NEET UG Result Analysis 2023: ਨੈਸ਼ਨਲ ਟੈਸਟਿੰਗ ਏਜੰਸੀ (NTA) ਨੇ ਮੰਗਲਵਾਰ 13 ਜੂਨ, 2023 ਨੂੰ NEET UG 2023 ਦਾ ਨਤੀਜਾ ਜਾਰੀ ਕੀਤਾ। ਇਸ ਪ੍ਰੀਖਿਆ ਵਿੱਚ ਸ਼ਾਮਲ ਹੋਣ ਵਾਲੇ ਸਾਰੇ ਉਮੀਦਵਾਰ ਅਧਿਕਾਰਤ ਵੈੱਬਸਾਈਟ neet.nta.nic.in ‘ਤੇ ਜਾ ਕੇ ਹੁਣੇ ਆਪਣਾ ਨਤੀਜਾ ਦੇਖ ਸਕਦੇ ਹਨ ਤੇ ਡਾਊਨਲੋਡ ਕਰ ਸਕਦੇ ਹਨ।
ਦੱਸ ਦਈਏ ਕਿ ਇਸ ਵਾਰ ਪ੍ਰੀਖਿਆ ਦੇ ਨਤੀਜੇ ਹੈਰਾਨ ਕਰਨ ਵਾਲੇ ਰਹੇ ਹਨ। ਜਿੱਥੇ ਟਾਪ 10 ‘ਚ ਚਾਰ ਸਥਾਨ ਇਕੱਲੇ ਤਾਮਿਲਨਾਡੂ ਦੇ ਹਨ। ਜਦੋਂ ਕਿ ਯੂਪੀ-ਦਿੱਲੀ ਚੋਂ ਕਿਸੇ ਨੂੰ ਵੀ ਟਾਪ 10 ਵਿੱਚ ਥਾਂ ਨਹੀਂ ਮਿਲੀ। ਇਸ ਦੇ ਨਾਲ ਹੀ ਟਾਪ 10 ਵਿੱਚ ਪੰਜਾਬ ਦੀ ਇਕਲੌਤੀ ਵਿਦਿਆਰਥਣ ਪ੍ਰਾਂਜਲ ਅਗਰਵਾਲ ਰਹੀ ਹੈ। ਪ੍ਰਾਂਜਲ ਨੇ ਚੌਥਾ ਰੈਂਕ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਇਸ ਸਾਲ ਨੀਟ ਯੂਜੀ ਟਾਪ 10 ‘ਚੋਂ ਚਾਰ ਟਾਪਰ ਇਕਲੇ ਤਮਿਲਨਾਡੂ ਤੋਂ ਹਨ।
ਪ੍ਰਾਂਜਲ ਅਗਰਵਾਲ ਟਾਪ 10 ‘ਚ
ਇਸ ਸਾਲ NEET UG 2023 ਇਮਤਿਹਾਨ ਵਿੱਚ ਜਿੱਥੇ ਸਾਰੇ ਸਿਖਰਲੇ ਤਿੰਨ ਸਥਾਨ ਮੁੰਡਿਆਂ ਨੇ ਕਬਜ਼ਾ ਕੀਤਾ ਹੈ, ਉੱਥੇ ਹੀ ਚੌਥੇ ਸਥਾਨ ‘ਤੇ ਇੱਕ ਲੜਕੀ ਪ੍ਰਾਂਜਲ ਅਗਰਵਾਲ ਹੈ। ਪ੍ਰਾਂਜਲ ਅਗਰਵਾਲ ਨੇ 715 ਅੰਕਾਂ ਨਾਲ ਆਲ ਇੰਡੀਆ ਰੈਂਕ (ਏਆਈਆਰ) 4ਵਾਂ ਸਥਾਨ ਹਾਸਲ ਕੀਤਾ ਹੈ। ਪ੍ਰਾਂਜਲ ਪੰਜਾਬ ਦੀ ਰਹਿਣ ਵਾਲੀ ਹੈ ਅਤੇ ਉਹ ਇਸ ਸਾਲ ਦੀ ਮੈਡੀਕਲ ਦਾਖਲਾ ਪ੍ਰੀਖਿਆ ਵਿੱਚ ਵੀ ਟਾਪਰ ਰਹੀ ਹੈ।
