One-Day workshop on ‘Janparichay’: ‘ਜਨਪਰਿਚੈ’ ਦੀਆਂ ਕਾਰਜਕੁਸ਼ਲਤਾਵਾਂ ਤੋਂ ਜਾਣੂ ਕਰਵਾਉਣ ਦੇ ਉਦੇਸ਼ ਨਾਲ ਐਨਆਈਸੀ ਪੰਜਾਬ ਵੱਲੋਂ ਪੰਜਾਬ ਦੇ ਪ੍ਰਸ਼ਾਸਨਿਕ ਸੁਧਾਰ ਵਿਭਾਗ (ਡੀਜੀਆਰ) ਅਤੇ ਐਨਆਈਸੀ ਦਿੱਲੀ ਜਨਪਰਿਚੈ ਟੀਮ ਦੇ ਸਹਿਯੋਗ ਨਾਲ ਇਥੇ ਮਗਸੀਪਾ ਵਿਖੇ ਇੱਕ-ਰੋਜ਼ਾ ਵਰਕਸ਼ਾਪ ਕਰਵਾਈ ਗਈ।
ਪ੍ਰਸ਼ਾਸਨਿਕ ਸੁਧਾਰ ਵਿਭਾਗ, ਪੰਜਾਬ ਦੇ ਡਾਇਰੈਕਟਰ ਗਿਰੀਸ਼ ਦਿਆਲਨ, ਡਿਪਟੀ ਡਾਇਰੈਕਟਰ ਜਨਰਲ ਐਨਆਈਸੀ ਪੰਜਾਬ ਵਿਵੇਕ ਵਰਮਾ, ਐਸਆਈਓ ਐਨਆਈਸੀ ਹਰਿਆਣਾ ਦੀਪਕ ਬਾਂਸਲ ਤੇ ਐਸਆਈਓ ਐਨਆਈਸੀ ਚੰਡੀਗੜ੍ਹ ਯੂਟੀ ਰਮੇਸ਼ ਗੁਪਤਾ ਨੇ ਆਪਣੇ ਟੀਮ ਮੈਂਬਰਾਂ ਸਮੇਤ ਇਸ ਵਰਕਸ਼ਾਪ ਵਿੱਚ ਹਿੱਸਾ ਲਿਆ।
‘ਜਨਪਰਿਚੈ’ ਇੱਕ ਸਿੰਗਲ ਸਾਈਨ ਆਨ ਪਲੇਟਫਾਰਮ ਹੈ, ਜੋ ਸਾਰੀਆਂ ਐਪਲੀਕੇਸ਼ਨਾਂ (ਐਪਸ) ਲਈ ਇੱਕ ਡਿਜੀਟਲ ਪਛਾਣ ਵਜੋਂ ਕੰਮ ਕਰਦਾ ਹੈ। ਇਹ ਵਰਕਸ਼ਾਪ ਕਰਵਾਉਣ ਦਾ ਮਕਸਦ ਹਰ ਕਿਸੇ ਨੂੰ ‘ਜਨਪਰਿਚੈ’ ਦੀਆਂ ਕਾਰਜਕੁਸ਼ਲਤਾਵਾਂ ਅਤੇ ਨਾਗਰਿਕ ਕੇਂਦਰਿਤ ਸੇਵਾਵਾਂ ਵਿੱਚ ਇਸ ਦੀ ਭੂਮਿਕਾ ਤੋਂ ਜਾਣੂ ਕਰਵਾਉਣਾ ਸੀ।
ਪ੍ਰਮਾਣਿਕਤਾ ਅਤੇ ਪਛਾਣ ਪ੍ਰਬੰਧਨ ਨੂੰ ਧਿਆਨ ਵਿੱਚ ਰੱਖਦਿਆਂ ਤਿਆਰ ਕੀਤੀ ਇਹ ਪ੍ਰਣਾਲੀ ਸਰਕਾਰ ਦੁਆਰਾ ਨਾਗਰਿਕਾਂ (ਜੀ2ਸੀ) ਨੂੰ ਨਿਰਵਿਘਨ ਸੇਵਾਵਾਂ ਦੇਣ ਵਿੱਚ ਸਹਾਇਤਾ ਪ੍ਰਦਾਨ ਕਰਦੀ ਹੈ। ਇਸ ਦਾ ਪ੍ਰਸਤਾਵ ਮੀਆਈਟੀ ਦੁਆਰਾ ਦਿੱਤਾ ਗਿਆ ਸੀ ਤੇ ਐਨਆਈਸੀ, ਸੀ-ਡੈਕ ਅਤੇ ਐਨਈਜੀਡੀ ਨੂੰ “ਮੇਰੀ ਪਹਿਚਾਨ” ਤਹਿਤ ਨੈਸ਼ਨਲ ਸਿੰਗਲ ਸਾਈਨ ਆਨ (ਐਨਐਸਐਸਓ) ਪਲੇਟਫਾਰਮ ਬਣਾਉਣ ਦਾ ਜ਼ਿੰਮਾ ਸੌਂਪਿਆ ਗਿਆ ਸੀ।
