[caption id="attachment_116451" align="aligncenter" width="343"]<img class="wp-image-116451 " src="https://propunjabtv.com/wp-content/uploads/2023/01/Capture-26.jpg" alt="" width="343" height="257" /> Nirupa Roy Happy Birthday: ਬਾਲੀਵੁੱਡ ਦੀ ਸਭ ਤੋਂ ਚੰਗੀ ਤੇ ਸਭ ਤੋਂ ਬੁਰੀ ਗੱਲ ਇਹ ਹੈ ਕਿ ਇੱਕ ਸਮੇਂ 'ਚ ਵਿਅਕਤੀ ਨੂੰ ਸਫ਼ਲਤਾ ਦੀ ਸਭ ਤੋਂ ਉੱਚੀ ਸਿਖਰ 'ਤੇ ਬਿਠਾ ਦਿੰਦਾ ਹੈ ਅਤੇ ਅਗਲੇ ਹੀ ਪਲ ਉਸਨੂੰ ਹਮੇਸ਼ਾ ਲਈ ਭੁੱਲ ਜਾਂਦਾ ਹੈ।[/caption] [caption id="attachment_116452" align="aligncenter" width="493"]<img class="wp-image-116452 size-full" src="https://propunjabtv.com/wp-content/uploads/2023/01/nirupa-royrs-sons-clash-against-each-other-21.jpg" alt="" width="493" height="481" /> ਬਾਲੀਵੁਡ 'ਚ ਨਿਰੂਪਾ ਰਾਏ ਜਿਸ ਨੇ ਆਪਣੇ ਦਹਾਕੇ ਦੇ ਸਭ ਤੋਂ ਮਸ਼ਹੂਰ ਨਿਰਦੇਸ਼ਕਾਂ ਦੇ ਨਾਲ ਇੱਕ ਮੁੱਖ ਐਕਟਰਸ ਵਜੋਂ ਕੰਮ ਕੀਤਾ। 1970 ਵਿੱਚ, ਉਹ ਮਾਂ ਦੇ ਕਿਰਦਾਰ ਨਿਭਾਉਣ ਕਰਕੇ ਕਾਫੀ ਮਸ਼ਹੂਰ ਹੋਈ। ਜ਼ਿੰਦਗੀ 'ਚ ਇੱਕ ਵੱਡਾ ਮੁਕਾਮ ਹਾਸਲ ਕਰਨ ਵਾਲੀ ਇਸ ਐਕਟਰਸ ਦੀ ਜ਼ਿੰਦਗੀ ਉਤਰਾਅ-ਚੜ੍ਹਾਅ ਨਾਲ ਭਰੀ ਹੋਈ ਸੀ।[/caption] [caption id="attachment_116456" align="aligncenter" width="500"]<img class="wp-image-116456 size-full" src="https://propunjabtv.com/wp-content/uploads/2023/01/8150-nirupa-roy-06.jpg" alt="" width="500" height="500" /> ਦੱਸ ਦਈਏ ਕਿ ਨਿਰੂਪਾ ਰਾਏ ਦਾ ਜਨਮ ਗੁਜਰਾਤ 'ਚ ਹੋਇਆ ਸੀ। ਨਿਰੂਪਾ ਨੂੰ ਪੜ੍ਹਨਾ ਪਸੰਦ ਨਹੀਂ ਸੀ, ਇਸ ਲਈ ਚੌਥੀ ਤੋਂ ਬਾਅਦ ਉਸ ਨੇ ਅੱਗੇ ਪੜ੍ਹਨ ਬਾਰੇ ਸੋਚਿਆ ਵੀ ਨਹੀਂ। ਪਰਿਵਾਰ ਨੂੰ ਲੱਗਿਆ ਕਿ ਬੇਟੀ ਨਹੀਂ ਪੜ੍ਹੇਗੀ , ਇਸ ਲਈ ਸਰਕਾਰੀ ਨੌਕਰੀ ਕਰਦੇ ਲੜਕੇ ਕਮਲ ਰਾਏ ਨਾਲ 15 ਸਾਲਾਂ ਦੀ ਨਿਰੁੂਪਾ ਰਾਏ ਦਾ ਵਿਆਹ ਕਰ ਦਿੱਤਾ।[/caption] [caption id="attachment_116460" align="aligncenter" width="720"]<img class="wp-image-116460 size-full" src="https://propunjabtv.com/wp-content/uploads/2023/01/f633501552dfb83a8339e5b81cc516db.jpg" alt="" width="720" height="1108" /> ਬੇਸ਼ੱਕ ਅੱਜ ਦੀ ਪੀੜ੍ਹੀ ਨਿਰੂਪਾ ਰਾਏ ਨੂੰ ਰੋਂਦੀ ਗ਼ਰੀਬ ਮਾਂ ਦੇ ਤੌਰ 'ਤੇ ਯਾਦ ਕਰਦੀ ਹੈ, ਪਰ ਇੱਕ ਸਮਾਂ ਸੀ ਜਦੋਂ ਉਸ ਦੀਆਂ ਇੱਕ ਤੋਂ ਬਾਅਦ ਇੱਕ ਹਿੱਟ ਫ਼ਿਲਮਾਂ ਆਈਆਂ ਅਤੇ ਉਹ ਮੁੱਖ ਐਕਟਰਸ ਵਜੋਂ ਆਪਣੇ ਗਲੈਮਰ ਨਾਲ ਫ਼ਿਲਮਾਂ ਵਿੱਚ ਤਾਰੀਫ ਖੱਟਦੀ ਸੀ।