[caption id="attachment_127512" align="aligncenter" width="419"]<img class="wp-image-127512 size-full" src="https://propunjabtv.com/wp-content/uploads/2023/02/Angad-Bedi-and-Neha-Dhupia-10.jpg" alt="" width="419" height="564" /> Angad Bedi and Neha Dhupia film: ਬਾਲੀਵੁੱਡ ਇੰਡਸਟਰੀ ਦੀ ਮਸ਼ਹੂਰ ਜੋੜੀ ਨੇਹਾ ਧੂਪੀਆ ਅਤੇ ਅੰਗਦ ਬੇਦੀ ਨੂੰ ਲੋਕ ਪਸੰਦ ਕਰਦੇ ਹਨ। ਦੱਸ ਦੇਈਏ ਕਿ ਅੰਗਦ ਅਤੇ ਨੇਹਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੇ ਹਨ ਤੇ ਅਕਸਰ ਤਸਵੀਰਾਂ-ਵੀਡੀਓ ਸ਼ੇਅਰ ਕਰਕੇ ਫੈਨਸ ਨੂੰ ਕਪਲ ਗੋਲ ਦਿੰਦੇ ਨਜ਼ਰ ਆਉਂਦੇ ਹਨ।[/caption] [caption id="attachment_127517" align="aligncenter" width="1200"]<img class="wp-image-127517 size-full" src="https://propunjabtv.com/wp-content/uploads/2023/02/Angad-Bedi-and-Neha-Dhupia-2.jpg" alt="" width="1200" height="669" /> ਇਨ੍ਹਾਂ ਦੋਵਾਂ ਦੀ ਕੈਮਿਸਟਰੀ ਫੈਨਸ ਨੂੰ ਕਾਫੀ ਪਸੰਦ ਆ ਰਹੀ ਹੈ। ਇਸ ਦੌਰਾਨ ਨੇਹਾ ਤੇ ਅੰਗਦ ਨਾਲ ਜੁੜੀ ਇੱਕ ਖ਼ਬਰ ਸਾਹਮਣੇ ਆਈ ਹੈ, ਜਿਸ 'ਚ ਦੱਸਿਆ ਜਾ ਰਿਹਾ ਹੈ ਕਿ ਨੇਹਾ ਧੂਪੀਆ ਅਤੇ ਅੰਗਦ ਬੇਦੀ ਜਲਦ ਹੀ ਇੱਕ ਫਿਲਮ 'ਚ ਇਕੱਠੇ ਨਜ਼ਰ ਆਉਣਗੇ। ਦੱਸਿਆ ਜਾ ਰਿਹਾ ਹੈ ਕਿ ਨੇਹਾ ਅਤੇ ਅੰਗਦ ਦੀ ਆਉਣ ਵਾਲੀ ਫਿਲਮ ਚੇਤਨ ਭਗਤ ਨੇ ਲਿਖੀ ਹੈ।[/caption] [caption id="attachment_127518" align="aligncenter" width="320"]<img class="wp-image-127518 size-full" src="https://propunjabtv.com/wp-content/uploads/2023/02/Angad-Bedi-and-Neha-Dhupia-3.jpg" alt="" width="320" height="320" /> ਦੱਸ ਦੇਈਏ ਕਿ ਅੰਗਦ ਬੇਦੀ ਅਤੇ ਨੇਹਾ ਧੂਪੀਆ ਦੀ ਜੋੜੀ ਇੱਕ ਕਾਮੇਡੀ-ਡਰਾਮੇ ਲਈ ਇਕੱਠੇ ਆ ਰਹੀ ਹੈ। ਫਿਲਮ ਦੀ ਸ਼ੂਟਿੰਗ ਖ਼ਤਮ ਹੋ ਚੁੱਕੀ ਹੈ ਤੇ ਇਸ ਦੀ ਸ਼ੂਟਿੰਗ ਮੁੰਬਈ 'ਚ ਕੀਤੀ ਗਈ ਹੈ। ਅਗੰਦ ਰਾਘਵਨ ਰਾਓ ਦੀ ਭੂਮਿਕਾ ਨਿਭਾਏਗਾ ਤੇ ਨੇਹਾ ਉਨ੍ਹਾਂ ਦੀ ਪਤਨੀ ਸਾਵੀ ਦਾ ਕਿਰਦਾਰ ਨਿਭਾਏਗੀ।