ਹੁਣ ਇਸ ਦੇ ਲਾਂਚ ਨੂੰ ਲੈ ਕੇ ਇਕ ਵੱਡੀ ਖ਼ਬਰ ਆਈ ਹੈ, ਦੱਸਿਆ ਜਾ ਰਿਹਾ ਹੈ ਕਿ ਕੰਪਨੀ ਇਸ ਨੂੰ ਇਸ ਸਾਲ ਨਹੀਂ ਸਗੋਂ ਅਗਲੇ ਸਾਲ ਬਾਜ਼ਾਰ ‘ਚ ਲਾਂਚ ਕਰੇਗੀ। ਮਹਿੰਦਰਾ ਥਾਰ ਦੇ 5-ਡੋਰ ਵਰਜ਼ਨ ਨੂੰ ਲੈ ਕੇ ਹੁਣ ਤੱਕ ਕਈ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ। ਕੁਝ ਰਿਪੋਰਟਾਂ ‘ਚ ਇਹ ਵੀ ਦਾਅਵਾ ਕੀਤਾ ਗਿਆ ਸੀ ਕਿ ਇਸ ਨੂੰ ਇਸ ਸਾਲ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। ਪਰ ਆਖਿਰਕਾਰ ਕੰਪਨੀ ਨੇ ਇਨ੍ਹਾਂ ਸਾਰੀਆਂ ਅਟਕਲਾਂ ‘ਤੇ ਬ੍ਰੇਕ ਲਗਾ ਦਿੱਤਾ ਹੈ ਤੇ ਸਾਫ਼ ਕਰ ਦਿੱਤਾ ਹੈ ਕਿ SUV ਲਈ ਹੁਣ ਹੋਰ ਇੰਤਜ਼ਾਰ ਕਰਨਾ ਪਵੇਗਾ।
ਮਹਿੰਦਰਾ ਦੇ ਕਾਰਜਕਾਰੀ ਨਿਰਦੇਸ਼ਕ ਤੇ ਮੁੱਖ ਕਾਰਜਕਾਰੀ ਅਧਿਕਾਰੀ ਰਾਜੇਸ਼ ਜੇਜੂਰੀਕਰ ਨੇ ਕਿਹਾ ਕਿ ਥਾਰ 5-ਡੋਰ ਕੈਲੰਡਰ ਸਾਲ 23 ਵਿੱਚ ਲਾਂਚ ਨਹੀਂ ਕੀਤਾ ਜਾਵੇਗਾ, ਨਾਲ ਹੀ ਇਹ ਅਗਲੇ ਸਾਲ ਯਾਨੀ 2024 ਵਿੱਚ ਲਾਂਚ ਕੀਤਾ ਜਾਵੇਗਾ। ਜੇਜੂਰੀਕਰ ਨੇ ਇਹ ਗੱਲ ਮਹਿੰਦਰਾ ਦੇ Q4 ਤੇ FY23 ਦੇ ਵਿੱਤੀ ਨਤੀਜਿਆਂ ਦੀ ਘੋਸ਼ਣਾ ਦੌਰਾਨ ਮੀਡੀਆ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਕਹੀ।
ਭਾਰਤ ਵਿੱਚ ਅਕਤੂਬਰ 2020 ਵਿੱਚ ਲਾਂਚ ਕੀਤੇ ਗਏ ਮਹਿੰਦਰਾ ਥਾਰ ਦੇ ਮੌਜੂਦਾ 3-ਦਰਵਾਜ਼ੇ ਵਾਲੇ ਵਰਜਨ ਦੀ ਬਹੁਤ ਜ਼ਿਆਦਾ ਮੰਗ ਹੈ। ਹਾਲ ਹੀ ਵਿੱਚ, ਕੰਪਨੀ ਨੇ ਬਾਜ਼ਾਰ ਵਿੱਚ ਆਪਣਾ ਕਿਫਾਇਤੀ RWD ਵੇਰੀਐਂਟ ਵੀ ਲਾਂਚ ਕੀਤਾ ਹੈ। THAR 5-ਡੋਰ ਨੂੰ ਲੈ ਕੇ ਕੰਪਨੀ ਦੇ ਇਸ ਫੈਸਲੇ ਨੇ ਮਾਰੂਤੀ ਜਿਮਨੀ ਲਈ ਰਸਤਾ ਲਗਪਗ ਆਸਾਨ ਕਰ ਦਿੱਤਾ।
ਮਾਰੂਤੀ ਸੁਜ਼ੂਕੀ ਆਪਣੀ ਜਿਮਨੀ ਦਾ 5-ਡੋਰ ਵਰਜ਼ਨ ਵੀ ਲਾਂਚ ਕਰਨ ਦੀ ਤਿਆਰੀ ਕਰ ਰਹੀ ਹੈ। ਜਿਸ ਨੂੰ ਜੂਨ ਦੇ ਪਹਿਲੇ ਹਫਤੇ ਲਾਂਚ ਕੀਤਾ ਜਾਵੇਗਾ। ਇਹ ਦੋਵੇਂ SUV ਇੱਕ-ਦੂਜੇ ਦੀਆਂ ਮੁੱਖ ਵਿਰੋਧੀਆਂ ਵਜੋਂ ਵੇਖੀਆਂ ਜਾ ਰਹੀਆਂ ਹਨ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h