ਪੰਜਾਬ ‘ਚ ਪੁਲਿਸ ‘ਚ ਭਰਤੀ ਹੋਣ ਦਾ ਸੁਨਹਿਰੀ ਮੌਕਾ।ਪੰਜਾਬ ਪੁਲਿਸ ‘ਚ ਭਰਤੀ ਹੋਣ ਦੇ ਸ਼ੌਕੀਨਾਂ ਲਈ ਖੁਸ਼ਖਬਰੀ ਜਿਨ੍ਹਾਂ ਵੀ ਉਮੀਦਵਾਰਾਂ ਨੇ ਪਿਛਲੇ ਡੇਢ ਮਹੀਨਾ ਪਹਿਲਾਂ ਕਾਂਸਟੇਬਲ ਇਨ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕੇਡਰ, ਹੈੱਡ ਕਾਂਸਟੇਬਲ ਇਨ ਇਨਵੈਸਟੀਗੇਸ਼ਨ ਕੇਡਰ ਤੇ ਸਬ-ਇੰਸਪੈਕਟਰ ਇਨ ਜ਼ਿਲ੍ਹਾ ਪੁਲਿਸ, ਆਰਮਿਡ ਪੁਲਿਸ,ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕੇਡਰਸ ਲਈ ਅਰਜ਼ੀਆਂ ਭਰੀਆਂ ਸਨ ਉਨ੍ਹਾਂ ਦੇ ਪੇਪਰਾਂ ਦੀ ਤਾਰੀਕਾਂ ਅਨਾਉਂਸ ਹੋ ਚੁੱਕੀਆਂ ਹਨ।
ਇਹ ਪੇਪਰ 14,15 ਤੇ 16 ਅਕਤੂਬਰ ਨੂੰ ਹੋ ਰਹੇ ਹਨ।ਇਨ੍ਹਾਂ ਪੇਪਰਾਂ ਦਾ ਸਮਾਂ ਕਾਂਸਟੇਬਲ ਇਨ ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕੇਡਰ ਦੇ ਪੇਪਰ ਦਾ ਸਮਾਂ ਸਵੇਰੇ 9 ਤੋਂ 12 ਵਜੇ ਤੱਕ ਦਾ ਹੋਵੇਗਾ।ਹੈੱਡ ਕਾਂਸਟੇਬਲ ਇਨ ਇਨਵੈਸਟੀਗੇਸ਼ਨ ਕੇਡਰ ਦਾ ਪੇਪਰ-1 9 ਤੋਂ 11 ਅਤੇ ਪੇਪਰ-2 3 ਵਜੇ ਤੋਂ 5 ਵਜੇ ਤੱਕ ਹੋਵੇਗਾ ।ਸਬ-ਇੰਸਪੈਕਟਰ ਇਨ ਜ਼ਿਲ੍ਹਾ ਪੁਲਿਸ, ਆਰਮਿਡ ਪੁਲਿਸ,ਇੰਟੈਲੀਜੈਂਸ ਐਂਡ ਇਨਵੈਸਟੀਗੇਸ਼ਨ ਕੇਡਰਸ ਦਾ ਪੇਪਰ -1 ਦਾ ਸਮਾਂ 9 ਤੋਂ 11 ਤੇ ਪੇਪਰ-2 ਦਾ ਸਮਾਂ 3 ਤੋਂ 5 ਵਜੇ ਤੱਕ ਰਹੇਗਾ।
ਫਿਲਹਾਲ ਇਨ੍ਹਾਂ ਪੇਪਰਾਂ ਦੀ ਤਾਰੀਕ ਤੇ ਸਮਾਂ ਅਨਾਉਂਸ ਕੀਤਾ ਗਿਆ ਹੈ।ਪੇਪਰ ਤੋਂ 2 ਜਾਂ 3 ਦਿਨ ਪਹਿਲਾਂ ਉਮੀਦਵਾਰਾਂ ਦੇ ਐਡਮਿਟ ਕਾਰਡ ਵੈਬਸਾਈਟ ਤੋਂ ਡਾਊਨਲੋਡ ਹੋਣੇ ਸ਼ੁਰੂ ਹੋ ਜਾਣਗੇ ਜਿਸ ‘ਚ ਤੁਹਾਨੂੰ ਪਤਾ ਲੱਗੇਗਾ ਕਿ ਤੁਹਾਡੇ ਪੇਪਰ ਦਾ ਸੈਂਟਰ ਕਿਹੜਾ ਹੈ ਕਿੱਥੇ ਹੈ।ਨਿਰਧਾਰਿਤ ਵੈਬਸਾਈਟ ‘ਤੇ ਐਡਮਿਟ ਕਾਰਡ ਪ੍ਰਾਪਤ ਕਰਨ ਲਈ ਸਮੇਂ ਸਮੇਂ ਤੇ ਚੈੱਕ ਕਰਦੇ ਰਹੋ।