ਸ਼ਨੀਵਾਰ, ਜੂਨ 7, 2025 11:01 ਪੂਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

NIA ਨੇ ਸਿੱਖਾਂ ਦੀ ਸਾਖ ਤੇ ਸਮਰੱਥਾ ਨੂੰ ਨਿਸ਼ਾਨਾ ਬਣਾਉਣ ਲਈ ਛਾਪੇਮਾਰੀ ਕੀਤੀ ਹੈ: ਪੰਥ ਸੇਵਕ ਸਖਸ਼ੀਅਤਾਂ

Punjab News: ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ਇਹ ਹਮਲਾ ਕਿਸੇ ਇੱਕ ਸੰਸਥਾ, ਜਥੇਬੰਦੀ ਜਾਂ ਚੋਣਵੀਆਂ ਸਖਸ਼ੀਅਤਾਂ 'ਤੇ ਨਹੀਂ ਹੈ ਇਹ ਸਿੱਖਾਂ ਦੀ ਸਮੂਹਿਕ ਸਾਖ ਅਤੇ ਸਮਰੱਥਾ 'ਤੇ ਹਮਲਾ ਹੈ।

by ਮਨਵੀਰ ਰੰਧਾਵਾ
ਅਗਸਤ 3, 2023
in ਪੰਜਾਬ
0

NIA Raid in Punjab: ਪੰਥ ਸੇਵਕ ਜੁਝਾਰੂ ਸਖਸ਼ੀਅਤਾਂ ਨੇ ਸਾਂਝੇ ਤੌਰ ‘ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇੰਡੀਆ ਦੀ ਜਾਂਚ ਏਜੰਸੀ NIA ਵੱਲੋਂ ਸਿੱਖ ਸੰਸਥਾਵਾਂ, ਜਿਹਨਾਂ ਵਿਚ ਖਾਲਸਾ ਏਡ ਪ੍ਰਮੁੱਖ ਹੈ, ਅਤੇ ਵਿਦੇਸ਼ਾਂ ਵਿਚਲੀਆਂ ਸਿੱਖ ਜਥੇਬੰਦੀਆਂ ਆਗੂਆਂ ਦੇ ਘਰਾਂ ‘ਤੇ ਕੀਤੀ ਗਈ ਛਾਪੇਮਾਰੀ ਸਿੱਖਾਂ ਦੀ ਸਾਖ ਅਤੇ ਸਮਰੱਥਾ ਨੂੰ ਢਾਹ ਲਾਉਣ ਦਾ ਯਤਨ ਹੈ। ਕਿਰਸਾਨੀ ਸੰਘਰਸ਼ ਦੌਰਾਨ ਸਿੱਖਾਂ ਵੱਲੋਂ ਸਮੂਹਿਕ ਤੌਰ ‘ਤੇ ਦਰਸਾਏ ਗੁਰੂ-ਆਦਰਸ਼ਾਂ ਨੂੰ ਸਮਰਪਣ ਅਤੇ ਪਰਗਟ ਕੀਤੀ ਸਮਰੱਥਾ ਤੋਂ ਬਾਅਦ ਸਿੱਖਾਂ ਦੀ ਸੂਮਿਹਕ ਚੇਤਨਾ ਨੂੰ ਦਬਉਣ ਦਾ ਯਤਨ ਕਰ ਰਹੀ ਹੈ। ਇਹ ਛਾਪੇਮਾਰੀ ਮਾਰਚ ਮਹੀਨੇ ਵਿਚ ਸਿੱਖ ਨੌਜਵਾਨਾਂ ‘ਤੇ ਪੰਜਾਬ ਵਿਚ ਚਲਾਏ ਗਏ ਦਮਨ ਚੱਕਰ ਦਾ ਹੀ ਅਗਲਾ ਪੜਾਅ ਹੈ।

