ਸਿੱਖ ਜਿੱਥੇ ਜਿੱਥੇ ਵੀ ਜਾਂਦੇ ਨੇ, ਆਪਣੀ ਵੱਖਰੀ ਪਛਾਣ ਬਣਾ ਹੀ ਲੈਂਦੇ ਹਨ, ਫਿਰ ਉਹ ਭਾਵੇਂ ਕੈਨੇਡਾ ਹੋਵੇ ਜਾਂ ਅਮਰੀਕਾ, ਕੁਝ ਅਜਿਹਾ ਹੀ ਇਸ ਸਿੱਖ ਨਾਲ ਹੋਇਆ ਹੈ। ਜਿਸ ਦੀਆਂ ਫੋਟੋਆਂ ਅਮਰੀਕਾ ਦੇ ਮਸ਼ਹੂਰ ਸ਼ਹਿਰ ਨਿਊਯਾਰਕ ਦੇ ਵੱਡੇ-ਵੱਡੇ ਮੋਲਸ ਵਿਚ ਲੱਗ ਗਈਆਂ ਹਨ।
ਇਕ ਵੱਡੇ ਬ੍ਰੈਂਡ਼ ਵੱਲੋਂ ਇਸ ਸਿੱਖ ਨੌਜਵਾਨ ਨੂੰ ਆਪਣੀ ਕੈਂਪੇਨ ਦਾ ਹਿੱਸਾ ਬਣਾਇਆ ਗਿਆ ਹੈ। ਖਬਰ ਇਸ ਤਰ੍ਹਾਂ ਵਾਇਰਲ ਹੋਈ ਕਿ ਅਮਰੀਕਾ ਕਿ ਪੰਜਾਬ ਤੱਕ ਇਸ ਨੌਜਵਾਨ ਦੀਆਂ ਤਸਵੀਰਾਂ ਵਾਇਰਲ ਹੋ ਗਈਆਂ ਤੇ ਸੋਸ਼ਲ ਮੀਡੀਆ ‘ਤੇ ਵਧਾਈਆਂ ਦੇਣ ਵਾਲਿਆਂ ਦਾ ਹੜ੍ਹ ਆ ਗਿਆ। ਅਮਰੀਕਾ ਵਿਚ ਪਲਿਆ ਇਹ ਪੰਜਾਬੀ ਨੌਜਵਾਨ ਦੇ ਉਹ ਚੀਜ਼ ਹਿੱਸੇ ਆਈ ਜਿਹੜੀ ਸ਼ਾਇਦ ਉਸ ਦੇ ਪਰਿਵਾਰ ਵਾਲੇ ਸੋਚ ਰੱਖਦੇ ਸੀ।
ਜਿਹੜੇ ਪੰਜਾਬੀ ਨੌਜਵਾਨ ਦੀ ਅਸੀਂ ਗੱਲ ਕਰ ਰਹੇ ਹਾਂ ਉਸ ਦਾ ਨਾਂ ਹਰਸਹਿਜ ਸਿੰਘ ਆਨੰਦ ਹੈ। ਨੌਜਵਾਨ ਜਿਹੜਾ ਕਦੇ ਮੋਲਸ ਵਿਚ ਨਾਈਕ ਦੇ ਬ੍ਰੈਂਡਾਂ ਨੂੰ ਪਰਮੋਟ ਕਰਨ ਵਾਲੇ ਸਿਤਾਰਿਆਂ ਨੂੰ ਵੇਖਦਾ ਸੀ। ਅੱਜ ਉਹ ਹੀ ਨੌਜਵਾਨ ਉਸੇ ਨਾਈਕ ਬ੍ਰੈਂਡ ਦਾ ਕੈਂਪੇਨਰ ਬਣਿਆ ਹੈ ਅਤੇ ਨਿਊਯਾਰਕ ਦੇ ਨਾਈਕ ਸ਼ੋਅ ਰੂਮਾਂ ਵਿਚ ਉਸ ਦੀਆਂ ਫੋਟੋਆਂ ਲੱਗਦੀਆਂ ਨੇ ਅਤੇ ਜਦ ਉਸ ਦਾ ਪਰਿਵਾਰ ਮੋਲਸ ਵਿਚ ਲੱਗੀਆਂ ਫੋਟੋਆਂ ਨੂੰ ਵੇਖਦਾ ਹੈ ਤਾਂ ਉਨ੍ਹਾਂ ਦੀ ਖੁੱਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ।
