ਸ਼ਾਰਦੀਆ ਨਵਰਾਤਰੀ ‘ਚ ਮਾਤਾ ਦੀ ਪੂਜਾ ਕਰਨ ਲਈ ਅਕਸਰ ਭਗਤ ਨੌ ਦਿਨਾਂ ਤੱਕ ਵਰਤ ਰੱਖਦੇ ਹਨ।ਵਰਤ ਦੇ ਇਨ੍ਹਾਂ ਦਿਨਾਂ ‘ਚ ਭਗਤ ਫਲਾਹਾਰ ਖਾਂਦੇ ਹਨ।ਵਰਤ ਰੱਖਣ ਦੀ ਸ਼ਰਧਾ ਲੋਕਾਂ ‘ਚ ਵਧਦੀ ਜਾ ਰਹੀ ਹੈ।ਅਜਿਹੇ ‘ਚ ਸਾਰੇ ਵਰਤ ‘ਚ ਵੀ ਖਾਣ ਦੇ ਲਈ ਵੱਖ ਵੱਖ ਚੀਜ਼ਾਂ ਲੱਭਦੇ ਹਨ।ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ ‘ਚੋਂ ਹੋ, ਤਾਂ ਅਸੀਂ ਅੱਜ ਤੁਹਾਡੇ ਲਈ ‘ਸਾਬੂਦਾਨਾ ਖੀਰ’ ਦੀ ਰੈਸਿਪੀ ਲਿਆਏ ਹਾਂ।ਇਹ ਖੀਰ ਬਹੁਤ ਸਵਾਦਿਸ਼ਟ ਹੁੰਦੀ ਹੈ ਤੇ ਬਣਾਉਣ ‘ਚ ਬਹੁਤ ਆਸਾਨ ਹੈ।
ਸਮੱਗਰੀ
1 ਕੱਪ ਸਾਬੂਦਾਨਾ, 1 ਲੀਟਰ ਦੁੱਧ, ਡੇਢ ਕੱਪ ਚੀਨੀ, 4 ਇਲਾਇਚੀ, ਕੇਸਰ, ਡ੍ਰਾਈ ਫ੍ਰੂਟਸ
ਬਣਾਉਣ ਦਾ ਤਰੀਕਾ: ਸਾਬੂਦਾਨਾ ਖੀਰ ਬਣਾਉਣ ਦੇ ਲਈ ਤੁਹਾਨੂੰ ਸਭ ਤੋਂ ਪਹਿਲਾਂ 1 ਕੱਪ ਸਾਬੂਦਾਨਾ ਨੂੰ ਕਰੀਬ 15 ਮਿੰਟ ਲਈ ਪਾਣੀ ‘ਚ ਭਿਓਂ ਕੇ ਰੱਖਣਾ ਹੋਵੇਗਾ।ਸਾਬੂਦਾਨਾ ਭਿਓਂਦੇ ਸਮੇਂ ਪਾਣੀ ਦਾ ਧਿਆਨ ਰੱਖੋ।ਪਾਣੀ ਨਾ ਜ਼ਿਆਦਾ ਹੋਣਾ ਚਾਹੀਦਾ ਨਾ ਹੀ ਘੱਟ।
ਸਾਬੂਦਾਨਾ ਭਿਓਣ ਦੇ ਬਾਅਦ ਇਕ ਪੈਨ ‘ਚ ਦੁੱਧ ਰੱਖੋ ਅਤੇ ਉਸ ‘ਚ ਚੀਨੀ ਪਾ ਕੇ ਗੈਸ ‘ਤੇ ਉਬਲਣ ਲਈ ਰੱਖ ਦਿਓ।ਇਸ ਸਮੇਂ ‘ਤੇ ਇਲਾਇਚੀ ਵੀ ਦੁੱਧ ‘ਚ ਪਾ ਦਿਓ।
ਹੁਣ ਦੁੱਧ ‘ਚ ਸਾਬੂਦਾਨਾ ਤੇ ਡ੍ਰਾਈ ਫ੍ਰੂਟਸ ਪਾਓ ਤੇ ਉਸ ਨੂੰ ਚੰਗੀ ਤਰ੍ਹਾਂ ਮਿਲਾਓ।ਇਸ ‘ਚ ਥੋੜ੍ਹੀ ਦੇਰ ਬਾਅਦ 1 ਕੱਪ ਪਾਣੀ ਪਾ ਦਿਓ ਅਤੇ ਇਸ ਨੂੰ ਉਦੋਂ ਤੱਕ ਪਕਾਓ, ਜਦੋਂ ਤੱਕ ਸਾਬੂਦਾਨਾ ਫੁੱਲ ਨਾ ਜਾਵੇ।
ਥੋੜ੍ਹਾ ਜਿਹਾ ਕੇਸਰ ਲਓ ਅਤੇ ਡੇਢ ਕੱਪ ਗਰਮ ਦੁੱਧ ‘ਚ ਪਾ ਕੇ ਕਰੀਬ 10 ਮਿੰਟ ਲਈ ਰੱਖ ਦਿਓ।ਜਦੋਂ ਦੁੱਧ ‘ਚ ਕੇਸਰ ਦਾ ਰੰਗ ਆ ਜਾਵੇ, ਤਾਂ ਉਸਨੂੰ ਸਾਬੂਦਾਨਾ ਖੀਰ ਵਾਲੇ ਪੈਨ ‘ਚ ਮਿਲਾਓ।
ਕੇਸਰ ਵਾਲੇ ਦੁੱਧ ਨੂੰ ਖੀਰ ਦੇ ਨਾਲ ਚੰਗੀ ਤਰ੍ਹਾਂ ਨਾਲ ਮਿਕਸ ਕਰਨ ਲਈ ਚਮਚੇ ਨਾਲ ਹਿਲਾਓ।ਤੁਹਾਡੀ ਗਰਮ ਗਰਮ ਸਾਬੂਦਾਨਾ ਖੀਰ ਬਣ ਕੇ ਤਿਆਰ ਹੈ।