Tomato Prices in India: ਦੇਸ਼ ਭਰ ‘ਚ ਟਮਾਟਰ ਦੀਆਂ ਵਧਦੀਆਂ ਕੀਮਤਾਂ ਤੋਂ ਹਰ ਕੋਈ ਪ੍ਰੇਸ਼ਾਨ ਹੈ। ਟਮਾਟਰ ਦੀ ਅਸਮਾਨੀ ਚੜ੍ਹੀ ਕੀਮਤ ਨੇ ਆਮ ਆਦਮੀ ਦਾ ਬਜਟ ਵਿਗਾੜ ਕੇ ਰੱਖ ਦਿੱਤਾ ਹੈ। ਇੰਨਾ ਹੀ ਨਹੀਂ ਖਾਣੇ ਦਾ ਸਵਾਦ ਵੀ ਟਮਾਟਰ ਤੋਂ ਬਿਨਾਂ ਖਤਮ ਹੋ ਗਿਆ ਹੈ। ਹਾਲਤ ਇਹ ਹੋ ਗਈ ਹੈ ਕਿ ਲੋਕ 1 ਕਿਲੋ ਦੀ ਬਜਾਏ 250 ਗ੍ਰਾਮ ਹੀ ਖਰੀਦ ਰਹੇ ਹਨ। ਕਿਉਂਕਿ ਕਈ ਸੂਬਿਆਂ ‘ਚ ਟਮਾਟਰ ਦੇ ਭਾਅ 100 ਤੋਂ 300 ਰੁਪਏ ਤੱਕ ਪਹੁੰਚ ਗਏ ਹਨ। ਪਰ ਇਸ ਦੌਰਾਨ ਸਹਿਕਾਰੀ ਸੰਗਠਨ ਨੈਸ਼ਨਲ ਕੋਆਪਰੇਟਿਵ ਕੰਜ਼ਿਊਮਰ ਫੈਡਰੇਸ਼ਨ ਆਫ ਇੰਡੀਆ (ਐੱਨ.ਸੀ.ਸੀ.ਐੱਫ.) ਨੇ ਟਮਾਟਰਾਂ ਦੀਆਂ ਕੀਮਤਾਂ ‘ਚ ਵੱਡੀ ਰਿਆਇਤ ਦਿੱਤੀ ਹੈ। ਇਸ ਕਾਰਨ ਉਸ ਨੇ 560 ਟਨ ਤੋਂ ਵੱਧ ਟਮਾਟਰ ਵੇਚੇ।
NCCF ਨੇ ਐਤਵਾਰ ਨੂੰ ਕਿਹਾ ਕਿ ਉਸਨੇ ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਪਿਛਲੇ 15 ਦਿਨਾਂ ਵਿੱਚ 560 ਟਨ ਟਮਾਟਰ ਸਬਸਿਡੀ ਵਾਲੀਆਂ ਦਰਾਂ ‘ਤੇ ਵੇਚੇ ਹਨ। ਪ੍ਰਮੁੱਖ ਟਮਾਟਰ ਉਤਪਾਦਕ ਸੂਬਿਆਂ ‘ਚ ਭਾਰੀ ਮੀਂਹ ਕਾਰਨ ਪ੍ਰਚੂਨ ਬਾਜ਼ਾਰ ‘ਚ ਟਮਾਟਰ ਦੀ ਕੀਮਤ ਅਜੇ ਤੱਕ ਹੇਠਾਂ ਨਹੀਂ ਆਈ ਹੈ। ਇਸ ਕਾਰਨ ਐਨਸੀਸੀਐਫ ਨੇ ਸਬਸਿਡੀ ਵਾਲੇ ਰੇਟਾਂ ’ਤੇ ਟਮਾਟਰ ਵੇਚਣਾ ਜਾਰੀ ਰੱਖਿਆ ਹੋਇਆ ਹੈ। NCCF ਨੇ 14 ਜੁਲਾਈ ਨੂੰ 90 ਰੁਪਏ ਪ੍ਰਤੀ ਕਿਲੋ ਦੀ ਸਬਸਿਡੀ ਵਾਲੇ ਰੇਟ ‘ਤੇ ਟਮਾਟਰ ਵੇਚਣੇ ਸ਼ੁਰੂ ਕੀਤੇ, ਜੋ ਬਾਅਦ ਵਿੱਚ ਘਟਾ ਕੇ 70 ਰੁਪਏ ਪ੍ਰਤੀ ਕਿਲੋ ਕਰ ਦਿੱਤੇ ਗਏ।
ਇਨ੍ਹਾਂ ਤਿੰਨਾਂ ਸੂਬਿਆਂ ‘ਚ 70 ਰੁਪਏ ਕਿਲੋ ਵਿਕ ਰਿਹਾ ਹੈ ਟਮਾਟਰ