ਪੱਤਰਕਾਰਾਂ ਗੱਲਬਾਤ ਕਰਦਿਆਂ ਭਾਈ ਦਲਜੀਤ ਸਿੰਘ, ਭਾਈ ਨਰਾਇਣ ਸਿੰਘ, ਭਾਈ ਭੁਪਿੰਦਰ ਸਿੰਘ ਭਲਵਾਨ, ਭਾਈ ਸਤਨਾਮ ਸਿੰਘ ਖੰਡੇਵਾਲਾ, ਭਾਈ ਹਰਦੀਪ ਸਿੰਘ ਮਹਿਰਾਜ, ਭਾਈ ਰਜਿੰਦਰ ਸਿੰਘ ਮੁਗਲਵਾਲ ਅਤੇ ਭਾਈ ਸਤਨਾਮ ਸਿੰਘ ਝੰਜੀਆਂ ਨੇ ਕਿਹਾ ਕਿ ਹੁਣ ਇੰਡੀਅਨ ਸਟੇਟ ਸਿੱਖਾਂ ਵਿਰੁਧ ਦਮਨ ਦਾ ਅਮਲ ਸ਼ੁਰੂ ਕਰ ਚੁੱਕੀ ਹੈ। ਸਿੱਖ ਆਪਣੇ ਅਕੀਦੇ ਤੇ ਆਦਰਸ਼ਾਂ, ਤਵਾਰੀਖ, ਪੰਜਾਬ ਦੇ ਭੂਗੌਲਿਕ ਖਿੱਤੇ ਅਤੇ ਰਾਜ ਕਰਨ ਦੇ ਇਤਿਹਾਸ ਤੇ ਦਾਅਵੇ ਕਾਰਨ ਇੰਡੀਅਨ ਸਟੇਟ ਲਈ ਵੱਡੀ ਚੁਣੌਤੀ ਹਨ। ਮਾਰਚ ਮਹੀਨੇ ਪੰਜਾਬ ਵਿਚ ਸਿੱਖ ਨੌਜਵਾਨਾਂ ਨੂੰ ਗ੍ਰਿਫਤਾਰੀਆਂ ਤੇ ਦਮਨ ਦਾ ਨਿਸ਼ਾਨ ਬਣਾਉਣ ਦੇ ਨਾਲੋ-ਨਾਲ ਕੀਤੇ ਗਏ ਮਨੋਵਿਗਿਆਕ ਹਮਲੇ ਨਾਲ ਇੰਡੀਅਨ ਸਟੇਟ ਨੇ ਸਿੱਖਾਂ ਨੂੰ ਨਿਖੇੜ ਕੇ ਸਿੱਧਾ ਨਿਸ਼ਾਨੇ ਉੱਤੇ ਲਿਆਉਣ ਦਾ ਅਮਲ ਸ਼ੁਰੂ ਕਰ ਲਿਆ ਹੈ।

ਪੰਥ ਸੇਵਕ ਸਖਸ਼ੀਅਤਾਂ ਨੇ ਕਿਹਾ ਕਿ ਇੰਡੀਅਨ ਸਟੇਟ ਵੱਲੋਂ ਸਿੱਖਾਂ ਦੀਆਂ ਸੰਸਥਾਵਾਂ ‘ਤੇ ਅਗਵਾਈ ਨੂੰ ਲਗਾਤਾਰ ਨਿਸ਼ਾਨਾ ਬਣਾ ਕੇ ਸਿੱਖਾਂ ਨੂੰ ਸੰਸਥਾ ਤੇ ਆਗੂ ਹੀਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਹ ਹਮਲਾ ਕਿਸੇ ਇਕ ਸੰਸਥਾ, ਜਥੇਬੰਦੀ ਜਾਂ ਚੋਣਵੀਆਂ ਸਖਸ਼ੀਅਤਾਂ ‘ਤੇ ਨਹੀਂ ਹੈ ਇਹ ਸਿੱਖਾਂ ਦੀ ਸਮੂਹਿਕ ਸਾਖ ਅਤੇ ਸਮਰੱਥਾ ‘ਤੇ ਹਮਲਾ ਹੈ ਜਿਸ ਵਿਰੁਧ ਦੇਸ਼-ਵਿਦੇਸ਼ ਦੀਆਂ ਸੰਸਥਾਵਾਂ ਤੇ ਜਥੇਬੰਦੀਆਂ ਨੂੰ ਇਕਜੁਟ ਹੋਣਾ ਚਾਹੀਦਾ ਹੈ।