With an aim to make everyone familiarise with the functionalities of the JanParichay, a single sign on platform, which acts as one digital identity for all applications, NIC Punjab in collaboration with DGR Punjab and NIC Delhi JAN PARICHAY team organised one-day workshop. pic.twitter.com/z7LMQHti8i
— Government of Punjab (@PunjabGovtIndia) March 30, 2023
‘ਜਨਪਰਿਚੈ’ ਦਾ ਮੁੱਖ ਉਦੇਸ਼ ਵੱਖ-ਵੱਖ ਨਾਗਰਿਕ ਕੇਂਦਰਿਤ ਸੇਵਾਵਾਂ ਤੱਕ ਪਹੁੰਚ ਲਈ ਵਾਰ-ਵਾਰ ਆਪਣੀ ਪਛਾਣ ਸਾਬਤ ਕਰਨ ਦੇ ਝੰਜਟ ਨੂੰ ਖ਼ਤਮ ਕਰਕੇ ਨਾਗਰਿਕਾਂ ਨੂੰ ਨਿਰਵਿਘਨ ਸਹੂਲਤ ਪ੍ਰਦਾਨ ਕਰਨਾ ਹੈ।
ਕੋਈ ਵੀ ਨਾਗਰਿਕ, ਜੋ ਸਰਕਾਰੀ ਸੇਵਾਵਾਂ ਲਈ ਰਜਿਸਟਰ ਹੋਣਾ ਚਾਹੁੰਦਾ ਹੈ, ਆਪਣੇ ਸੋਸ਼ਲ ਮੀਡੀਆ ਖਾਤਿਆਂ ਰਾਹੀਂ ਵੀ ‘ਜਨਪਰਿਚੈ’ ਦੀ ਵਰਤੋਂ ਕਰ ਸਕਦਾ ਹੈ। ਇਸ ਵਾਸਤੇ ਉਪਭੋਗਤਾ ਨੂੰ ਆਧਾਰ/ਪੈਨ/ਡਰਾਈਵਿੰਗ ਲਾਇਸੈਂਸ ਨਾਲ ਈ-ਕੇਵਾਈਸੀ ਦੀ ਪ੍ਰਕਿਰਿਆ ਕਰਨੀ ਪੈਂਦੀ ਹੈ। ਇਸ ਤਰ੍ਹਾਂ ‘ਜਨਪਰਿਚੈ’ ਦੇ ਨਾਲ ਇੱਕ ਨਾਗਰਿਕ ਲੌਗਇਨ ਕਰ ਸਕਦਾ ਹੈ ਅਤੇ ਕਈ ਸੇਵਾਵਾਂ ਤੱਕ ਆਸਾਨੀ ਨਾਲ ਪਹੁੰਚ ਕਰ ਸਕਦਾ ਹੈ। ਇਹ ਛੇ ਵੱਖ-ਵੱਖ ਭਾਸ਼ਾਵਾਂ ਨੂੰ ਸਪੋਰਟ ਕਰਦਾ ਹੈ ਅਤੇ ਜੀਓ-ਫੈਂਸਿੰਗ ਨੂੰ ਜੋੜਨ ਦੀ ਪ੍ਰਕਿਰਿਆ ਵੀ ਪ੍ਰਗਤੀ ਅਧੀਨ ਹੈ।
