Prananoy Roy and Radhika Roy Resign from NDTV: ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੇ RRPR ਹੋਲਡਿੰਗ ਪ੍ਰਾਈਵੇਟ ਲਿਮਟਿਡ (RRPRH) ਤੋਂ ਅਸਤੀਫਾ ਦੇ ਦਿੱਤਾ ਹੈ। ਦੋਵਾਂ ਦਾ ਅਸਤੀਫਾ ਅਜਿਹੇ ਸਮੇਂ ਆਇਆ ਹੈ, ਜਦੋਂ ਅਡਾਨੀ ਗਰੁੱਪ ਨੇ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (NDTV ) ਨੂੰ ਹਾਸਲ ਕਰਨ ਦੀ ਖੁੱਲ੍ਹੀ ਪੇਸ਼ਕਸ਼ ਲਿਆਂਦੀ ਹੈ। NDTV ਨੇ ਬੰਬਈ ਸਟਾਕ ਐਕਸਚੇਂਜ ਨੂੰ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਦੇ ਅਸਤੀਫੇ ਦੀ ਜਾਣਕਾਰੀ ਦਿੱਤੀ ਹੈ।
ਅਡਾਨੀ ਸਮੂਹ ਨੇ ਨਿਊਜ਼ ਮੀਡੀਆ ਕੰਪਨੀ ਨਵੀਂ ਦਿੱਲੀ ਟੈਲੀਵਿਜ਼ਨ ਲਿਮਟਿਡ (NDTV ) ਦੇ ਪ੍ਰਮੋਟਰ ਗਰੁੱਪ ਵਾਹਨ, ਆਰਆਰਪੀਆਰ ਹੋਲਡਿੰਗ ਪ੍ਰਾਈਵੇਟ ਲਿਮਟਿਡ ਟਚ 99.5 ਪ੍ਰਤੀਸ਼ਤ ਹਿੱਸੇਦਾਰੀ ਹਾਸਲ ਕੀਤੀ ਹੈ। ਕੰਪਨੀ ਨੇ ਮੰਗਲਵਾਰ ਨੂੰ ਸਟਾਕ ਐਕਸਚੇਂਜ ਨੂੰ ਇੱਕ ਰੈਗੂਲੇਟਰੀ ਨੋਟੀਫਿਕੇਸ਼ਨ ‘ਚ ਇਹ ਗੱਲ ਕਹੀ। NDTV ਦੇ ਪ੍ਰਮੋਟਰ ਗਰੁੱਪ ਵਾਹਨ RRPR ਹੋਲਡਿੰਗ ਦੀ NDTV ਵਿੱਚ 29.18 ਫੀਸਦੀ ਹਿੱਸੇਦਾਰੀ ਹੈ। ਜਿਸ ਨੂੰ ਕਾਰੋਬਾਰੀ ਗੌਤਮ ਅਡਾਨੀ ਦੀ ਮਲਕੀਅਤ ਵਾਲੇ ਅਦਾਨੀ ਗਰੁੱਪ ਵੱਲੋਂ ਖਰੀਦਿਆ ਜਾ ਰਿਹਾ ਹੈ।
ਅਡਾਨੀ ਗਰੁੱਪ ਦੇ ਚੇਅਰਮੈਨ ਗੌਤਮ ਅਡਾਨੀ ਨੇ ਇੱਕ ਇੰਟਰਵਿਊ ‘ਚ ਕਿਹਾ ਸੀ ਕਿ NDTV ਨੂੰ ਖਰੀਦਣਾ ਇੱਕ ਮੌਕਾ ਨਹੀਂ ਸਗੋਂ ਜ਼ਿੰਮੇਵਾਰੀ ਹੈ। ਇਸ ਦੌਰਾਨ ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਆਜ਼ਾਦੀ ਦਾ ਮਤਲਬ ਹੀ ਨੂੰ ਸਹੀ ਅਤੇ ਗਲਤ ਨੂੰ ਗਲਤ ਕਹਿਣਾ ਹੁੰਦਾ ਹੈ। ਜੇ ਸਰਕਾਰ ਨੇ ਕੁਝ ਗਲਤ ਕੀਤਾ ਹੈ ਤਾਂ ਤੁਸੀਂ ਕਹਿੰਦੇ ਹੋ ਕਿ ਇਹ ਗੱਲ ਗਲਤ ਹੈ। ਦੂਜੇ ਪਾਸੇ ਜੇਕਰ ਸਰਕਾਰ ਕੁਝ ਚੰਗਾ ਕਰ ਰਹੀ ਹੈ ਤਾਂ ਉਸ ਨੂੰ ਚੰਗਾ ਕਹਿਣ ਦੀ ਹਿੰਮਤ ਵੀ ਹੋਣੀ ਚਾਹੀਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ NDTV ਦੇ ਮਾਲਕ ਅਤੇ ਸੰਸਥਾਪਕ ਪ੍ਰਣਯ ਰਾਏ ਨੂੰ ਵੀ ਇਸ ਦੇ ਮੁਖੀ ਬਣੇ ਰਹਿਣ ਦਾ ਸੱਦਾ ਦਿੱਤਾ ਸੀ।
5 ਦਸੰਬਰ ਤੱਕ ਓਪਨ ਆਫਰ
23 ਅਗਸਤ ਨੂੰ ਗੌਤਮ ਅਡਾਨੀ ਗਰੁੱਪ ਨੇ NDTV ‘ਚ 29.18 ਫੀਸਦੀ ਹਿੱਸੇਦਾਰੀ ਖਰੀਦੀ ਸੀ ਤਾਂ ਅਡਾਨੀ ਗਰੁੱਪ ਨੇ NDTV ਦੇ 26 ਫੀਸਦੀ ਸ਼ੇਅਰ ਖਰੀਦਣ ਦਾ ਐਲਾਨ ਕੀਤਾ ਸੀ। ਜਿਸ ਲਈ ਓਪਨ ਆਫਰ ਲਿਆਉਣ ਦੀ ਗੱਲ ਕਹੀ ਗਈ ਸੀ। ਹੁਣ ਅਡਾਨੀ ਗਰੁੱਪ 22 ਨਵੰਬਰ ਨੂੰ ਇਹ ਓਪਨ ਆਫਰ ਲੈ ਕੇ ਆਇਆ ਹੈ, ਜੋ ਕਿ 5 ਦਸੰਬਰ ਤੱਕ ਖੁੱਲ੍ਹਾ ਹੈ।
29 ਫੀਸਦੀ ਹਿੱਸੇਦਾਰੀ ਹੋਈ ਖ਼ਤਮ
ਅਡਾਨੀ ਗਰੁਪ ਨੇ ਅਗਸਤ ਵਿੱਚ ਵਿਸ਼ਵਪ੍ਰਧਾਨ ਕਮਰਸ਼ੀਅਲ ਪ੍ਰਾਈਵੇਟ ਲਿਮਟਿਡ (VCPL) ਦੀ ਪ੍ਰਾਪਤੀ ਦਾ ਐਲਾਨ ਕੀਤਾ ਸੀ, ਉਹ ਕੰਪਨੀ ਜਿਸ ਨੇ 2009 ਅਤੇ 2010 ‘ਚ NDTV ਦੇ ਕਾਰੋਬਾਰੀ ਪ੍ਰਮੋਟਰਾਂ ਯਾਨੀ ਪ੍ਰਣਯ ਰਾਏ ਅਤੇ ਰਾਧਿਕਾ ਰਾਏ ਨੂੰ 403.85 ਕਰੋੜ ਰੁਪਏ ਉਧਾਰ ਦਿੱਤੇ ਸੀ। ਇਸ ਦੇ ਬਦਲੇ ਐਨਡੀਟੀਵੀ ਦੀ 29.18 ਫੀਸਦੀ ਹਿੱਸੇਦਾਰੀ ਕਿਸੇ ਵੀ ਸਮੇਂ ਰਿਣਦਾਤਾ ਨੂੰ ਵੇਚਣ ਦੀ ਵਿਵਸਥਾ ਕੀਤੀ ਗਈ ਸੀ। ਹੁਣ ਅਡਾਨੀ ਗਰੁੱਪ ਦੀ ਕੰਪਨੀ ਨੇ 26 ਫੀਸਦੀ ਹਿੱਸੇਦਾਰੀ ਖਰੀਦਣ ਦੀ ਖੁੱਲ੍ਹੀ ਪੇਸ਼ਕਸ਼ ਕੀਤੀ ਹੈ।
ਇਹ ਵੀ ਪੜ੍ਹੋ: ਪੰਜਾਬ ਸਰਕਾਰ ਨੂੰ ਵੱਡਾ ਝਟਕਾ, ਪੰਜਾਬ ਦੇ RDF ਦਾ 2880 ਕਰੋੜ ਰੁਪਏ ਦੇਣ ਤੋਂ ਕੀਤੀ ਕੋਰੀ ਨਾਂਹ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h