ਉਨ੍ਹਾਂ ਕਿਹਾ ਕਿ ਖਾੜਕੂ ਸੰਘਰਸ਼ ਦੇ ਆਗੂਆਂ ਵਿਚੋਂ ਭਾਈ ਪਰਮਜੀਤ ਸਿੰਘ ਪੰਜਵੜ੍ਹ, ਅਤੇ ਕਨੇਡਾ ਵਿਚ ਸਰਗਰਮ ਸਿੱਖ ਆਗੂ ਭਾਈ ਹਰਦੀਪ ਸਿੰਘ ਨਿੱਝਰ ਸ਼ਹੀਦ ਕਰਨਾ, ਤੇ ਇੰਗਲੈਂਡ ਵਿਚ ਨੌਜਵਾਨ ਅਵਤਾਰ ਸਿੰਘ ਖੰਡਾ ਦੀ ਭੇਦ ਰਹੇ ਹਾਲਾਤ ਵਿਚ ਮੌਤ ਦਰਸਾਉਂਦੀ ਹੈ ਕਿ ਇੰਡੀਅਨ ਸੇਟਟ ਸਿੱਖਾਂ ਦੇ ਅਜ਼ਾਦੀ ਪੱਖੀ ਹਿੱਸਿਆਂ ਨੂੰ ਖਤਮ ਕਰਨ ਦਾ ਅਮਲ ਅਪਨਾਅ ਰਹੀ ਹੈ। ਸਰਕਾਰ ਵੱਲੋਂ ਇਹ ਅਮਲ ਪੰਜਾਬ ਵਿਚ ਵੀ ਅਪਨਾਇਆ ਜਾ ਸਕਦਾ ਹੈ।

ਪੰਜਾਬ ਵਿਚ ਸਰਕਾਰ ਸਿੱਖਾਂ ਆਪਸੀ ਬੇਇਤਫਾਕੀ ਤੇ ਖਿੰਡਾਓ ਨੂੰ ਸਿਖਰਾਂ ਵੱਲ ਲਿਜਾਉਣਾ ਚਾਹੁੰਦੀ ਹੈ ਜਿਸ ਦੀ ਆੜ ਵਿਚ ਸਰਕਾਰ ਵੱਲੋਂ ਪੰਜਾਬ ਵਿਚ ਵੀ ਅਜ਼ਾਦੀ ਪੱਖੀ ਸਿੱਖ ਆਗੂਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਜਾ ਸਕਦਾ ਹੈ। ਸਾਰੇ ਸੁਹਿਰਦ ਹਿੱਸਿਆਂ ਨੂੰ ਇਸ ਬਾਰੇ ਸੁਚੇਤ ਹੋਣ ਦੀ ਲੋੜ ਹੈ।

ਇਸ ਵੇਲੇ ਇੰਡੀਅਨ ਸਟੇਟ ਸਿੱਖਾਂ ਦੀ ਹਰ ਉਸ ਸੰਸਥਾ ਤੇ ਸਖਸ਼ੀਅਤ ਨੂੰ ਨਿਸ਼ਾਨਾ ਬਣਾ ਰਹੀ ਹੈ ਜਿਸ ਨੇ ਸਿੱਖਾਂ ਦੀ ਸਾਖ ਤੇ ਸਮੂਹਿਕ ਸਮਰੱਥਾ ਨੂੰ ਬੁਲੰਦ ਕਰਨ ਵਿਚ ਯੋਗਦਾਨ ਪਾਇਆ ਹੈ। ਇਹ ਗੱਲ ਬਹੁਤ ਫਿਕਰ ਵਾਲੀ ਹੈ ਕਿ ਸਿੱਖਾਂ ਵਿਚੋਂ ਕੁਝ ਵਿਅਕਤੀ ਸਿੱਖ ਸੰਸਥਾਵਾਂ, ਸਿੱਖ ਸਖਸ਼ੀਅਤਾਂ, ਖਾੜਕੂ ਸਿੱਖ ਸੰਘਰਸ਼ ਦੀਆਂ ਸਖਸ਼ੀਅਤਾਂ ਵਿਰੁਧ ਭੰਡੀ-ਪਰਚਾਰ ਤੇ ਝੂਠੇ ਬਿਰਤਾਂਤ ਖੜ੍ਹੇ ਕਰਕੇ ਜਾਣੇ-ਅਣਜਾਣੇ ਵਿਚ ਇੰਡੀਅਨ ਸਟੇਟ ਦਾ ਹੀ ਕੰਮ ਕਰ ਰਹੇ ਹਨ।