ਪੰਜਾਬ ਵਿੱਚ ਨਾਗਰਿਕਾਂ ਦੀ ਸਹੂਲਤ ਲਈ ਸਾਰੀਆਂ ਨਾਗਰਿਕ ਕੇਂਦਰਿਤ ਸੇਵਾਵਾਂ ‘ਜਨਪਰਿਚੈ’ ਰਾਹੀਂ ਪ੍ਰਦਾਨ ਕੀਤੀਆਂ ਜਾਣਗੀਆਂ। ਇਸ ਵਰਕਸ਼ਾਪ ਦੌਰਾਨ ‘ਜਨਪਰਿਚੈ’ ਦਿੱਲੀ ਟੀਮ ਦੇ ਅਧਿਕਾਰੀਆਂ ਨੇ ਇਸ ਪਲੇਟਫਾਰਮ ਦੀਆਂ ਵਿਸ਼ੇਸ਼ਤਾਵਾਂ, ਕਾਰਜਕੁਸ਼ਲਤਾਵਾਂ, ਮਾਈਗ੍ਰੇਸ਼ਨ ਰਣਨੀਤੀ ਅਤੇ ਇਸਦੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਕੁਝ ਕੇਸ ਸਟੱਡੀਜ਼ ਵੀ ਪੇਸ਼ ਕੀਤੀਆਂ। ਟੀਮ ਨੇ ਮੌਜੂਦਾ ਸਮੇਂ ਸੇਵਾਵਾਂ ਪ੍ਰਦਾਨ ਵਿੱਚ ਚੁਣੌਤੀਆਂ ਅਤੇ ‘ਜਨਪਰਿਚੈ’ ਦੀ ਲੋੜ ਬਾਰੇ ਵੀ ਗੱਲ ਕੀਤੀ। ਐਸਆਈਓ ਹਰਿਆਣਾ ਅਤੇ ਐਸ.ਆਈ.ਓ. ਚੰਡੀਗੜ੍ਹ ਨੇ ਇਸ ਪਹਿਲਕਦਮੀ ਲਈ ਐਨ.ਆਈ.ਸੀ. ਪੰਜਾਬ, ਪ੍ਰਸ਼ਾਸਨਿਕ ਸੁਧਾਰ ਵਿਭਾਗ ਅਤੇ ਐਨ.ਆਈ.ਸੀ. ਦਿੱਲੀ ਟੀਮ ਦੀ ਸ਼ਲਾਘਾ ਕੀਤੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਤੁਸੀਂ Pro Punjab TV ਨੂੰ ਸੋਸ਼ਲ ਮੀਡੀਆ ਪਲੇਟਫਾਰਮਾਂ ਫੇਸਬੁੱਕ, ਟਵਿੱਟਰ ਤੇ ਇੰਸਟਾਗ੍ਰਾਮ ‘ਤੇ ਵੀ ਫੋਲੋ ਕਰ ਸਕਦੇ ਹੋ।
TV, FACEBOOK, YOUTUBE ਤੋਂ ਪਹਿਲਾਂ ਹਰ ਖ਼ਬਰ ਪੜ੍ਹਣ ਲਈ ਡਾਉਨਲੋਡ ਕਰੋ PRO PUNJAB TV APP
APP ਡਾਉਨਲੋਡ ਕਰਨ ਲਈ Link ‘ਤੇ Click ਕਰੋ:
Android: https://bit.ly/3VMis0h