ਵੀਰਵਾਰ, ਅਗਸਤ 14, 2025 12:39 ਬਾਃ ਦੁਃ
Pro Punjab Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ
  • Live Tv
Pro Punjab Tv
Home ਪੰਜਾਬ

ਨਿਰਮਲ ਰਿਸ਼ੀ ਨੇ ਪੰਜਾਬੀ ਇੰਡਸਟਰੀ ਦਾ ਨਾਮ ਕੀਤਾ ਰੌਸ਼ਨ, ਰਾਸ਼ਟਰਪਤੀ ਨੇ ਪਦਮਸ਼੍ਰੀ ਐਵਾਰਡ ਨਾਲ ਕੀਤਾ ਸਨਮਾਨਿਤ

by Gurjeet Kaur
ਅਪ੍ਰੈਲ 23, 2024
in ਪੰਜਾਬ, ਪਾਲੀਵੁੱਡ
0

ਪੰਜਾਬੀ ਇੰਡਸਟਰੀ ਦੀ ਗੁਲਾਬੋ ਮਾਸੀ ਅਖਵਾਉਣ ਵਾਲੀ ਕਲਾਕਾਰ ਨਿਰਮਲ ਰਿਸ਼ੀ ਨੂੰ ਰਾਸ਼ਟਰਪਤੀ ਭਵਨ ਵਿਖੇ ਪਦਮਸ਼੍ਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ।80 ਸਾਲ ਦੀ ਉਮਰ ‘ਚ ਵੀ ਪੰਜਾਬੀ ਫਿਲਮ ਇੰਡਸਟਰੀ ਦੀ ਰੌਣਕ ਅਦਾਕਾਰਾ ਨਿਰਮਲ ਰਿਸ਼ੀ ਨੂੰ 41 ਸਾਲਾਂ ਦੀ ਸਖਤ ਮਿਹਨਤ ਤੋਂ ਬਾਅਦ ਇਹ ਐਵਾਰਡ ਮਿਲਿਆ ਹੈ।ਇਨ੍ਹਾਂ 41 ਸਾਲਾਂ ‘ਚ ਨਿਰਮਲ ਰਿਸ਼ੀ ਨੇ 80 ਤੋਂ ਵੱਧ ਫ਼ਿਲਮਾਂ ‘ਚ ਕੰਮ ਕੀਤਾ।ਇਸ ਐਵਾਰਡ ਨਾਲ ਉਨ੍ਹਾਂ ਨੇ ਪੂਰੇ ਪੰਜਾਬ ਦਾ ਮਾਣ ਵਧਾਇਆ ਹੈ।ਨਿਰਮਲ ਰਿਸ਼ੀ ਦਾ ਜਨਮ 28 ਅਗਸਤ 1946 ਨੂੰ ਬਠਿੰਡਾ ਦੇ ਪਿੰਡ ਖੀਵਾ ਕਲਾਂ ‘ਚ ਹੋਇਆ।ਆਜ਼ਾਦੀ ਤੋਂ ਬਾਅਦ ਇਹ ਇਲਾਕਾ ਹੁਣ ਮਾਨਸਾ ਜ਼ਿਲ੍ਹੇ ਦਾ ਹਿਸਾ ਹੈ।ਉਸਦੇ ਪਿਤਾ ਬਲਦੇਵ ਕ੍ਰਿਸ਼ਨ ਰਿਸ਼ੀ ਪਿੰਡ ਦੇ ਸਰਪੰਚ ਸਨ।ਕਿਹਾ ਜਾਂਦਾ ਹੈ ਕਿ ਨਿਰਮਲ ਰਿਸ਼ੀ ਨੂੰ ਰੰਗਮੰਚ ਅਤੇ ਭੰਗੜੇ ਦਾ ਬਹੁਤ ਸ਼ੌਕ ਸੀ।ਉਸਨੇ ਸਕੂਲ ਤੋਂ ਹੀ ਥੀਏਟਰ ਕਰਨਾ ਸ਼ੁਰੂ ਕਰ ਦਿੱਤਾ ਸੀ।