ਅੰਦਰੂਨੀ ਖਿੰਡਾਓ ਤੇ ਆਪਸੀ ਬੇਇਤਫਾਕੀ ਦੇ ਹਾਲਾਤ ਕਿਸੇ ਵੀ ਤਰ੍ਹਾਂ ਸਿੱਖ ਦੇ ਹਿਤ ਵਿਚ ਨਹੀਂ ਹਨ। ਦੇਸ-ਵਿਦੇਸ਼ ਦੇ ਸੁਹਿਰਦ ਸਿੱਖ ਹਿੱਸਿਆਂ ਨੂੰ ਗੁਰਮਤਿ ਆਸ਼ੇ ਅਤੇ ਪੰਥਕ ਰਿਵਾਇਤ ਤੋਂ ਸੇਧ ਲੈ ਕੇ ਆਪਸੀ ਇਤਫਾਕ ਕਾਇਮ ਕਰਨ ਵੱਲ ਪਹਿਲਕਦਮੀ ਕਰਨੀ ਚਾਹੀਦੀ ਹੈ ਤਾਂ ਹੀ ਇੰਡੀਅਨ ਸਟੇਟ ਦੇ ਇਸ ਦਮਨ-ਚੱਕਰ ਦਾ ਟਾਕਰਾ ਕੀਤਾ ਜਾ ਸਕਦਾ ਹੈ।

