ਸਿੰਘ ਬਾਦਲ ਦੇ ਦਿਹਾਂਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ।

ਉਨ੍ਹਾਂ ਨੇ ਸੁਖਬੀਰ ਸਿੰਘ ਬਾਦਲ ਤੇ ਹਰਸਿਮਰਤ ਕੌਰ ਨਾਲ ਦੁੱਖ ਸਾਂਝਾ ਕੀਤਾ।

ਦੱਸ ਦੇਈਏ ਕਿ ਬੀਤੇ ਮੰਗਲਵਾਰ ਰਾਤ ਨੂੰ ਪ੍ਰਕਾਸ਼ ਸਿੰਘ ਬਾਦਲ ਨੇ ਮੁਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਏ।

ਸ. ਪ੍ਰਕਾਸ਼ ਸਿੰਘ ਬਾਦਲ ਦਾ 95 ਸਾਲ ਦੀ ਉਮਰ ‘ਚ ਦਿਹਾਂਤ ਹੋ ਗਿਆ।ਉਨ੍ਹਾਂ ਨੂੰ ਸ਼ਰਧਾਂਜਲ਼ੀ ਭੇਂਟ ਕਰਨ ਲਈ ਪੀਐੱਮ ਮੋਦੀ ਵੀ ਚੰਡੀਗੜ੍ਹ ਪਹੁੰਚੇ ਸਨ।
