ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੇ ਅੱਤਵਾਦੀ ਹਰਵਿੰਦਰ ਸਿੰਘ ਉਰਫ਼ ਰਿੰਦਾ ‘ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਹੈ। ਪੰਜਾਬ ‘ਚ ਹੋਏ ਬੰਬ ਧਮਾਕਿਆਂ ਦੀ ਜਾਂਚ ਕਰ ਰਹੀ ਏਜੰਸੀ ਨੇ ਕਿਹਾ ਹੈ ਕਿ ਰਿੰਦਾ ਦਾ ਸੁਰਾਗ ਦੇਣ ਵਾਲੇ ਦਾ ਨਾਂ ਗੁਪਤ ਰੱਖਿਆ ਜਾਵੇਗਾ। ਇਸ ਦੇ ਨਾਲ ਹੀ ਜਾਂਚ ਏਜੰਸੀ ਨੇ ਰਿੰਦਾ ਦਾ ਪਤਾ ਦੱਸਣ ਲਈ ਮੋਬਾਇਲ ਨੰਬਰ ਵੀ ਜਾਰੀ ਕੀਤੇ ਹਨ।
ਦੱਸਣਯੋਗ ਹੈ ਕਿ ਅੱਤਵਾਦੀ ਰਿੰਦਾ ਦੇਸ਼ ਵਿਰੋਧੀ ਕਈ ਗਤੀਵਿਧੀਆਂ ‘ਚ ਸ਼ਾਮਲ ਹੈ। ਰਿੰਦਾ ਪਾਕਿਸਤਾਨ ਤੋਂ ਨਸ਼ਾ ਅਤੇ ਹਥਿਆਰਾਂ ਦੀ ਸਪਲਾਈ ਕਰਦਾ ਹੈ ਅਤੇ ਇਸ ਸਮੇਂ ਪਾਕਿਸਤਾਨ ‘ਚ ਲੁਕ ਕੇ ਬੈਠਾ ਹੋਇਆ ਹੈ। ਜ਼ਿਕਰਯੋਗ ਹੈ ਕਿ ਕਰਨਾਲ ‘ਚ ਜਦੋਂ ਅੱਤਵਾਦੀ ਫੜ੍ਹੇ ਗਏ ਸਨ, ਉਸ ਸਮੇਂ ਪੁੱਛਗਿੱਛ ‘ਚ ਰਿੰਦਾ ਦਾ ਨਾਂ ਆਇਆ ਸੀ।
ਤਰਨਤਾਰਨ ‘ਚ ਗੁਰਵਿੰਦਰ ਬਾਬਾ ਦੇ ਸਾਥੀ ਫੜ੍ਹੇ ਗਏ, ਉਸ ‘ਚ ਵੀ ਅੱਤਵਾਦੀ ਰਿੰਦਾ ਦਾ ਨਾਂ ਸਾਹਮਣੇ ਆਇਆ। ਸਾਲ 2018 ‘ਚ ਸਰਪੰਚ ਦੇ ਕਤਲ ਕੇਸ ‘ਚ ਵੀ ਰਿੰਦਾ ਦਾ ਨਾਂ ਸ਼ਾਮਲ ਹੈ। ਰਿੰਦਾ ਸਾਲ 2018 ‘ਚ ਨੇਪਾਲ ਭੱਜ ਗਿਆ ਸੀ ਅਤੇ ਉੱਥੋਂ ਪਾਕਿਸਤਾਨ ਚਲਾ ਗਿਆ। ਦੱਸਣਯੋਗ ਹੈ ਕਿ ਚੰਡੀਗੜ੍ਹ ਪੁਲਸ ਨੇ ਵੀ ਰਿੰਦਾ ਨੂੰ ਫੜ੍ਹਵਾਉਣ ਲਈ 50,000 ਰੁਪਏ ਦਾ ਨਾਂ ਰੱਖਿਆ ਹੋਇਆ ਹੈ।