ਨਿਰਮਲ ਰਿਸ਼ੀ ਨੂੰ ਉਸਦੀ ਭੂਆ ਨੇ ਪਾਲਿਆ ਸੀ।ਉਸਨੇ ਸ਼੍ਰੀਗੰਗਾਨਗਰ ਤੋਂ 10ਵੀਂ ਪਾਸ ਕੀਤਾ ਅਤੇ ਜੈਪੁਰ ਤੋਂ ਬੀਐਡ ਦੀ ਡਿਗਰੀ ਹਾਸਲ ਕੀਤੀ।ਉਥੇ ਉਸਨੇ ਥੀਏਟਰ, ਐਨਸੀਸੀ ਅਤੇ ਖੇਡਾਂ ‘ਚ ਹਿੱਸਾ ਲਿਆ।ਉਸਨੂੰ ਬੈਸਟ ਕੈਡੇਟ ਦਾ ਸਨਮਾਨ ਵੀ ਮਿਲਿਆ।ਇੰਨਾ ਹੀ ਨਹੀਂ ਉਹ ਰਾਜਸਥਾਨ ਲਈ ਖੇਡਦੀ ਰਹੀ।ਉਹ ਮਾਸਟਰ ਕਰਨ ਲਈ ਰਾਜਸਥਾਨ ਤੋਂ ਪਟਿਆਲਾ ਆਈ ਅਤੇ ਸਰਕਾਰੀ ਕਾਲ ਤੋਂ ਸਰੀਰਕ ਸਿਖਿਆ ‘ਚ ਐਮਏ ਕੀਤੀ।

 

 

ਨਿਰਮਲ ਰਿਸ਼ੀ ਨੇ ਆਪਣਾ ਪਹਿਲਾ ਨਾਟਕ ਹਰਪਾਲ ਟਿਵਾਣਾ ਦੀ ਨਿਰਦੇਸ਼ਨਾ ਹੇਠ 1996 ‘ਚ ਅਧੂਰੇ ਸੁਪਨੇ ਦਾ ਮੰਚਨ ਕੀਤਾ।ਇਹ ਉਸਦੀ ਜ਼ਿੰਦਗੀ ਦਾ ਪਹਿਲਾ ਨਾਟਕ ਸੀ।ਇਸ ਦੌਰਾਨ ਉਸਨੂੰ ਮਰਹੂਮ ਬਾਲੀਵੁੱਡ ਅਭਿਨੇਤਾ ਓਮ ਪੁਰੀ ਨਾਲ ਥੀਏਟਰ ਕਰਨ ਦਾ ਮੌਕਾ ਵੀ ਮਿਲਿਆ।ਥੀਏਟਰ ਤੋਂ, ਉਹ 1984 ‘ਚ ਵੱਡੇ ਪਰਦੇ ‘ਤੇ ਆਈ ਅਤੇ ਫਿਲਮ ‘ਲੌਂਗ ਦਾ ਲਿਸ਼ਕਾਰਾ’ ‘ਚ ਗੁਲਾਬੋ ਮਾਸੀ ਦੀ ਭੂਮਿਕਾ ਨਿਭਾਈ।

ਕਿਹਾ ਜਾਂਦਾ ਹੈ ਕਿ ਉਹ ਇਸ ਕਿਰਦਾਰ ਨਾਲ ਇੰਨੀ ਹਿੱਟ ਹੋਈ ਕਿ ਉਸ ਕੋਲ ਨਿਰਮਾਤਾਵਾਂ ਦੀ ਲਾਈਨ ਲੱਗ ਗਈ। ਹਰ ਕੋਈ ਉਸ ਨੂੰ ਗੁਲਾਬੋ ਮਾਸੀ ਦਾ ਕਿਰਦਾਰ ਦੁਬਾਰਾ ਨਿਭਾਉਣ ਲਈ ਕਹਿ ਰਿਹਾ ਸੀ ਪਰ ਨਿਰਮਲ ਰਿਸ਼ੀ ਨੇ ਮੁੜ ਉਹੀ ਕਿਰਦਾਰ ਨਿਭਾਉਣ ਤੋਂ ਇਨਕਾਰ ਕਰ ਦਿੱਤਾ।

