ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਸੰਸਦ ‘ਚ ਵਿੱਤੀ ਸਾਲ 2024-25 ਦੇ ਲਈ ਆਮ ਬਜਟ ਪੇਸ਼ ਕੀਤਾ।ਵਿੱਤ ਮੰਤਰੀ ਨੇ ਇਸ ਬਜਟ ‘ਚ ਆਮ ਲੋਕਾਂ ਦੇ ਲਈ ਕਈ ਵੱਡੇ ਐਲਾਨ ਕੀਤੇ ਗਏ।ਨਿਰਮਲਾ ਸੀਤਾਰਮਨ ਦੇ ਬਜਟ ਭਾਸ਼ਣ ‘ਚ ਖਾਸ ਐਲਾਨ ਤੋਂ ਲੈ ਕੇ ਲੋਕਾਂ ਦੀਆਂ ਨਜ਼ਰਾਂ ਉਨ੍ਹਾਂ ਦੀ ਸਾੜੀ ‘ਤੇ ਸੀ।
ਨਿਰਮਲਾ ਸੀਤਾਰਮਨ ਨੇ ਬਜਟ ਪੇਸ਼ ਕਰਦੇ ਹੋਏ ਪਹਿਨੀ ਬਲੂ ਹੈਂਡਲੂਮ ਸਾੜੀ।’ਵੋਕਲ ਫਾਰ ਲੋਕਲ’ ‘ਤੇ ਜੋਰ ਦਿੱਤਾ ਹੈ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਅੱਜ ਇੱਕ ਫਰਵਰੀ ਨੂੰ ਅੰਤਰਿਮ ਬਜਟ ਪੇਸ਼ ਕੀਤਾ।
ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦਾ ਇਹ ਛੇਵਾਂ ਬਜਟ ਸੀ।
ਨਿਰਮਲਾ ਸੀਤਾਰਮਨ ਵਧੇਰੇ ਕਰਕੇ ਹੈਂਡਲੂਮ ਸਾੜੀਆਂ ਨੂੰ ਪ੍ਰਮੋਟ ਕਰਦੀ ਦਿਸੀ ਹੈ।ਇਸ ਵਾਰ ਵੀ ਬਜਟ ਪੇਸ਼ ਕਰਦੇ ਸਮੇਂ ਉਨ੍ਹਾਂ ਨੇ ਹੈਂਡਲੂਮ ਸਾੜੀ ਹੀ ਪਹਿਨੀ।
ਪਰ ਇਸ ਵਾਰ ਉਨ੍ਹਾਂ ਦੀ ਹੈਂਡਲੂਮ ਸਾੜੀ ਦਾ ਰੰਗ ਬਿਲਕੁਲ ਵੱਖਰਾ ਸੀ।
ਇਸ ਤੋਂ ਪਹਿਲਾਂ ਉਹ ਲਾਲ, ਬ੍ਰਾਊਨ ਅਤੇ ਪੀਲੇ ਰੰਗ ਦੀਆਂ ਸਾੜੀਆਂ ਪਹਿਨੇ ਦਿਸੀ ਸੀ ਪਰ ਇਸ ਵਾਰ ਉਨ੍ਹਾਂ ਨੇ ਰਾਮਾਰ ਭਾਵ ਬਲੂ ਰੰਗ ਚੁਣਿਆ।
ਉਨ੍ਹਾਂ ਨੇ ਸਿਲਕ ਦੀ ਹੈਂਡਲੂਮ ਸਾੜੀ ਦੇ ਨਾਲ ਕ੍ਰੀਮ ਕਲਰ ਦਾ ਬ੍ਰਾਊਜ਼ ਪਹਿਨਿਆ ਸੀ।
ਵਿੱਤ ਮੰਤਰੀ ਨੇ ਜੋ ਸਾੜੀ ਪਹਿਨੀ ਸੀ, ਉਸ ‘ਤੇ ਕਾਂਥਾਂ ਇੰਬ੍ਰਾਇਡਰੀ ਕੀਤੀ ਗਈ ਹੈ।ਕਾਂਥਾ ਪੱਛਮੀ ਬੰਗਾਲ ਦੀ ਇੱਕ ਪ੍ਰੰਪਰਿਕ ਕਢਾਈ ਤਕਨੀਕ ਹੈ।
ਇਸ ਸਿਲਕ ਸਾੜੀ ‘ਤੇ ਹੈਂਡ ਇੰਮਬ੍ਰਾਇਡਰੀ ਨਾਲ ਪੱਤੀਆਂ ਦੀ ਖੂਬਸੂਰਤ ਡਿਜ਼ਾਇਨ ਬਣੀ ਹੋਈ ਸੀ।
ਇਸ ਸਾੜੀ ਦੀ ਇਕ ਖਾਸ ਗੱਲ ਸੀ ਕਿ ਇਹ ਟਸਰ ਰੇਸ਼ਮ ਦੀ ਸੀ ਜੋ ਆਪਣੀ ਅਨੋਖੀ ਬਣਾਵਟ ਤੇ ਸੁਨਹਿਰੀ ਚਮਕ ਦੇ ਲਈ ਜਾਣਾ ਜਾਂਦਿਆ ਹੈ।