[/caption] [caption id="attachment_116469" align="aligncenter" width="388"]<img class="wp-image-116469 " src="https://propunjabtv.com/wp-content/uploads/2023/01/2e2159f1b078527ebb6a569a9878b41b-bollywood-trends-1-1.jpg" alt="" width="388" height="327" /> 'ਹਰ ਹਰ ਮਹਾਦੇਵ' 1951 'ਚ ਰਿਲੀਜ਼ ਹੋਈ ਸੀ, ਜਿਸ 'ਚ ਨਿਰੂਪਾ ਰਾਏ ਨੇ ਮਾਤਾ ਪਾਰਵਤੀ ਦੀ ਭੂਮਿਕਾ ਨਿਭਾਈ ਸੀ। ਇਹ ਕਿਰਦਾਰ ਇੰਨਾ ਮਸ਼ਹੂਰ ਹੋਇਆ ਕਿ ਸਵੇਰੇ ਤੜਕੇ ਹੀ ਨਿਰੂਪਾ ਰਾਏ ਦੇ ਘਰ ਦੇ ਬਾਹਰ ਲੋਕਾਂ ਦੀਆਂ ਲਾਈਨਾਂ ਲੱਗ ਜਾਂਦੀਆਂ ਸੀ। ਲੋਕ ਉਸ ਨੂੰ ਦੇਵੀ ਵਜੋਂ ਪੂਜਦੇ ਸੀ।[/caption] [caption id="attachment_116475" align="aligncenter" width="417"]<img class="wp-image-116475 size-full" src="https://propunjabtv.com/wp-content/uploads/2023/01/Capture-28.jpg" alt="" width="417" height="236" /> ਨਿਰੂਪਾ ਰਾਏ ਨੂੰ ਅਸਲ ਜ਼ਿੰਦਗੀ ਵਿੱਚ ਆਪਣੇ ਪੁੱਤਰਾਂ ਤੋਂ ਸਿਰਫ਼ ਦੁਖ ਹੀ ਮਿਲੇ। ਉਨ੍ਹਾਂ ਦੇ ਦੋ ਪੁੱਤਰ ਸੀ ਕਿਰਨ ਅਤੇ ਯੋਗੇਸ਼। ਖ਼ਬਰਾਂ ਨੇ ਕਿ ਜਾਇਦਾਦ ਦੇ ਲਾਲਚ 'ਚ ਯੋਗੇਸ਼ ਨਿਰੂਪਾ ਰਾਏ ਨਾਲ ਅਕਸਰ ਲੜਦਾ ਰਹਿੰਦਾ ਸੀ।[/caption] [caption id="attachment_116478" align="aligncenter" width="389"]<img class="wp-image-116478 size-full" src="https://propunjabtv.com/wp-content/uploads/2023/01/nirupa-roy480.jpg" alt="" width="389" height="216" /> ਇਨ੍ਹਾਂ ਗੱਲਾਂ ਦਾ ਖੁਲਾਸਾ ਛੋਟੇ ਬੇਟੇ ਕਿਰਨ ਨੇ ਪੁਲਿਸ ਦੇ ਸਾਹਮਣੇ ਕੀਤਾ। ਨਿਰੂਪਾ ਰਾਏ ਦੀ ਨੂੰਹ ਨੇ ਵੀ ਉਸ ਵਿਰੁੱਧ ਦਾਜ ਲਈ ਤੰਗ ਪ੍ਰੇਸ਼ਾਨ ਕਰਨ ਦਾ ਕੇਸ ਦਰਜ ਕਰਵਾਇਆ ਸੀ, ਜਿਸ ਕਾਰਨ ਉਹ ਜੇਲ੍ਹ ਜਾਂਦੇ-ਜਾਂਦੇ ਬੱਚ ਗਈ ਸੀ।[/caption] [caption id="attachment_116484" align="aligncenter" width="358"]<img class="wp-image-116484 size-full" src="https://propunjabtv.com/wp-content/uploads/2023/01/Capture-29.jpg" alt="" width="358" height="249" /> ਉਹ ਬੱਚਿਆਂ ਦਾ ਇਹ ਦੁੱਖ ਬਰਦਾਸ਼ਤ ਨਾ ਕਰ ਸਕੀ, ਲਗਾਤਾਰ ਦਿਲ ਦੀ ਬਿਮਾਰੀ ਅਤੇ ਡਿਪਰੈਸ਼ਨ ਕਾਰਨ ਜਲਦੀ ਹੀ ਇਹ ਮਾਂ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਪਰ ਅੱਜ ਵੀ ਜਦੋਂ ਮਾਂ ਦੀ ਗੱਲ ਆਉਂਦੀ ਹੈ ਤਾਂ ਨਿਰੂਪਾ ਰਾਏ ਦੀ ਮਿਸਾਲ ਦਿੱਤੀ ਜਾਂਦੀ ਹੈ।[/caption]