ਭਾਰਤ ਸਰਕਾਰ ਵੱਲੋਂ 26 ਜਨਵਰੀ ਨੂੰ ਨਿਰਮਲ ਰਿਸ਼ੀ ਦੇ ਨਾਮ ਦਾ ਪ੍ਰਸਤਾਵ ਕੀਤਾ ਗਿਆ ਸੀ। ਪਦਮਸ਼੍ਰੀ ਵਿੱਚ ਉਸਦਾ ਨਾਂ ਆਉਣ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਨੇ ਉਸਨੂੰ ਸ਼ੁਭਕਾਮਨਾਵਾਂ ਦਿੱਤੀਆਂ। ਆਖਰਕਾਰ 41 ਸਾਲਾਂ ਦੀ ਮਿਹਨਤ ਤੋਂ ਬਾਅਦ ਉਸ ਦੀ ਮਿਹਨਤ ਨੂੰ ਫਲ ਮਿਲਿਆ।

ਪਦਮਸ਼੍ਰੀ ਲਈ ਚੁਣੇ ਜਾਣ ਤੋਂ ਬਾਅਦ ਨਿਰਮਲ ਰਿਸ਼ੀ ਨੇ ਕਿਹਾ ਕਿ ਸਰਕਾਰ ਨੇ ਉਸ ਨੂੰ ਇਸ ਦੇ ਯੋਗ ਸਮਝਿਆ, ਇਸ ਲਈ ਸਰਕਾਰ ਦਾ ਧੰਨਵਾਦ। ਅੱਜ ਮੇਰੀ ਸਾਰੀ ਉਮਰ ਦੀ ਮਿਹਨਤ ਰੰਗ ਲਿਆਈ ਹੈ। ਮਾਣ ਹੈ ਕਿ ਉਹ ਪੰਜਾਬ ਦਾ ਨਾਂ ਰੌਸ਼ਨ ਕਰ ਰਹੀ ਹੈ।

Tags: latest newsNirmal RishiPadma Shri awardpollywoodpro punjab tvPunjab Film Industryਪਦਮਸ਼੍ਰੀ ਐਵਾਰਡ
Share234Tweet147Share59

Related Posts

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਜਰੂਰੀ ਖ਼ਬਰ, ਨਹੀਂ ਚੱਲਣਗੀਆਂ PRTC ਬੱਸਾਂ

ਅਗਸਤ 14, 2025

ਮੋਗਾ ਦੇ BEPO ਦੇ ਪਤਨੀ ਨਾਲ ਡਾਂਸ ਕਰਨ ਦੀ ਵੀਡੀਓ ਹੋਈ ਵਾਇਰਲ,ਸਿੱਖਿਆ ਵਿਭਾਗ ਨੇ ਲਿਆ ਐਕਸ਼ਨ

ਅਗਸਤ 13, 2025

ਆਪ MLA ਦਾ ਹੋਇਆ ਐਕਸੀਡੈਂਟ, ਦਿੱਲੀ ਤੋਂ ਪਰਤ ਰਹੇ ਸੀ ਵਾਪਸ

ਅਗਸਤ 13, 2025

ਅਮਰੀਕਾ ਦੇ APPLE MUSIC ਸਟੂਡੀਓ ‘ਚ ਦਿਲਜੀਤ ਦੋਸਾਂਝ ਦਾ ਇੰਝ ਖ਼ਾਸ ਤਰੀਕੇ ਨਾਲ ਹੋਇਆ ਸ਼ਾਨਦਾਰ ਸਵਾਗਤ