ਉਹ ਹੀ ਪਰਿਵਾਰ ਜਿਹੜਾ 20 ਸਾਲ ਭਾਰਤ ਤੋਂ ਅਮਰੀਕਾ ਆਇਆ ਗੋਰਿਆਂ ਦੇ ਮਹਿਣੇ ਸਹਿਣੇ ਪਏ ਪਰ ਹਿੰਮਤ ਹਾਰਨ ਦੀ ਬਜਾਏ ਪਰਿਵਾਰ ਲੱੜਦਾ ਰਿਹਾ। ਪਰਿਵਾਰ ਦਾ ਮਿਹਨਤ ਦਾ ਮੁੱਲ ਉਨ੍ਹਾਂ ਦਾ ਪੁੱਤ ਹਰਸਿਹਜ ਸਿੰਘ ਮੋੜਦਾ ਹੈ। ਉਹ ਹੀ ਨੌਜਵਾਨ ਜਿਸ ਦੀਆਂ ਫੋਟੋਆਂ ਦਸਤਾਰ ਸਜਾਈ ਨਾਈਕ ਦੇ ਸ਼ੋਅਰੂਮਾਂ ਵਿਚ ਲੱਗੀਆਂ ਹੋਈਆਂ ਨੇ ਉਹ ਹੀ ਨੌਜਵਾਨ ਜਿਸ ਦੀਆਂ ਤਸਵੀਰਾਂ ਹਾਂਗਕਾਂਗ ਦੇ ਮੋਲਸ ਵਿਚ ਲੱਗਣੀਆਂ। ਹਾਲਾਂਕਿ ਪਹਿਲੀ ਵਾਰ ਹੈ ਜਦ ਨਿਊਯਾਰਕ ਦੇ ਵੱਡੇ-ਵੱਡੇ ਸ਼ੋਅਰੂਮਾਂ ਵਿਚ ਕਿਸੇ ਸਿੱਖ ਦੀ ਇੰਨੇ ਵੱਡੇ ਬ੍ਰੈਂਡ ਵਿਚ ਫੋਟੋਆਂ ਲੱਗੀਆਂ ਹਨ।
ਆਪਣੇ ਇੰਸਟਾਗ੍ਰਾਮ ‘ਤੇ ਫੋਟੋਆਂ ਤੇ ਵੀਡੀਓ ‘ਤੇ ਹਰਸਹਿਜ ਸਿੰਘ ਆਨੰਦ ਨੇ ਸ਼ੇਅਰ ਕਰਦੇ ਹੋਏ ਲਿੱਖਿਆ ਕਿ ਇਹ ਦੱਸਦੇ ਹੋਏ ਖੁੱਸ਼ੀ ਹੋ ਰਹੀ ਹੈ ਕਿ ਮੇਰੇ ਨਾਈਕ ਕੈਂਪੇਨ ਨੂੰ ਸੋਹੋ ਅਤੇ ਦੁਨੀਆਂ ਦੀਆਂ ਹੋਰਨਾਂ ਮਸ਼ਹੂਰ ਲੋਕੇਸ਼ਨਾਂ ‘ਤੇ ਰਿਲੀਜ਼ ਕਰ ਦਿੱਤਾ ਗਿਆ ਹੈ। ਇਕ ਸਿੱਖ ਬੱਚੇ ਨੂੰ ਜਵਾਨ ਹੁੰਦੇ ਦਾ ਇਹ ਸੁਪਨਾ ਰਹਿੰਦਾ ਹੈ ਕਿ ਉਹ ਵੀ ਕਦੇ ਇਸ ਥਾਂ ‘ਤੇ ਪਹੁੰਚੇ। 20 ਸਾਲ ਪਹਿਲਾਂ ਮੇਰੇ ਮਾਪੇ ਇਸ ਮੁਲਕ ਵਿਚ ਆਏ ਅਤੇ ਉਨ੍ਹਾਂ ਨੂੰ ਹਰ ਮੋੜ ‘ਤੇ ਕਈ ਵਾਰ ਭੇਦਭਾਵ ਦਾ ਸਾਹਮਣਾ ਕਰਨਾ ਪਿਆ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਐੱਚ. ਐਂਡ. ਐੱਮ. ਵਰਗੇ ਬ੍ਰੈਂਡ ਵੀ ਕਈ ਸਿੱਖ ਨੌਜਵਾਨਾਂ ਨੂੰ ਆਪਣੇ ਕੈਂਪੇਨ ਦਾ ਹਿੱਸਾ ਬਣਾ ਚੁੱਕੇ ਹਨ। ਉਹ ਵੀ ਇਸ ਕਰ ਕੇ ਕਿਉਂ ਸਿੱਖ ਆਪਣੀ ਵੱਖਰੀ ਪਛਾਣ ਬਣਾਉਣ ਵਿਚ ਹਮੇਸ਼ਾ ਮੋਹਰੀ ਰਹੇ ਹਨ। ਫਿਰ ਭਾਵੇਂ ਪੰਜਾਬ ਦੀ ਸਿਆਸਤ ਹੋਵੇ ਜਾਂ ਫਿਰ ਅਮਰੀਕੀ ਕੈਨੇਡਾ ਦੀ। ਪੰਜਾਬੀਆਂ ਨੇ ਭਾਰਤ ਰਹਿ ਕੇ ਝੰਡੇ ਘੱਡੇ ਹਨ।