Mini Cooper Electric: ਬ੍ਰਿਟੇਨ ਦੀ ਮਸ਼ਹੂਰ ਆਟੋਮੋਬਾਈਲ ਨਿਰਮਾਤਾ ਕੰਪਨੀ BMW ਦੀ ਮਲਕੀਅਤ ਵਾਲੀ ਮਿਨੀ ਆਪਣੇ ਕੂਪਰ ਦਾ ਇਲੈਕਟ੍ਰਿਕ ਸੰਸਕਰਣ ਲਿਆਉਣ ਦੀ ਤਿਆਰੀ ਕਰ ਰਹੀ ਹੈ। ਮੀਡੀਆ ਰਿਪੋਰਟਾਂ ਮੁਤਾਬਕ ਇਹ ਕਾਰ ਸਿੰਗਲ ਚਾਰਜ ‘ਚ 300 ਤੋਂ 400 ਕਿਲੋਮੀਟਰ ਤੱਕ ਚੱਲੇਗੀ।
40.7 kWh ਤੇ 54.2 kWh ਦੋ ਬੈਟਰੀ ਪੈਕ ਦਾ ਆਪਸ਼ਨ
ਜਾਣਕਾਰੀ ਮੁਤਾਬਕ ਕੰਪਨੀ ਇਸ ਨੂੰ ਦੋ ਟ੍ਰਿਮ ‘ਚ ਪੇਸ਼ ਕਰ ਸਕਦੀ ਹੈ। ਥ੍ਰੀ-ਡੋਰ ਹੈਚਬੈਕ ਬਾਡੀ ਸਟਾਈਲ ਦੀ ਇਸ ਕਾਰ ‘ਚ ਸਿੰਗਲ ਫਰੰਟ ਐਕਸਲ-ਮਾਊਂਟਿਡ ਇਲੈਕਟ੍ਰਿਕ ਮੋਟਰ ਦਿੱਤੀ ਜਾ ਸਕਦੀ ਹੈ। ਇਹ ਮੋਟਰ 181 hp ਦੀ ਪਾਵਰ ਸਮਰੱਥਾ ਦੇਵੇਗੀ। ਇਸ ਕਾਰ ਵਿੱਚ 40.7 kWh ਅਤੇ 54.2 kWh ਦੇ ਦੋ ਬੈਟਰੀ ਪੈਕ ਦਾ ਵਿਕਲਪ ਮਿਲੇਗਾ।
40 ਲੱਖ ਰੁਪਏ ਐਕਸ ਸ਼ੋਰੂਮ ਕੀਮਤ
ਫਿਲਹਾਲ ਕੰਪਨੀ ਨੇ ਇਸ ਦੀ ਲਾਂਚਿੰਗ ਡੇਟ ਅਤੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਜਦੋਂ ਤੋਂ ਮਿੰਨੀ ਕੂਪਰ ਮਾਰਕੀਟ ਵਿੱਚ ਉਪਲਬਧ ਹੈ, ਇਹ 1998 ਸੀਸੀ ਪੈਟਰੋਲ ਇੰਜਣ ਦੇ ਨਾਲ ਆਉਂਦਾ ਹੈ। ਇਹ ਕਾਰ 189 bhp ਦੀ ਪਾਵਰ ਅਤੇ 280 Nm ਦਾ ਪੀਕ ਟਾਰਕ ਜਨਰੇਟ ਕਰਦੀ ਹੈ। ਇਸ ਦੀ ਟਾਪ ਸਪੀਡ 235 kmph ਹੈ ਅਤੇ ਇਹ ਐਕਸ-ਸ਼ੋਰੂਮ, 40 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ ‘ਤੇ ਉਪਲਬਧ ਹੈ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h