ਅਗਸਤ 12, 2025

ਭਾਰਤ ਵਾਪਸ ਪਰਤੇ ਮਸ਼ਹੂਰ ਗਾਇਕ ਕਰਨ ਔਜਲਾ, ਮਹਿਲਾ ਆਯੋਗ ਸਾਹਮਣੇ ਹੋਣਗੇ ਪੇਸ਼

ਅਗਸਤ 12, 2025

Land Pooling ਪਾਲਿਸੀ ਨੂੰ ਲੈਕੇ ਪੰਜਾਬ ਸਰਕਾਰ ਦਾ ਵੱਡਾ ਫੈਸਲਾ

ਅਗਸਤ 11, 2025
Load More

Recent News

ਲਾਰੈਂਸ ਦਾ ਕਰੀਬੀ ਗੈਂਗਸਟਰ ਅਮਰੀਕਾ ‘ਚ ਗ੍ਰਿਫ਼ਤਾਰ, ਕਈ ਕੇਸਾਂ ‘ਚ ਸੀ ਲੋੜੀਂਦਾ

ਅਗਸਤ 14, 2025

ICICI ਬੈਂਕ ਨੇ ਬਦਲਿਆ ਆਪਣਾ ਫ਼ੈਸਲਾ, ਕੀਤੇ ਵੱਡੇ ਬਦਲਾਅ

ਅਗਸਤ 14, 2025

Weather Update: ਪੰਜਾਬ ‘ਚ ਅਗਲੇ 3 ਦਿਨ ਪਏਗਾ ਭਾਰੀ ਮੀਂਹ, ਮੌਸਮ ਵਿਭਾਗ ਨੇ ਇਨ੍ਹਾਂ ਜ਼ਿਲ੍ਹਿਆਂ ਲਈ ਜਾਰੀ ਕੀਤਾ ਅਲਰਟ

ਅਗਸਤ 14, 2025

ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲਿਆਂ ਲਈ ਜਰੂਰੀ ਖ਼ਬਰ, ਨਹੀਂ ਚੱਲਣਗੀਆਂ PRTC ਬੱਸਾਂ

ਅਗਸਤ 14, 2025

CJI B.R.ਗਵਈ ਕੁੱਤਿਆਂ ਨੂੰ ਕਾਬੂ ਕਰਨ ਦੇ ਮੁੱਦੇ ‘ਤੇ ਕਰਨਗੇ ਮੁੜ ਵਿਚਾਰ

ਅਗਸਤ 13, 2025










ADVERTISEMENT

Pro Punjab Tv

  • ਪੰਜਾਬੀਪੰਜਾਬੀ
  • EnglishEnglish

Quick Links

  • About Us
  • Privacy Policy
  • Advertise with us
  • Contact Us

Copyright © 2022 Pro Punjab Tv. All Right Reserved.

No Result
View All Result
  • Home
  • ਪੰਜਾਬ
  • ਹਰਿਆਣਾ
  • ਕੇਂਦਰ
  • ਦੇਸ਼
  • ਵਿਦੇਸ਼
  • ਕਾਰੋਬਾਰ
  • ਮਨੋਰੰਜਨ
    • ਹਾਲੀਵੁੱਡ
    • ਪਾਲੀਵੁੱਡ
    • ਬਾਲੀਵੁੱਡ
  • ਨੌਕਰੀ
  • ਖੇਡ
    • ਕ੍ਰਿਕਟ
  • ਧਰਮ
  • ਸਿੱਖਿਆ
  • ਹੋਰ
    • ਵੈੱਬ ਸਟੋਰੀਜ਼
    • ਤਕਨਾਲੌਜੀ
    • ਆਟੋਮੋਬਾਈਲ
    • ਵੀਡੀਓ
    • ਲਾਈਫਸਟਾਈਲ
      • ਸਿਹਤ
      • ਯਾਤਰਾ
    • ਫੋਟੋ ਗੈਲਰੀ
    • ਅਜ਼ਬ-ਗਜ਼ਬ
    • ਫੈਕ੍ਟ ਚੈੱਕ

Copyright © 2022 Pro Punjab Tv. All Right Reserved.