ਟਾਪ 20 ਵਿੱਚ ਸਿਰਫ਼ ਦੋ ਕੁੜੀਆਂ, ਦੋਵੇਂ ਪੰਜਾਬ ਦੀਆਂ
ਪ੍ਰਾਂਜਲ ਤੋਂ ਬਾਅਦ, ਦੂਜੀ ਟਾਪਰ ਪੰਜਾਬ ਦੀ ਆਸ਼ਿਕਾ ਅਗਰਵਾਲ ਹੈ, ਜਿਸ ਨੇ ਜਨਰਲ ਕੈਟਾਗਰੀ ਚੋਂ NEET UG ਪ੍ਰੀਖਿਆ ਵਿੱਚ ਭਾਗ ਲਿਆ ਤੇ 715 ਅੰਕਾਂ ਨਾਲ AIR 11ਵਾਂ ਰੈਂਕ ਹਾਸਲ ਕੀਤਾ। ਪੰਜਾਬ ਦੀਆਂ ਇਨ੍ਹਾਂ ਦੋ ਕੁੜੀਆਂ ਨੇ ਟਾਪ 20 ਵਿਦਿਆਰਥੀਆਂ ਵਿੱਚ ਥਾਂ ਬਣਾਈ ਹੈ।
NEET UG Result 2023 Toppers list:
1. ਪ੍ਰਭੰਜਨ ਜੇ (ਤਾਮਿਲਨਾਡੂ)
2. ਬੋਰਾ ਵਰੁਣ ਚੱਕਰਵਰਤੀ (ਆਂਧਰਾ ਪ੍ਰਦੇਸ਼)
3. ਕੌਸਤਵ ਬੋਰੀ (ਤਾਮਿਲਨਾਡੂ)
4. ਪ੍ਰਾਂਜਲ ਅਗਰਵਾਲ (ਪੰਜਾਬ)
5. ਧਰੁਵ ਅਡਵਾਨੀ (ਕਰਨਾਟਕ)
6. ਸੂਰਿਆ ਸਿਧਾਰਥ ਐਨ (ਤਾਮਿਲਨਾਡੂ)
7. ਸ਼੍ਰੀਨਿਕੇਤ ਰਵੀ (ਮਹਾਰਾਸ਼ਟਰ)
8. ਸਵੈਮ ਸ਼ਕਤੀ ਤ੍ਰਿਪਾਠੀ (ਓਡੀਸ਼ਾ)
9. ਵਰੁਣ ਐਸ (ਤਾਮਿਲਨਾਡੂ)
10. ਪਾਰਥ ਖੰਡੇਲਵਾਲ (ਰਾਜਸਥਾਨ)
11. ਆਸ਼ਿਕਾ ਅਗਰਵਾਲ (ਪੰਜਾਬ)
12. ਸਿਓਨ ਪ੍ਰਧਾਨ (ਪੱਛਮੀ ਬੰਗਾਲ)
13. ਹਰਸ਼ਿਤ ਬਾਂਸਲ (ਦਿੱਲੀ-ਐੱਨ.ਸੀ.ਟੀ.)
14. ਸ਼ਸ਼ਾਂਕ ਕੁਮਾਰ (ਬਿਹਾਰ)
15 ਕੰਚਨੀ ਗਯੰਤ ਰਘੂ ਰਾਮਾ ਰੈੱਡੀ (ਤੇਲੰਗਾਨਾ)
16. ਸ਼ੁਭਮ ਬਾਂਸਲ (ਉੱਤਰ ਪ੍ਰਦੇਸ਼)
17. ਭਾਸਕਰ ਕੁਮਾਰ (ਪੱਛਮੀ ਬੰਗਾਲ)
18. ਦੇਵ ਭਾਟੀਆ (ਗੁਜਰਾਤ)
19 ਅਰਨਬ ਪੱਤੀ (ਪੱਛਮੀ ਬੰਗਾਲ)
20. ਸ਼ਸ਼ਾਂਕ ਸਿਨਹਾ (ਬਿਹਾਰ)
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h