[/caption] [caption id="attachment_127519" align="aligncenter" width="650"]<img class="wp-image-127519 size-full" src="https://propunjabtv.com/wp-content/uploads/2023/02/Angad-Bedi-and-Neha-Dhupia-4.jpg" alt="" width="650" height="490" /> ਕਹਾਣੀ ਕੋਵਿਡ ਲੌਕਡਾਊਨ ਦੇ ਸਮੇਂ ਵਿੱਚ ਇੱਕ ਵਿਆਹੇ ਜੋੜੇ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦੇ ਇੱਕ ਨਜ਼ਦੀਕੀ ਸੂਤਰ ਨੇ ਕਿਹਾ, "ਇਹ ਇੱਕ ਮਜ਼ੇਦਾਰ ਕਹਾਣੀ ਹੈ ਜੋ ਇੱਕ ਜੋੜੇ ਅਤੇ ਉਨ੍ਹਾਂ ਦੇ ਰਿਸ਼ਤੇ 'ਤੇ ਅਧਾਰਤ ਹੈ ਜੋ ਕੋਵਿਡ ਲੌਕਡਾਊਨ ਦੌਰਾਨ ਇਕੱਠੇ ਰਹੇ।[/caption] [caption id="attachment_127520" align="aligncenter" width="721"]<img class="wp-image-127520 size-full" src="https://propunjabtv.com/wp-content/uploads/2023/02/Angad-Bedi-and-Neha-Dhupia-5.jpg" alt="" width="721" height="562" /> ਇਹ ਪਹਿਲੀ ਵਾਰ ਹੈ ਜਦੋਂ ਨੇਹਾ ਅਤੇ ਅੰਗਦ ਇੱਕ ਦੂਜੇ ਦੇ ਵਿਰੋਧੀ ਹਨ ਅਤੇ ਇਹ ਪ੍ਰੋਜੈਕਟ ਹਾਲ ਹੀ ਵਿੱਚ ਪੂਰਾ ਹੋਇਆ ਹੈ। ਦੱਸ ਦੇਈਏ ਕਿ ਨੇਹਾ ਨੇ 2018 'ਚ ਅੰਗਦ ਨਾਲ ਦਿੱਲੀ 'ਚ ਵਿਆਹ ਕਰਕੇ ਸਭ ਨੂੰ ਹੈਰਾਨ ਕਰ ਦਿੱਤਾ ਸੀ। ਉਨ੍ਹਾਂ ਦੇ ਵਿਆਹ 'ਚ ਕਰੀਬੀ ਰਿਸ਼ਤੇਦਾਰ ਹੀ ਸ਼ਾਮਲ ਹੋਏ ਸੀ।[/caption] [caption id="attachment_127521" align="aligncenter" width="749"]<img class="wp-image-127521 size-full" src="https://propunjabtv.com/wp-content/uploads/2023/02/Angad-Bedi-and-Neha-Dhupia-6.jpg" alt="" width="749" height="560" /> ਨੇਹਾ ਤੇ ਅੰਗਦ ਹੁਣ ਇੱਕ ਬੇਟੀ ਅਤੇ ਇੱਕ ਬੇਟੇ ਦੇ ਮਾਤਾ-ਪਿਤਾ ਹਨ। ਦੱਸਣਯੋਗ ਹੈ ਕਿ ਨੇਹਾ ਧੂਪੀਆ ਕਈ ਫਿਲਮਾਂ 'ਚ ਕੰਮ ਕਰ ਚੁੱਕੀ ਹੈ। ਦੂਜੇ ਪਾਸੇ, ਅੰਗਦ ਨੇ ਵੀ ਕਈ ਬਾਲੀਵੁੱਡ ਫਿਲਮਾਂ ਵਿੱਚ ਆਪਣੀ ਐਕਟਿੰਗ ਦਾ ਹੁਨਰ ਬਿਖੇਰਿਆ ਹੈ।[/caption]