ਇੰਡੀਆ ਦੇ ਹਾਲਾਤ ਬਾਰੇ ਟਿੱਪਣੀ ਕਰਦਿਆਂ ਪੰਥ ਸੇਵਕਾਂ ਨੇ ਕਿਹਾ ਕਿ ਬਿਪਰਵਾਦੀ ਇੰਡੀਅਨ ਸਟੇਟ ਇਸ ਵੇਲੇ ਤੇਜੀ ਨਾਲ ਆਪਣੇ ਹਿੰਦੂ ਰਾਸ਼ਟਰ ਦੀ ਉਸਾਰੀ ਦੇ ਅਮਲ ਨੂੰ ਲਾਗੂ ਕਰ ਰਹੀ ਹੈ ਜਿਸ ਦੇ ਨਤੀਜੇ ਵੱਜੋਂ ਵਿਲੱਖਣਤਾਵਾਂ ਨੂੰ ਮੇਸਣ, ਇਕਸਾਰਤਾ ਥੋਪਣ ਅਤੇ ਹਰ ਪੱਧਰ ਉੱਤੇ ਸੱਤਾ ਤੇ ਤਾਕਤਾਂ ਦਾ ਕੇਂਦਰੀਕਰਨ ਕੀਤਾ ਜਾ ਰਿਹਾ ਹੈ। ਇੰਡੀਅਨ ਸਟੇਟ ਵੱਲੋਂ ਧਾਰਮਿਕ, ਸੱਭਿਆਚਰਕ ਤੇ ਭਾਖਾਈ ਵਿਲੱਖਣ ਪਛਾਣਾਂ, ਐਸ.ਸੀ. ਭਾਈਚਾਰੇ, ਆਦਿਵਾਸੀਆਂ ਤੇ ਹੋਰਨਾਂ ਸੰਘਰਸ਼ਸ਼ੀਲ ਹਿੱਸਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਇੰਡੀਅਨ ਸਟੇਟ ਸਮਾਜਿਕ ਤੇ ਧਾਰਮਿਕ ਧਰੁਵੀਕਰਨ ਰਾਹੀਂ ਵਿਲੱਖਣ ਹਸਤੀ ਰੱਖਣ ਵਾਲੀਆਂ ਧਾਰਮਿਕ, ਸਮਾਜਿਕ ਤੇ ਵਿਚਾਰਧਾਰਕ ਪਛਾਣਾਂ ਨੂੰ ਬਦਨਾਮ ਤੇ ਜਲੀਲ ਕੀਤਾ ਜਾ ਰਿਹਾ ਹੈ, ਉਹਨਾ ਨੂੰ ਨਿਖੇੜ ਕੇ ਨਿਸ਼ਾਨੇ ਉੱਤੇ ਲਿਆ ਜਾ ਰਿਹਾ ਹੈ, ਉਹਨਾ ਦੇ ਸੰਘਰਸ਼ੀ ਹਿੱਸਿਆਂ ਨੂੰ ਖਤਮ ਜਾਂ ਕੈਦ ਕੀਤਾ ਜਾ ਰਿਹਾ ਹੈ ਅਤੇ ਇੰਝ ਉਹਨਾ ਨੂੰ ਜਜ਼ਬ ਜਾਂ ਖਤਮ ਕਰਨ ਦਾ ਅਮਲ ਚਲਾਇਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਵੇਲੇ ਇੰਡੀਆ ਵਿਚ ਲੋਕਤੰਤਰ ਤੇ ਕਾਨੂੰਨ ਦਾ ਰਾਜ ਸਿਰਫ ਨਾਮ ਦਾ ਹੀ ਰਹਿ ਗਿਆ ਹੈ ਤੇ ਸਟੇਟ ਦਾ ਸਮੁੱਚਾ ਵਿਹਾਰ ਫਾਸ਼ੀਵਾਦੀ ਤਾਨਾਸ਼ਾਹੀ ਵਰਗਾ ਹੈ ਜਿਸ ਤਹਿਤ ਕਾਨੂੰਨ ਨੂੰ ਦਮਨ ਦੇ ਇਕ ਸੰਦ ਵੱਜੋਂ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਇਸ ਵਰਤਾਰੇ ਨੂੰ ਮਹਿਜ਼ ਵੋਟਾਂ ਦੀ ਰਾਜਨੀਤੀ ਤੱਕ ਸੀਮਤ ਕਰਕੇ ਵੇਖਣ ਦੀ ਪ੍ਰਚੱਲਤ ਪਹੁੰਚ ਗਲਤ ਹੈ ਅਤੇ ਇਹ ਸਾਰਾ ਕੁਝ ਬਿੱਪਰਵਾਦੀ ਇੰਡੀਅਨ ਸਟੇਟ ਦੇ ਨੀਤੀਗਤ ਫੈਸਲੇ ਦੇ ਅਮਲ ਦਾ ਸਿੱਟਾ ਹੈ। ਹਾਲਾਤ ਦੀ ਗੰਭੀਰਤਾ ਇੰਨੀ ਤੇਜੀ ਨਾਲ ਵਧ ਰਹੀ ਹੈ ਕਿ ਇੰਡੀਆ ਆਉਂਦੇ ਸਮੇਂ ਵਿਚ ਸਟੇਟ ਵੱਲੋਂ ਵਿਲੱਖਣ ਪਛਾਣਾਂ ਤੇ ਭਾਈਚਾਰਿਆਂ ਦੀ ਨਸਲਕੁਸ਼ੀ ਦਾ ਅਖਾੜਾ ਬਣ ਸਕਦਾ ਹੈ।

ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।

TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP

APP ਡਾਉਨਲੋਡ ਕਰਨ ਲਈ Link ‘ਤੇ Click ਕਰੋ:

Android: https://bit.ly/3VMis0h

iOS: https://apple.co/3F63oER

Tags: NIA raid in PunjabNIA Raid on Khalsa AidNIA RaidsPanth Sevak Personalitiespro punjab tvpunjab newspunjabi newsSikh organizationsSikhs
Share208Tweet130Share52

