NIA Raid at Painter’s House: ਪੰਜਾਬ ‘ਚ ਬੁੱਧਵਾਰ ਨੂੰ ਵੱਖ-ਵੱਖ ਥਾਵਾਂ ‘ਤੇ NIA ਦੀ ਰੇਡ ਹੋਈ। ਇਸ ਦੌਰਾਨ ਪੰਜਾਬ ਦੇ ਇੱਕ ਪੇਂਟਰ ਦਾ ਕੰਮ ਕਰਨ ਵਾਲੇ ਮਜ਼ਦੂਰ ਵਿੱਕੀ ਸਿੰਘ ਦੇ ਘਰ ਵੀ ਟੀਮ ਨੇ ਛਾਪਾ ਮਾਰਿਆ। ਤਲਾਸ਼ੀ ਪੂਰੀ ਹੋਣ ਮਗਰੋਂ ਟੀਮ ਮਜ਼ਦੂਰ ਨੂੰ ਆਪਣੇ ਨਾਲ ਲੈ ਗਈ।
ਦਰਅਸਰ ਬੁੱਧਵਾਰ ਨੂੰ ਪੂਰੇ ਦੇਸ਼ ਦੇ ਅਲੱਗ-ਅਲੱਗ ਸੂਬਿਆਂ ਸਮੇਤ ਪੰਜਾਬ ਦੇ ਕਈ ਜ਼ਿਲ੍ਹਿਆਂ ‘ਚ ਵੀ NIA ਟੀਮਾਂ ਵਲੋਂ ਛਾਪੇਮਾਰੀ ਕੀਤੀ ਗਈ। ਇਸ ਦੇ ਚਲਦੇ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਦੋ ਟਿਕਾਣਿਆਂ ‘ਤੇ ਵੀ ਛਾਪੇਮਾਰੀ ਕੀਤੀ ਗਈ। ਜਿਸ ਵਿਚ ਇੱਕ ਸ੍ਰੀ ਮੁਕਤਸਰ ਸਾਹਿਬ ਤੇ ਇੱਕ ਹਲਕਾ ਲੰਬੀ ਦੇ ਪਿੰਡ ਸਿਖਵਾਲਾ ਵਿਖੇ ਹੋਈ।
ਹੁਣ ਹੈਰਾਨੀ ਦੀ ਗੱਲ ਹੈ ਕਿ ਹਲਕਾ ਲੰਬੀ ਦੇ ਪਿੰਡ ਸਿਖਵਾਲਾ ‘ਚ ਜਿਸ ਵਿਅਕਤੀ ਦੇ ਘਰ ਛਾਪੇਮਾਰੀ ਹੋਈ ਹੈ ਉਸ ਦਾ ਨਾਂ ਵਿੱਕੀ ਹੈ ਜੋ ਪੇਂਟਰ ਦਾ ਕੰਮ ਕਰਦਾ ਹੈ। ਵਿੱਕੀ ਦੇ ਘਰ ਪਹੁੰਚੀ ਏਐਨਆਈ ਟੀਮ ਨੇ ਉਸ ਤੋਂ ਪੂਰੀ ਪੁੱਛਗਿੱਛ ਕੀਤੀ ਉਕਤ ਨੌਜਵਾਨ ਪੇਂਟਰ ਦਾ ਕੱਮ ਕਰਦਾ ਹੈ। ਲੰਮਾ ਸਮਾਂ ਜਾਂਚ ਤੋਂ ਬਾਅਦ ਟੀਮ ਉਕਤ ਵਿਆਕਤੀ ਨੂੰ ਨਾਲ ਲੈ ਕੇ ਚਲੀ ਗਈ।
ਇਸ ਮਾਮਲੇ ਬਾਰੇ ਨੌਜਵਾਨ ਦੇ ਪਿਤਾ ਸੀਗਾਰਾਂ ਸਿੰਘ ਨੇ ਦੱਸਿਆ ਕੇ ਉਨ੍ਹਾਂ ਦਾ ਬੇਟਾ ਪੇਂਟਰ ਦਾ ਕੰਮ ਕਰਦਾ ਹੈ। ਸਵੇਰ ਹੀ ਟੀਮ ਉਨ੍ਹਾਂ ਦੇ ਘਰ ਆਈ ਅਤੇ ਸਾਨੂੰ ਸਾਰਿਆਂ ਨੂੰ ਘਰ ਤੋਂ ਬਾਹਰ ਨਹੀਂ ਜਾਣ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਕਿਸੇ ਦਾ ਵਿਦੇਸ਼ੀ ਪੈਸਾ ਤੁਹਾਡੇ ਖਾਤੇ ਰਾਹੀਂ ਨਿਕਲਿਆ। ਨਾਲ ਹੀ ਉਨ੍ਹਾਂ ਦੱਸਿਆ ਕਿ ਅਧਿਕਾਰੀਆਂ ਨੇ ਸਾਨੂੰ 20 ਤਰੀਕ ਦੇ ਕੇ ਸਾਡੇ ਬੇਟੇ ਨੂੰ ਨਾਲ ਲੈ ਕੇ ਚਲੇ ਗਏ ਅਤੇ ਕਹਿ ਕੇ ਗਏ ਸੀ ਕਿ ਅਸੀਂ ਵਿੱਕੀ ਨੂੰ ਮਲੋਟ ਛੱਡ ਦੇਵਾਂਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h