ਫੈਡਰੇਸ਼ਨ ਪਿਛਲੇ ਇੱਕ ਹਫ਼ਤੇ ਤੋਂ ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ 70 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਟਮਾਟਰ ਵੇਚ ਰਹੀ ਹੈ। ਖਪਤਕਾਰਾਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ NCCF ਕੇਂਦਰ ਸਰਕਾਰ ਦੀ ਤਰਫੋਂ ਸਬਸਿਡੀ ਵਾਲੇ ਰੇਟਾਂ ‘ਤੇ ਟਮਾਟਰ ਵੇਚ ਰਿਹਾ ਹੈ। ਦੂਜੇ ਪਾਸੇ ਨੈਫੇਡ ਬਿਹਾਰ ਅਤੇ ਹੋਰ ਰਾਜਾਂ ਵਿੱਚ ਸਬਸਿਡੀ ਵਾਲੇ ਰੇਟਾਂ ‘ਤੇ ਟਮਾਟਰ ਵੇਚ ਰਹੀ ਹੈ।
NCCF ਦੇ ਪ੍ਰਬੰਧ ਨਿਰਦੇਸ਼ਕ ਅਨੀਸ ਜੋਸੇਫ ਚੰਦਰਾ ਨੇ ਕਿਹਾ, “ਅਸੀਂ 28 ਜੁਲਾਈ ਤੱਕ ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਲਗਭਗ 560 ਟਨ ਟਮਾਟਰ ਵੇਚੇ ਹਨ। ਤਿੰਨਾਂ ਰਾਜਾਂ ਵਿੱਚ ਵਿਕਰੀ ਚੱਲ ਰਹੀ ਹੈ।
ਇਨ੍ਹਾਂ ਸ਼ਹਿਰਾਂ ਵਿੱਚ ਟਮਾਟਰ ਦੀਆਂ ਨਵੀਂ ਕੀਮਤਾਂ
ਅਹਿਮਦਾਬਾਦ – 140 ਰੁਪਏ ਪ੍ਰਤੀ ਕਿਲੋਗ੍ਰਾਮ
ਕੋਲਕਾਤਾ— 120 ਰੁਪਏ ਪ੍ਰਤੀ ਕਿਲੋਗ੍ਰਾਮ
ਲਖਨਊ— 70 ਤੋਂ 120 ਰੁਪਏ ਪ੍ਰਤੀ ਕਿਲੋਗ੍ਰਾਮ
ਸੂਰਤ – 140 ਰੁਪਏ ਪ੍ਰਤੀ ਕਿਲੋਗ੍ਰਾਮ
ਕੋਚੀ – 125 ਰੁਪਏ ਪ੍ਰਤੀ ਕਿਲੋਗ੍ਰਾਮ
ਹੈਦਰਾਬਾਦ – 120 ਤੋਂ 140 ਰੁਪਏ ਪ੍ਰਤੀ ਕਿਲੋਗ੍ਰਾਮ
ਭੁਵਨੇਸ਼ਵਰ- 100 ਤੋਂ 130 ਰੁਪਏ ਪ੍ਰਤੀ ਕਿਲੋਗ੍ਰਾਮ
NCCF ਟਮਾਟਰ ਕਿਵੇਂ ਵੇਚ ਰਿਹਾ ਹੈ?
NCCF ਰਾਸ਼ਟਰੀ ਰਾਜਧਾਨੀ ਖੇਤਰ ਵਿੱਚ ਮੋਬਾਈਲ ਵੈਨਾਂ, ਕੇਂਦਰੀ ਭੰਡਾਰ ਦੇ ਚੋਣਵੇਂ ਆਊਟਲੇਟਾਂ ਅਤੇ ਡਿਜੀਟਲ ਕਾਮਰਸ ਲਈ ਸਰਕਾਰ-ਸਮਰਥਿਤ ਓਪਨ ਨੈੱਟਵਰਕ (ONDC) ਰਾਹੀਂ ਟਮਾਟਰ ਵੇਚ ਰਿਹਾ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h