Related Posts

ਪੈਰਾਗਵੇ ਦੇ ਰਾਸ਼ਟਰਪਤੀ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰਿਟਸ ਰਾਜਿੰਦਰ ਗੁਪਤਾ ਨਾਲ ਕੀਤੀ ਮੁਲਾਕਾਤ, ਨਿਵੇਸ਼ ਦੇ ਮੌਕਿਆਂ ‘ਤੇ ਹੋਈ ਚਰਚਾ

ਜੂਨ 6, 2025

ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਰਾਜਿੰਦਰ ਗੁਪਤਾ ਦਾ ਵਧਾਇਆ ਗਿਆ ਕਾਰਜਕਾਲ

ਜੂਨ 6, 2025

Ludhiana West Bypoll: ਸਾਈਕਲ ਇੰਡਸਟਰੀ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਦਿੱਤਾ ਸਮਰਥਨ

ਜੂਨ 6, 2025

ਲੁਧਿਆਣਾ ਦੇ ਜ਼ਿਮਨੀ ਚੋਣ ਉਮੀਦਵਾਰ ਨੂੰ ਵਿਜੀਲੈਂਸ ਦਾ ਗਿਆ ਸਮੰਨ

ਜੂਨ 6, 2025

Operation Blue Star Anniversary: ਅਪ੍ਰੇਸ਼ਨ ਬਲੂ ਸਟਾਰ ਦੀ ਅੱਜ 41ਵੀਂ ਬਰਸੀ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਅਰਦਾਸ

ਜੂਨ 6, 2025

3 ਘੰਟੇ ਟਰੇਨ ‘ਚ ਤੜਫਦਾ ਰਿਹਾ ਪੰਜਾਬ ਦਾ ਕ੍ਰਿਕਟ, ਇਲਾਜ ਨਾ ਮਿਲਣ ਕਾਰਨ ਹੋਈ ਮੌਤ

ਜੂਨ 5, 2025
Load More

Recent News

ਪੈਰਾਗਵੇ ਦੇ ਰਾਸ਼ਟਰਪਤੀ ਨੇ ਟ੍ਰਾਈਡੈਂਟ ਗਰੁੱਪ ਦੇ ਚੇਅਰਮੈਨ ਐਮਰਿਟਸ ਰਾਜਿੰਦਰ ਗੁਪਤਾ ਨਾਲ ਕੀਤੀ ਮੁਲਾਕਾਤ, ਨਿਵੇਸ਼ ਦੇ ਮੌਕਿਆਂ ‘ਤੇ ਹੋਈ ਚਰਚਾ

ਜੂਨ 6, 2025

ਪੰਜਾਬ ਆਰਥਿਕ ਨੀਤੀ ਅਤੇ ਯੋਜਨਾ ਬੋਰਡ ਦੇ ਉਪ ਚੇਅਰਮੈਨ ਵਜੋਂ ਰਾਜਿੰਦਰ ਗੁਪਤਾ ਦਾ ਵਧਾਇਆ ਗਿਆ ਕਾਰਜਕਾਲ

ਜੂਨ 6, 2025

Ludhiana West Bypoll: ਸਾਈਕਲ ਇੰਡਸਟਰੀ ਨੇ ਭਾਜਪਾ ਉਮੀਦਵਾਰ ਜੀਵਨ ਗੁਪਤਾ ਨੂੰ ਦਿੱਤਾ ਸਮਰਥਨ

ਜੂਨ 6, 2025

ਸਰੀਰ ਨੂੰ ਅੰਦਰੋਂ ਖੋਖਲਾ ਕਰ ਦਿੰਦੀ ਹੈ ਇਸ ਵਿਟਾਮਿਨ ਦੀ ਕਮੀ, ਇੰਝ ਕਰੋ ਪੂਰਾ

ਜੂਨ 6, 2025

ਕੀ ਔਰਤਾਂ ਵੀ ਖਾ ਸਕਦੀਆਂ ਹਨ ਸ਼ਿਲਾਜੀਤ, ਜਾਣੋ ਕੀ ਹੈ ਫਾਇਦਾ ਜਾਂ ਨੁਕਸਾਨ

ਜੂਨ 6, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.