ਸਰਕਾਰੀ ਪੈਸਾ ਹੜੱਪਣ ਵਾਲੇ ਠੱਗਾਂ ਵੱਲੋਂ ਅਕਸਰ ਨਵੇਂ-ਨਵੇਂ ਤਰੀਕੇ ਲਭੇ ਜਾਂਦੇ ਹਨ ਅਤੇ ਅਪਣਾਏ ਜਾ ਰਹੇ ਹਨ, ਅਜਿਹਾ ਹੀ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ। ਜਿਸਨੇ ਸਾਰਿਆਂ ਨੂੰ ਸੋਚਣ ਲਈ ਮਜਬੂਰ ਕਰ ਦਿੱਤਾ ਹੈ।
ਦੱਸ ਦੇਈਏ ਕਿ ਸਰਕਾਰੀ ਕਰਮਚਾਰੀਆਂ ਵੱਲੋਂ ਸਕਾਰਕਾਰੀ ਗਰਾਂਟ ਠੱਗਣ ਲਈ ਇੱਕ ਨਵਾਂ ਪਿੰਡ ਹੀ ਵਸਾ ਦਿੱਤਾ। ਇਥੋਂ ਤੱਕ ਕਿ ਗੂਗਲ ਮੈਪਸ ਵੀ ਹੁਣ ਇਹ ਪਤਾ ਲਗਾਉਣ ਲਈ ਸੰਘਰਸ਼ ਕਰ ਰਿਹਾ ਹੈ ਕਿ ਫਿਰੋਜ਼ਪੁਰ ਵਿੱਚ ਨਵਾਂ ਰਾਜੋ ਕੀ ਗੱਟੀ ਪਿੰਡ ਕਿੱਥੇ ਹੈ।
ਜਾਣਕਾਰੀ ਅਨੁਸਾਰ ਕੁਝ ਸਰਕਾਰੀ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਰਕਾਰੀ ਪੈਸਾ ਹੜੱਪਣ ਲਈ ਫਿਰੋਜ਼ਪੁਰ ਦੀ ਸਰਹੱਦ ਨੇੜੇ ਨਿਊ ਗੱਟੀ ਰਾਜੋ ਦੇ ਨਾਮ ਨਾਲ ਇੱਕ ਜਾਅਲੀ ਪਿੰਡ ਹੀ ਵਸਾ ਦਿੱਤਾ ਅਤੇ ਫਿਰ ਕਾਗਜ਼ਾਂ ‘ਤੇ ਇੱਕ ਜਾਅਲੀ ਪਿੰਡ ਬਣਾ ਦਿੱਤਾ। ਸਰਕਾਰ ਨੇ ਆਪਣੇ ਵਿਕਾਸ ਕਾਰਜ ਸਿਰਫ਼ ਕਾਗਜ਼ਾਂ ‘ਤੇ ਹੀ ਸ਼ੁਰੂ ਕਰ ਦਿੱਤੇ ਅਤੇ ਕੇਂਦਰ ਸਰਕਾਰ ਤੋਂ 45 ਲੱਖ ਰੁਪਏ ਦੀ ਗ੍ਰਾਂਟ ਲੈਣ ਦੀ ਵੀ ਖੇਚਲ ਨਹੀਂ ਕੀਤੀ।
ਜਾਣਕਾਰੀ ਅਨੁਸਾਰ ਇਹ ਮਾਮਲਾ ਲਗਭਗ ਪੰਜ ਸਾਲ ਪਹਿਲਾਂ ਦਾ ਹੈ ਜਦੋਂ ਪੰਜਾਬ ਵਿੱਚ ਕਾਂਗਰਸ ਦੀ ਸਰਕਾਰ ਸੀ। ਇੱਕ ਵਿਅਕਤੀ ਨੂੰ ਇਸ ਘੁਟਾਲੇ ਦੀ ਜਾਣਕਾਰੀ ਮਿਲ ਗਈ ਅਤੇ ਉਸਨੇ 2019 ਵਿੱਚ ਆਰਟੀਆਈ ਰਾਹੀਂ ਸਬੰਧਤ ਵਿਭਾਗ ਤੋਂ ਜਾਣਕਾਰੀ ਮੰਗੀ, ਪਰ ਜਾਣਕਾਰੀ ਦੀ ਬਜਾਏ ਉਸਨੂੰ ਧਮਕੀਆਂ ਮਿਲਦੀਆਂ ਰਹੀਆਂ।
ਹੁਣ, ਇੰਨੇ ਸਾਲਾਂ ਬਾਅਦ, ਜਦੋਂ ਉਸਨੇ ਆਰਟੀਆਈ ਰਾਹੀਂ ਜਾਣਕਾਰੀ ਪ੍ਰਾਪਤ ਕੀਤੀ, ਤਾਂ ਇਹ ਖੁਲਾਸਾ ਹੋਇਆ ਕਿ ਦਫ਼ਤਰ ਵਿੱਚ ਕੰਮ ਕਰਨ ਵਾਲੇ ਉਸ ਸਮੇਂ ਦੇ ਸੀਨੀਅਰ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਿਰਫ਼ ਕਾਗਜ਼ਾਂ ‘ਤੇ ਇੱਕ ਬਿਲਕੁਲ ਨਵਾਂ ਪਿੰਡ ਬਣਾਇਆ ਸੀ ਅਤੇ ਸਿਰਫ਼ ਕਾਗਜ਼ਾਂ ‘ਤੇ ਹੀ ਪਿੰਡ ਦਾ ਵਿਕਾਸ ਕਰਦੇ ਰਹੇ। ਇਸ ਸਮੇਂ ਦੌਰਾਨ, ਕੇਂਦਰ ਸਰਕਾਰ ਤੋਂ ਮਿਲੀ ਲਗਭਗ 45 ਲੱਖ ਰੁਪਏ ਦੀ ਗ੍ਰਾਂਟ ਵੀ ਕਰਮਚਾਰੀਆਂ ਵੱਲੋਂ ਠੱਗੀ ਗਈ ਸੀ।